ਬਿਰਥੀ ਨਾ ਜਾਈ ਜਨ ਕੀ ਅਰਦਾਸ !!

ਅਮ੍ਰਿਤ ਵੇਲੇ ਸਤਿਨਾਮ  ਜਿਨ ਚੇਤਿਆ ਕਦੀ ਨਾ ਹਾਰਿਆ !!

ਧਨ ਧਨ ਰਾਮਦਾਸ ਗੁਰੂ ਜਿਨ ਸਿਰਿਆ ਤਿਨੇ  ਸਵਾਰਿਆ !!

ਖਾਲਸਾ ਜੀ,

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ !!

ਮੈਂ ਕਹਿ ਨਹੀਂ ਸਕਦਾ ਕਿ ਇਹ ਖਾਲਸੇ ਦੀ ਜਿੱਤ ਹੈ ਜਾਂ ਹਾਰ ਹੈ? ਭਾਈ ਇਕ਼ਬਾਲ ਸਿੰਘ ਜੀ ਭੱਟੀ ਫਰਾਂਸ ਤੋ ਆ ਕੇ ਇੰਡੀਆ-ਦਿੱਲੀ ਵਿਚ ਮਰਣ-ਵਰਤ ਤੇ ਬੈਠੇ ਹਨ! ਓਹਨਾ ਦਾ ਕੋਈ ਨਿਜੀ ਸੁਆਰਥ ਤੇ ਹੈ ਨਹੀਂ? ਓਹਨਾ ਨੇ ਖਾਲਸਾ ਪੰਥ ਨੂ ਦਰਪੇਸ਼ ਆਓੰ ਦੀਆਂ ਮੁਸ਼ਕਲਾਂ ਨੂ ਆਪਣੀ ਜਾਨ ਤੋ ਵਧ ਮਸੂਸ ਕੀਤਾ , ਇਹਨਾ ਮੁਸ਼ਕਲਾਂ ਦੇ ਹਲ ਲਈ ਆਪਣੀ ਜਾਨ ਦੀ ਬਾਜ਼ੀ ਲਾ ਦਿੱਤੀ ਪਰ ਸਾਡੇ ਸਿਆਸੀ ਲੀਡਰ ਓਹਨਾ ਦੀ ਭੁਖ ਹੜਤਾਲ ਤੇ ਵੀ ਆਪਣੀ ਸਿਆਸੀ ਰੋਟੀਆਂ ਸੇੰਕ ਰਹੇ ਨੇ?

ਅਕਾਲੀ ਦਲ ਦੇ ਮੁਖੀ ਅਤੇ ਪੰਜਾਬ ਸੂਬੇ ਦੇ ਮੁਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਕਹਿਣਾ ਹੈ ਕਿ ਓਹ ਬੰਦੀ ਸਿੰਘਾਂ ਦੀ ਰਿਹਾਈ ਲਈ ਕੁਝ ਨਹੀਂ ਕਰ ਸਕਦਾ? ਹੱਦ ਹੋ ਗਈ? ਪਿਛਲੇ ੫੦ ਸਾਲਾਂ ਤੋ ਸਿਆਸਤ ਕਰਦਾ ਬੰਦਾ ਜੋ ਪੰਜਵੀਂ ਵਾਰ ਸੂਬੇ ਦਾ ਮੁਖ ਮੰਤਰੀ ਬਣਿਆ ਹੋਵੇ ਅਤੇ ਅਕਾਲੀ ਦਲ ਜਿਹੀ ਰਾਜਨੀਤਕ ਪਾਰਟੀ ਦਾ ਮੁਖੀ ਹੋਵੇ, ਕੇੰਦਰ  ਸਰਕਾਰ ਵਿਚ ਵੀ ਮੰਤਰੀ ਰਹਿ ਚੁਕਾ ਹੋਵੇ, ਕੀ ਓਹ ਦਿੱਲੀ ਦੀ ਪਿਛਲੀ ਮੁਖ ਮੰਤਰੀ ਸ਼ੀਲਾ ਦੀਕਸ਼ਤ ਤੋਂ ਵੀ ਗਿਆ ਗੁਜਰਿਆ ਹੈ ਜਿਸਨੇ ਕਿਸ਼ੋਰੀ ਲਾਲ ਜਿਹੇ ਬੁਚੜ ਨੂੰ, (ਜਿਸਨੇ ੧੯੮੪ ਦੇ ਸਿਖ ਕਤਲੇਆਮ ਵਿਚ ਕਈ ਸਿੰਘਾਂ ਨੂ ਆਪਨੇ ਟੋਕੇ ਨਾਲ ਵੱਡ ਦਿੱਤਾ ਸੀ), ਉਸਨੁ ਚੰਗੇ ਚਲ ਚਲਨ ਦੇ ਅਧਾਰ ਤੇ ਦਿੱਲੀ ਦੀ ਤਿਹਾੜ ਜੇਲ ਵਿਚੋਂ ਛਡਵਾਓਨ ਲਈ ਸਾਰੇ ਮੁਕੰਮਲ ਪ੍ਰਬੰਧ ਕਰ ਦਿੱਤੇ ਸੀ ਜਦਕਿ ਓਸ ਦੀ ਬੰਦੀ ਸਜ਼ਾ ਹਾਲਾਂ ਬਾਕੀ ਸੀ? (ਓਹ ਗੱਲ ਵਖਰੀ ਹੈ ਕਿ ਸਿਖਾਂ ਦੇ ਵਿਰੋਧ ਕਰਕੇ ਉਸਨੁ ਰਿਹਾਈ ਨਹੀ ਸੀ ਮਿਲ ਸਕੀ), ਤੋਂ ਵੀ ਗਿਆ ਗੁਜਰਿਆ ਹੈ? ਜੇਕਰ ਗਿਆ ਗੁਜਰਿਆ ਹੈ ਤੇ ਫੇਰ ਇਸਨੇ ਕੀ ਸਿਆਸਤ ਖੇਡੀ? ਸਿਰਫ ਸਿਖਾਂ ਦਾ ਫੁਦੁ ਬਣਾ ਕੇ ਆਓਦੀ ਕੁਰਸੀ ਸਾਂਭੀ ਰਖੀ? ੀ ਬਾਦਲ ਪੰਜਾਬ ਦੀ ਜਿਹ੍ਲਾਂ ਵਿਚ ਬੰਦ ਇਹਨਾ ਸਿੰਘਾਂ ਨੂੰ ਓਹਨਾ ਦੀ ਸਜ਼ਾ ਪੂਰੀ ਹੋਣ ਤੇ ਵੀ ਰਿਹਾਈ ਨਹੀ ਦਿਵਾ ਸਕਦਾ ਤੇ ਫੇਰ ਇਸਦੇ ਸਿਖ ਬਹੁਲ ਸੂਬੇ ਪੰਜਾਬ ਦਾ ਮੁਖ ਮੰਤਰੀ ਬਣੇ ਰਹਿਣ ਦਾ ਕੀ ਫਾਇਦਾ? ਜੇ ਇਕ ਸਿਖ ਬਹੁਲ ਸੂਬੇ ਦਾ ਮੁਖ ਮੰਤਰੀ ਹੋ ਕੇ ਵੀ ਓਹ ਕਿਸੇ ਸਿਖ ਮਸਲੇ ਦਾ ਹਲ ਨਹੀ ਲਭ ਸਕਦਾ ਜਾਂ ਆਪਣਾ ਰਸੂਖ ਇਸਤੇਮਾਲ ਕਰਕੇ ਨਿਆਓ ਨਹੀ ਕਰ ਸਕਦਾ/ ਦਿਵਾ ਸਕਦਾ ਤਾਂ ਉਸਨੁ ਆਪਣੇ ਓਹਦੇ ਤੋਂ ਇਸ੍ਤੀਫਾ ਦੇ ਦੇਣਾ ਚਾਹਿਦਾ ਹੈ ! ਘਟੋਂ-ਘੱਟ ਸਿਖ ਪੰਥ ਵਿਚ ਉਸਦੀ ਗੁਆਚੀ ਇਜ਼ਤ ਤੇ ਵਾਪਸ ਮਿਲ ਜਾਏਗੀ ਨਹੀ ਤੇ ਲੋਕਾਂ ਉਸਦੇ ਮੁੰਹ ਤੇ ਥੂਕਨਾ ਹੀ ਹੈ?

ਉਸਦੇ ਇਸ੍ਤੀਫੇ ਨਾਲ ਸੰਸਾਰ ਨੂੰ ਹਿੰਦੋਸ੍ਤਾਨ ਵਿਚ ਸਿਖਾਂ ਨਾਲ ਹੁੰਦਾ ਅਨਿਆਓ ਅਤੇ ਵਿਤਕਰਾ ਤੇ ਦਿੱਸੇਗਾ? ਇੰਜ ਤੇ ਸਭ ਕੁਝ ਸਹੀ ਅਤੇ ਠੀਕ ਠਾਕ ਹੀ ਜਾਪਦਾ ਹੈ ! ਜਿਸ ਮੁਲਕ ਦਾ ਪ੍ਰਧਾਨ ਮੰਤਰੀ ਸਿਖ ਹੋਵੇ, ਯੋਜਨਾ ਆਯੋਗ (Planning Commission) ਦਾ ਮੁਖੀ ਸਿਖ ਹੋਵੇ, ਭਾਰਤੀ ਫੌਜ਼ ਦਾ ਮੁਖੀ ਸਿਖ ਹੋਵੇ ਅਤੇ ਸਿਖ ਬਹੁਲ ਸੂਬੇ ਦਾ ਮੁਖ ਮੰਤਰੀ ਵੀ ਸਿਖ ਹੋਵੇ, ਓਥੇ ਬਾਹਰਲੇ ਮੁਲਕ ਇਹ ਕਿਵੇਂ ਮੰਨ ਲੈਣ ਕਿ ਹਿੰਦੋਸ੍ਤਾਨ ਦੇ ਸਿਖ ਰਾਜਸੀ ਧੱਕੇ ਸ਼ਾਹੀ, ਜੁਲਮ ਅਤੇ ਵਿਤਕਰੇ ਦੇ ਸ਼ਿਕਾਰ ਹੋਣ? ਓਹਨਾ ਨਾਲ ਕੋਈ ਵਿਤਕਰਾ ਕਿਵੇਂ ਹੋ ਸਕਦਾ?

ਇਹ ੫-੭ ਪੱਗਾਂ ਬੰਨੀ ਹਿੰਦੂ (ਜੋ ਅਸਲ ਵਿਚ ਸਿਖ ਸਰੂਪ ਵਿਚ ਨੇ) ਜਿਹਨਾ ਦਾ ਸਿਖ ਧਰਮ ਨਾਲ ਕੋਈ ਵਾਸਤਾ ਨਹੀ ਨਾ ਹੀ ਇਹਨਾ ਦਾ ਸਿਖੀ ਲਈ ਕੋਈ ਯੋਗਦਾਨ ਹੈ, ਇਹਨਾ ਨੂ ਭਾਰਤੀ ਸਰਕਾਰ ਨੇ ਮੁਖੀ ਥਾਪਿਆ ਹੀ ਇਸੇ ਕਰਕੇ ਹੈ ਜਿਸ ਨਾਲ ਇਹਨਾ ਵੱਲੋਂ ਕੀਤੇ ਕਿਸੇ ਵੀ ਜੁਲਮ ਤੇ ਪਰਦੇ ਪੈ ਸਕਣ! ਇਤਿਹਾਸ ਗਵਾਹ ਹੈ ਕਿ ਭਾਰਤੀ ਹੁਕਮਰਾਨਾ ਨੇ ਕਦੀ ਵੀ ਇੰਨੇ ਸਿੰਘਾਂ ਨੂ ਇਕ ਸਾਥ ਇਹ ਉੱਚੇ ਅਹੁਦੇ ਨਹੀਂ ਸੀ ਦੇਣੇ?

Image

ਭਾਈ ਇਕ਼ਬਾਲ ਸਿੰਘ ਭੱਟੀ ਇਸੇ ਕਰਕੇ ਫਰਾਂਸ ਤੋਂ ਹਿਦੋਸਤਾਨ ਆ ਕੇ ਸਿਖਾਂ ਨਾਲ ਹੁੰਦੇ ਜੁਲਮ ਅਤੇ ਧੱਕੇ ਸ਼ਾਹੀ ਨੂੰ ਦੁਨਿਆ ਮੁਹਰੇ ਲਿਆਓਨ ਵਾਸਤੇ, ਭਾਰਤ ਵਿਚ ਬੰਦੀ ਰਾਜਨੀਤਕ ਕ਼ੈਦੀ ਸਿੰਘਾਂ ਦੀ ਰਿਹਾਈ ਨੂੰ ਮੁਖ ਰਖਦਿਆਂ, ਸਿਖ ਬੁਜੁਰਗ ਕੈਦੀਆਂ ਜਿਹਨਾ ਦੀ ਉਮਰ ੭੦ ਸਾਲ ਤੋ ਉਪਰ ਹੋ ਚੁਕੀ ਹੈ, ਨੂ ਮਾਨਵਤਾ ਦੇ ਅਧਾਰ ਤੇ ਰਿਹਾ ਕਰਵਾਓਨ ਲਈ, ਭਰਲੇ ਮੁਲਕਾਂ ਵਿਚ ਵਸਦੇ ਸਿੰਘ ਪਰਵਾਰਾਂ ਅਤੇ ਓਹਨਾ ਸਿੰਘਾਂ ਲਈ ਜੋ ਰਾਜਨੀਤਕ ਜੁਲਮ ਕਰਕੇ ਭਾਰਤ ਛੱਡ ਕੇ, ਆਪਣੀ ਜਾਨ ਬਚਾਓਣ ਲਈ ਬਾਹਰਲੇ ਮੁਲਕਾਂ ਵਿਚ ਰਾਜਨੀਤਕ ਸ਼ਰਣ ਲੈਣ ਲਈ ਮਜਬੂਰ ਹੋ ਗਏ ਸੀ (ਜਦਕਿ ਓਹਨਾ ਖਿਲਾਫ਼ ਕੋਈ ਸਬੂਤ ਭਾਰਤ ਸਰਕਾਰ ਕੋਲ ਨਹੀ), ਓਹਨਾ ਦੇ ਬਚਿਆਂ ਨੂ ਵੀ ਭਾਰਤ ਪਰਤਨ ਲਈ ਪਾਸ ਪੋਰਟ ਨਹੀਂ ਦਿੱਤੇ ਜਾਂਦੇ ਜਦਕਿ ਇਹ ਸਿੰਘ ੧੯੮੪ ਦੇ ਕਤਲੇਆਮ ਅਤੇ ਸ੍ਰੀ ਦਰਬਾਰ ਸਾਹਿਬ ਤੇ ਹੋਏ ਫੌਜੀ ਹਮਲੇ ਉਪਰੰਤ ਅਤੇ ਇਕ ਦਹਾਕੇ ਤਕ ਅਨ-ਮਨੁਖੀ ਕਤਲ ਜੋ ਕੁਝ ਸਰਕਾਰੀ ਸਿਖ ਭੇਖੀ ਪੁਲਸ ਅਫਸਰਾਂ ਨੇ ਹੀ ਕੀਤੇ, ਤੋਂ ਆਪਣੀ ਜਾਨ ਬਚਾ ਕੇ ਭੱਜੇ ਸੀ, ਓਹਨਾ ਦੇ ਬੱਚੇ ਵੀ ਫੇਰ ਤੋ ਆਪਣੇ ਮੁਲਕ ਆ ਕੇ ਗੁਰਧਾਮਾ ਦੇ ਦਰਸ਼ਨ ਕਰਨ ਅਤੇ ਆਪਣੇ ਵਿਛੜੇ ਪਰਵਾਰਾਂ ਨੂ ਮਿਲਣਾ ਚਾਹੁੰਦੇ ਨੇ, ਦੇ ਲਈ ਪਾਸ ਪੋਰਟ ਦੀ ਮੰਗ ਕਰਦੇ ਨੇ! ਇਸ ਤੋਂ ਛੁੱਟ ਭਾਈ ਇਕ਼ਬਾਲ ਸਿੰਘ ਜੀ ੧੯੮੪ ਦੇ ਕਾਤਲਾਂ ਨੂੰ ਸਜਾਵਾਂ ਦਵਾਓਣ ਲਈ Fast Track Courts ਦੀ ਮੰਗ ਕਰਦੇ ਨੇ ਕਿਓਂਕਿ ਪਿਛਲੇ ੩੦ ਸਾਲਾਂ ਤੋਂ ਸਿਖ ਕੌਮ ਨੂ ਨਿਆਂ ਦੇ ਨਾਓਂ ਤੇ ਅਦਾਲਤਾਂ ਵੱਲੋਂ ਹਨੇਰੇ ਵਿਚ ਰਖਿਆ ਜਾ ਰਿਹਾ, ਕੋਈ ਇਨਸਾਫ਼ ਨਹੀ ਕੀਤਾ ਜਾ ਰਿਹਾ, ਇਹਨਾ ਅਦਾਲਤੀ ਕੇਸਾਂ ਦੀ ਛੇਤੀ ਨਿਪਟਾਰੇ ਲਈ ਹੀ ਇਹਨਾ ਨੂ ਨਿਪਟਾਓਣਾ ਸਰਕਾਰ ਦਾ ਫਰਜ਼ ਹੈ!

Image

ਤੇ ਓਣ ਹੁਣ ਤੁਸੀਂ ਹੀ ਦੱਸੋ ਕਿ ਇਕ ਬੰਦਾ ਤੁਹਾਡੇ ਵਾਸਤੇ ਆਪਣੀ ਜਾਨ ਦੇਣ ਲਈ ਤਿਆਰ ਹੋਵੇ ਪਰ ਤੁਸੀਂ ਉਸਨੁ ਆਪਣਾ ਸਮਰਥਨ, ਆਪਣਾ ਹੁੰਗਾਰਾ ਵੀ ਨਾ ਦੇ ਸਕੋ ਤੇ ਲਖ ਲਾਹਨਤਾਂ ਇਹੋ ਜਿਹੇ ਸਿਆਸੀ ਆਗੂਆਂ ਤੇ? ਸਾਰੀਆਂ ਹੀ ਸਿਖ ਜਥੇਬੰਦੀਆਂ ਅਤੇ ਪੰਥ ਦੀ ਪ੍ਰਮੁਖ ਹਸਤੀਆਂ ਨੇ ਆਪਣਾ ਹੁੰਗਾਰਾ ਦਿੱਤਾ ਹੈ ਪਰ ਭਾਈ ਇਕ਼ਬਾਲ ਸਿੰਘ ਜੀ ਅਜੇ ੫੩ ਦਿਨ ਪੂਰੇ ਕਰ ਚੁਕੇ ਨੇ, ਕਲ ਓਹਨਾ ਨੂ ਚੱਕਰ ਵੀ ਆ ਗਿਆ ਸੀ, ਪਤਾ ਨਹੀਂ ਕਿੰਨੇ ਦਿਨ ਓਹ ਹੋਰ ਜਿਓਣਗੇ, ਪਰ ਕਿਸੇ ਨੇ ਵੀ ਓਹਨਾ ਦੀ ਜਾਨ ਬਚਾਓਣ ਦਾ ਕੋਈ ਉਪਰਾਲਾ ਨਹੀਂ ਕੀਤਾ? ਕੀ ਇਕ ਸਿਖ ਨੂ (ਜੋ ਆਪਣੀ ਅਰਦਾਸ ਸਦਕੇ ਪਿਛੇ ਹਟਣ ਨੂ ਤਿਆਰ ਨਹੀ) ਸਹਿਜੇ ਹੀ ਮੌਤ ਵੱਲ ਧੱਕ ਦੇਣਾ ਚਾਹੀਦਾ ਹੈ? ਕੀ ਭਾਰਤੀ ਨਿਜ਼ਾਮ ਨੂ ਛੇਤੀ ਹੀ ਕੋਈ ਫੈਸਲਾ ਨਹੀ ਲੈਣਾ ਚਾਹੀਦਾ? ਅਤੇ ਕਿ ਪੰਜਾਬ ਸਰਕਾਰ ਨੂ ਕੇਂਦਰ ਨੂ ਲਿਖ ਕੇ ਇਹਨਾ ਮੰਗਾ ਨੂ ਆਪਣਾ ਭਰਵਾਂ ਹੁੰਗਾਰਾ ਨਹੀ ਦੇਣਾ ਚਾਹੀਦਾ? ਜੇ ਨਹੀ ਤੇ ਇਕ ਹੋਰ ਦਰਸ਼ਨ ਸਿੰਘ ਫੇਰੂਮਾਨ ਦੀ ਸ਼ਹਾਦਤ ਤੇ ਫੁੱਲ ਚੜਾਓਣ ਲਈ ਪੰਥ ਤਿਆਰ ਰਹੇ! ਅਕਾਲ ਤਖ਼ਤ ਦੇ ਜਥੇਦਾਰ ਨੂ ਵੀ ਅਰਦਾਸ ਕਰਨ ਲਈ ਤਿਆਰੀ ਕਰ ਲੈਣੀ ਚਾਹੀਦੀ ਹੈ ਕਿਓਂਕਿ ਸ਼ਹਾਦਤ ਦਾ ਸਮਾ ਜਿਆਦਾ ਦੂਰ ਨਹੀਂ?

ਸਿਖ ਪੰਥ ਦਾ ਦਾਸ:
ਅਜਮੇਰ ਸਿੰਘ ਰੰਧਾਵਾ

Advertisements

One Response to “ਬਿਰਥੀ ਨਾ ਜਾਈ ਜਨ ਕੀ ਅਰਦਾਸ !!”

  1. Serina Argudo Says:

    All maplestory secrets revealed !!! Including exploits

Leave a Reply

Fill in your details below or click an icon to log in:

WordPress.com Logo

You are commenting using your WordPress.com account. Log Out /  Change )

Google+ photo

You are commenting using your Google+ account. Log Out /  Change )

Twitter picture

You are commenting using your Twitter account. Log Out /  Change )

Facebook photo

You are commenting using your Facebook account. Log Out /  Change )

w

Connecting to %s


%d bloggers like this: