ਅੰਬਰਸਰ ਦੇ ਸਿਖਾਂ ਲਈ ਇਕ ਬੰਨੇ ਖੂਹ ਤੇ ਦੂਜੇ ਬੰਨੇ ਖੱਡ, ਦੋਵੇਂ ਪਾਸੇ ਜੱਦੀ ਦੁਸ਼ਮਨ !

Image

ਅਰੁਣ ਜੇਟਲੀ ਨੇ ਬੀ  ਜੇ ਪੀ ਵੱਲੋਂ ਲੋਕ ਸਭਾ ਦੀ ਉਮ੍ਮੀਦਵਾਰੀ ਲਈ ਪਰਚਾ ਦਾਖਿਲ ਕੀਤਾ, ਬਾਦਲਕਿਆਂ ਨੂ ਚਾਓ ਚੜ ਗਿਆ ਜਿਵੇਂ ਓਹਨਾ ਕੋਈ ਮੱਲ ਮਾਰ ਲਈ ਹੋਵੇ ? ਭਾਂਵੇ ਨਵਜੋਤ ਸਿੰਘ ਇਕ ਭੇਖੀ ਸਿਖ ਸੀ ਅਤੇ ਅੰਬਰਸਰ ਤੋ ਲੋਕ ਸਭਾ ਦਾ ਐਮ ਪੀ, ਪਰ ਸੋਹਨੀ ਦਸਤਾਰ ਸਜਾਓਣ ਵਾਲ ਬੰਦਾ, ਤੇ ਹੁਣ ਜਿਹੜਾ ਅਕਾਲੀ ਦਲ ਸ਼ਿਰੋਮਣੀ ਕਮੇਟੀ ਤੇ ਇਕ ਮੋਨੇ ਡੀ ਸੀ ਵੱਲੋਂ ਇਸਦੀ ਅਗੁਵਾਈ ਦੀ ਮਨਜੂਰ ਨਹੀ ਸੀ, ਜਿਸਨੂ ਪੰਜਾਬ ਸਿੰਧ ਬੈੰਕ ਦਾ ਮੋਨਾ ਚੇਅਰਮੈਨ ਮਨਜੂਰ ਨਹੀਂ ਸੀ, ਅਜ ਆਪਣੇ ਜ਼ਮੀਰ ਤੋ ਡਿੱਗ ਕੇ ਇਕ ਮੋਨੇ ਬੰਦੇ ਨੂ ਅੰਬਰਸਰ – ਗੁਰੂ ਦੀ ਨਗਰੀ ਤੋ ਲੋਕ ਸਭਾ ਦਾ ਉਮੀਦਵਾਰ ਬਣਾ ਕੇ ਭੰਗੜੇ ਪਾ ਰਿਹਾ? ਕੀ ਆਖੋਂਗੇ ਇਹਨਾ ਦੀ ਜ਼ਮੀਰ ਨੂ?

ਪਿਛਲੇ ਕਈ ਦਹਾਕਿਆਂ ਤੋ ਇਸ ਸੀਟ ਤੋਂ ਇਕ ਪੱਗ ਵਾਲਾ ਹੀ ਜਿਤਦਾ ਆ ਰਿਹਾ ਹੈ, ਅਰੁਣ ਜੇਟਲੀ ਦੀ ਜਿਤ ਪਹਿਲੀ ਜਿੱਤ ਹੋਵੇਗੀ ਕਿਸੇ ਮੋਨੇ ਦੀ – ਜੇ ਓਹ ਜਿੱਤ ਸਕਿਆ ?

Image

ਕਾਂਗਰਸ ਨੇ ਵੀ ਪਟਿਆਲਾ ਰਿਆਸਤ ਦੇ ਮਹਾਰਾਜਾ ਅਮਰਿੰਦਰ ਸਿੰਘ ਨੂ ਅਰੁਣ ਜੇਟਲੀ ਖਿਲਾਫ਼ ਆਪਣਾ ਉਮੀਦਵਾਰ ਥਾਪ ਦਿੱਤਾ ਹੈ ! ਹੈ ਤੇ ਇਹ ਸਿਖ ਪਰ ਓਹ ਸਿਖ ਜੋ ਆਪਣੀ ਜ਼ਮੀਰ ਸੱਤਾ ਹਾਸਲ ਕਰਨ ਲਈ ਕਾਂਗਰਸ ਪਾਰਟੀ ਮੁਹਰੇ ਗਿਰਵੀ ਰਖ ਚੁਕਿਆ ਹੈ—ਇਹ ਆਪਣੀ ਅਣਖ ਭੁਲ ਚੁੱਕਾ ਹੈ! ਬਾਬਾ ਆਲਾ ਸਿੰਘ, ਜਿਸਨੇ ਇਸ ਰਿਆਸਤ ਦੀ ਨੀਂਹ ਰਖੀ ਸੀ, ਅਬਦਾਲੀ ਦੇ ਖਿਲਾਫ਼  ਲੜਨ  ਕਰਕੇ ਸਜ਼ਾ ਭੁਗਤ ਗਿਆ ਸੀ ਪਰ ਉਸਨੇ ਵੀ ਆਪਣੀ ਦਾਹੜੀ ਨੂ ਹਥ ਨਹੀ ਸੀ ਪਾਓਣ ਦਿੱਤਾ ? ਪਰ ਇਹ ਅਮਰਿੰਦਰ ਸਿੰਘ ਤੇ ਸਿਖਾਂ ਦੇ ਕਾਤਲਾਂ ਅਗੇ ਪੰਜਾਬ ਦਾ ਮੁਖ ਮੰਤਰੀ ਬਣਨ ਲਈ ਅੱਡਿਆਂ ਰਗੜਦਾ ਹੈ?

ਐਤਕੀ ਵਾਰੀ ਸਿਖੀ ਦੇ ਇਹਨਾ ਦੋਵੇਂ ਦੁਸ਼ਮਣ ਨੇ ਇਕੋ ਵਾਰੀ ੧੯੮੪ ਤੋਂ ਬਾਅਦ ਅੰਬਰਸਰ ਹੱਲਾ ਬੋਲ ਦਿੱਤਾ ਹੈ? ਇਹ ਹੱਲਾ ਹੈ ਤੁਹਾਡੀ  ਜਮੀਰ ਤੇ, ਤੁਹਾਡੇ ਹ੍ਕ਼ਾਂ ਤੇ, ਤੁਹਾਡੀ ਅਣਖ ਤੇ? ਇਹ ਕੋਈ ਫੌਜੀ ਹਮਲਾ ਨਹੀ ਜਿਸ ਨਾਲ ਕਿਸੇ ਜਾਨੀ ਨੁਕਸਾਨ ਦਾ ਡਰ ਹੋਵੇ ? ਇਹ ਤੇ ਤੁਹਾਡੀ ਹੋਂਦ ਤੇ ਹਮਲਾ ਹੈ! ਗੁਰੂ ਦੀ ਨਗਰੀ ਫੇਰ ਸਿਖੀ ਦੇ ਦੁਸ਼ਮਣਾ ਦੇ ਘੇਰੇ ਵਿਚ ਹੈ! ਸਿਖੀ ਦਾ ਪਹਿਲਾ ਵੱਡਾ ਦੁਸ਼ਮਨ ਤੇ ਕਾਂਗਰਸ ਹੈ, ਜਿਸ ਨੇ ਹਰ ਹੀਲਾ ਵਰਤਿਆ ਸਿਖੀ ਅਤੇ ਸਿਖ ਖਤਮ ਕਰਣ ਦਾ ? ਓਹ ਤੇ ਸ਼ੁਕਰ ਹੈ ਵਾਹਿਗੁਰੂ ਜੀ ਦਾ, ਜਿਹਨਾ ਦੀ ਅਪਾਰ ਕਿਰਪਾ ਸਦਕੇ ਖਾਲਸੇ ਨੂ ਸਮਾ ਰਹਿੰਦੀਆਂ ਹੀ ਅਪ੍ਰੇਸ਼ਨ ਸ਼ਾਂਤੀ ਦੀ ਸੂਹ ਮਿਲ ਗਈ ਨਹੀ ਤੇ ਸਿਖੀ ਦੇ ਪਹਿਲੇ ਗੁਰੂ – ਗੁਰੂ ਨਾਨਕ ਦੇਵ ਜੀ ਦੇ ਜਨਮ ਦਿਹਾੜੇ ਨੂ ਜੋ ਘੱਲੂ-ਘਾਰਾ ਮਿਥਿਆ ਸੀ (੮ ਨਵੰਬਰ ੧੯੮੪ ਨੂੰ), ਜੇ ਕਰ ਓਹ ਭਾਣਾ  ਵਰਤ ਜਾਂਦਾ ਤਾਂ ਸਾਰੇ ਹਿੰਦੁਸਤਾਨ ਵਿਚ ਹੀ ਭੋਲੇ-ਭਾਅ ਸਿਖਾਂ ਦੇ ਕਤਲ ਹੋਣੇ ਸੀ, ਓਹਨਾ ਗੁਰਦਵਾਰਿਆਂ ਜਾਣਾ ਸੀ ਤੇ ਇੰਦਰਾ ਸਰਕਾਰ ਨੇ ਇਹਨਾ ਦੇ ਕਤਲ? ਓਹ ਤੇ ਭਲਾ ਹੋਵੇ ਭਾਈ ਬਿਅੰਤ ਸਿੰਘ ਅਤੇ ਸਤਵੰਤ ਸਿੰਘ ਦਾ ਜਿਹਨਾ ਵੇਲੇ ਸਿਰ ਕਾਰਵਾਈ ਕਰਕੇ ਇਸ ਪਾਪਨ ਇੰਦਰਾ ਨੂ ਚੁੱਕ ਦਿੱਤਾ !

See: http://violatingfaith.blogspot.com/

ਦੂਜੇ ਬੰਨੇ ਭਾਰਤੀ ਜਨਤਾ ਪਾਰਟੀ ਵੱਲੋਂ ਥਾਪੇ ਗਏ ਉਮੀਦਵਾਰ ਅਰੁਣ ਜੇਟਲੀ ਨੇ ! ਭਾਂਵੇ ਅਰੁਣ ਜੇਟਲੀ ਦਾ ਨਾਓਂ ਕਦੀ ਵੀ ਸਿਖ ਕੌਮ ਦੇ ਖਿਲਾਫ਼ ਨਹੀ ਸੁਣਿਆ ਪਰ ਹੈ ਤੇ ਓਹ ਵੀ ਰਾਸ਼ਟਰੀ ਸ੍ਵਯੰ ਸੇਵਕ ਸੰਘ (RSS) ਜਿਹੀ ਸਿਖੀ ਦੀ ਦੁਸ਼ਮਨ ਜਮਾਤ ਦੀ ਰਾਜਨੀਤਕ ਪਾਰਟੀ ਦਾ ਉਮੀਦਵਾਰ? ਇਸ ਹਿਦ੍ਨੁ ਅੱਤਵਾਦੀ ਸੰਗਠਨ ਦਾ ਨਿਸ਼ਾਨਾ ਹੈ – ਹਿੰਦੀ, ਹਿੰਦੂ ਅਤੇ ਹਿੰਦੁਸਤਾਨ ! ਸੋ ਇਸ ਤੋ ਸਿਖੀ ਜਾ ਪੰਜਾਬ ਦੇ ਕਿਸੇ ਭਲੇ ਦੀ ਉਮੀਦ ਰਖਨੀ ਬੇਮਾਨੀ ਹੋਵੇਗੀ! ਇਸੇ ਭਾਰਤੀ ਜਨਤਾ ਪਾਰਟੀ ਦੇ ਮੁਖੀ ਲਾਲ ਕ੍ਰਿਸ਼ਨ ਅਡਵਾਨੀ ਨੇ ਆਪਣੀ ਕਿਤਾਬ ਵਿਚ ਇਹ ਮਨਿਆ ਹੈ ਕਿ ਉਸਨੇ ਹੀ ਇੰਦਰਾ ਗਾਂਧੀ ਤੇ ਦਰਬਾਰ ਸਾਹਿਬ ਜੀ ਤੇ ਹਮਲਾ ਕਰਣ ਲਈ ਜੋਰ ਪਿਆ ਸੀ, ਵਜਹ ਸੀ ਕਿ ਪੰਜਾਬ ਦੇ ਨੌਜੁਆਨ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਦੇ ਵਧਦੇ ਪਰਭਾਓ ਕਰਕੇ ਸਿੰਘ ਸੱਜ ਰਹੇ ਸੀ ਜਿਸ ਨਾਲ RSS ਦੇ ਨਿਸ਼ਾਨੇ ਨੂ ਸੱਟ ਵਜਦੀ ਸੀ ਜੋ ਸਿਖਾਂ ਨੂ ਹਿੰਦੂ ਹੀ ਗਰਦਾਨਦੀ ਹੈ!

ਇਸ ਭਾਰਤ ਜਨਤਾ ਪਾਰਟੀ ਦੇ ਇਕ ਹੋਰ ਲੀਡਰ ਅਟਲ ਬਿਹਾਰੀ ਬਾਜਪਾਈ ਜਿਹਨਾ ਨੂ ਇਸ ਮੁਲਕ ਦਾ ਪ੍ਰਧਾਨ ਮੰਤਰੀ ਬਣਨ ਦਾ ਸੁਭਾਗ ਵੀ ਹਾਸਲ ਹੈ, ਨੇ ਇੰਦਰਾ ਗਾਂਧੀ ਨੂ ਦੁਰਗਾ ਕਹਿ ਕੇ ਸਤਕਾਰਿਆ ਸੀ! ਇਹ ਗਲ ਵਖਰੀ ਹੈ ਜਿਹੜੀ ਪਾਰਟੀ ਮੁਸਲਮਾਨਾ ਨੂ ਇਸ ਦੇਸ਼ ਵਿਚ ਨਹੀ ਵੇਖਣਾ ਚਾਹੁੰਦੀ, ਓਸ ਪਾਰਟੀ ਦੇ ਮੁਖੀ ਇਕ ਮੁਸਲਮਾਨ ਔਰਤ ਨੂ ਆਪਣੀ ਦੇਵੀ ਵਜੋਂ ਸਤਿਕਾਰ ਦੇ ਨੇ, ਹੋ ਸਕਦਾ ਉਸ  ਤੋਂ ਡਰਦੇ ਮਾਰੇ ਹੀ ਓਹਨੇ ਇਹ ਲਫ਼ਜ਼ ਵਰਤੇ ਹੋਣ?

ਅਰੁਣ ਜੇਟਲੀ ਨੂ ਵੋਟ ਪਾ ਕੇ ਅੰਬਰਸਰ ਦੇ ਸਿਖ ਆਪਨੇ ਗੁਜਰਾਤ ਦੇ ਵੀਰਾਂ ਅਤੇ ਓਹਨਾ ਦੇ ਪਰਵਾਰਾਂ ਦੇ ਉਜਾੜੇ  ਦਾ ਪ੍ਰਬੰਧ ਵੀ ਕਰ ਦੇਣਗੇ ! ਅਰੁਣ ਜੇਟਲੀ ਨੂ ਵੋਟ ਪਾਓਣਾ,  ਮੁਲ੍ਸ੍ਮਾਨਾ ਦੇ ਕਾਤਲ ਮੋਦੀ ਨੂ ਵੋਟ ਪਾਓਣਾ ਹੋਵੇਗਾ ! ਜਾਨੀ ਕਿ ਆਪਣੇ ਕਫਨ ਵਿਚ ਆਪ ਹੀ ਕਿਲ ਠੋਕਨੀ? ਕਾਂਗਰਸੀ ਸਰਕਾਰ ਨੇ ਗੁਜਰਾਤ ਦੇ ਸਿਖਾਂ ਤੋ ਓਹਨਾ ਦੀ ਜਮੀਨ ਖੋਹਣ ਲਈ ਹਾਈ ਕੋਰਟ ਵਿਚ ਕੇਸ ਕੀਤਾ ਸੀ ਜੋ ਓਹ ਹਾਰ ਗਈ ਸੀ, ਓਹਨਾ ਫੇਰ ਇਸ ਤੇ ਕੋਈ ਕਾਰਵਾਈ ਨਹੀਂ ਕੀਤੀ ਪਰ ਮੋਦੀ ਸਰਕਾਰ ਨੇ ਸਿਖ ਕਿਰਸਾਨਾਂ ਨੂ ਜ਼ਮੀਨਾਂ ਤੋ ਬੇਦਖਲ ਕਰਵਾਓਣ ਲਈ ਸੁਪ੍ਰੀਮ ਕੋਰਟ ਵਿਚ ਅਰਜ਼ੀ ਲਾ ਦਿੱਤੀ, ਜਿਸ ਦਾ ਫੈਸਲਾ ਅਜੇ ਹੋਣਾ ਹੈ ਪਰ ਇਸ ਤੋਂ ਮੋਦੀ ਅਤੇ ਭਾਰਤੀ ਜਨਤਾ ਪਾਰਟੀ ਦੀ ਸਿਖਾਂ ਪ੍ਰਤੀ ਸੋਚ ਅਤੇ ਦੁਸ਼ਮਨੀ ਦਾ ਪਰਦਾਫਾਸ਼ ਹੁੰਦਾ ਹੈ ਜਿਸ ਤੋ ਸਿਖਾਂ ਨੂ ਵਧੇਰੇ ਹੁਸਿਆਰ ਰਹਿਣ ਦੀ ਲੋੜ ਹੈ! ਆਪਣੇ ਦੁਸ਼ਮਨ ਦੇ ਪੈਰ ਉਖਾਡੋ—ਉਸਨੁ ਆਪਣੇ ਘਰ ਵਿਚ ਜਗਹ ਨਾ ਦਿਓ !

ਦਿੱਲੀ ਦੇ ਪਹਿਲੇ ਮੁਖ ਮੰਤਰੀ ਮਦਨਲਾਲ ਖੁਰਾਨਾ ਜੀ ਨੇ ਦਿੱਲੀ ਵਿਚ ੧੯੮੪ ਵਿਚ ਕਤਲ ਕੀਤੇ ਗਏ ਸਿਖਾਂ ਦੇ ਪਰਵਾਰਾਂ ਨੂੰ ਇਨਸਾਫ਼ ਦਿਵਾਓਣ ਲਈ ਪਹਲ ਕੀਤੀ ਅਤੇ ਇਸ ਵਾਸਤੇ ਐਫੀਡੇਵਿਟ (ਹਲਫ਼ ਨਾਮੇ) ਮੰਗੇ, ਨਾਨਾਵਤੀ ਕਮਿਸ਼ਨ ਕੋਲ ੩੮੧੪ ਹਲਫਨਾਮੇ ਦਰਜ਼ ਹੋਏ ਸੀ ਜਿਹਨਾ ਵਿਚੋਂ ੨੭੩੩ ਮੰਜੂਰ ਕੀਤੇ ਗਏ, ਬਾਕੀ ਦੇ ਨਾਮੰਜੂਰ ਕਰ ਦਿੱਤੇ ਗਏ ਕਿਓਂਕਿ ਇਹ ਹਲਫਨਾਮੇ RSS ਅਤੇ ਭਾਰਤੀ ਜਨਤਾ ਪਾਰਟੀ ਦੇ ਕਾਰਕੁਨਾ ਖਿਲਾਫ਼ ਸੀ ! ਇਸ ਵਾਸਤੇ ਦੁਧ ਦੇ ਧੋਤੇ ਤੇ ਇਹਨਾ ਦੋਨਾਂ ਪਾਰਟੀਆਂ ਵਿਚੋਂ ਕੋਈ ਵੀ ਨਹੀਂ? ਹੁਣ ਅੰਬਰਸਰ ਦੇ ਸਿਖ ਇਹਨਾ ਦੋਹਾਂ ਵਿਚੋਂ ਜੇਕਰ ਕਿਸੇ ਨੂ ਵੀ ਵੋਟ ਪਾਓਂਦੇ ਨੇ, ਤਾਂ ਓਹ ਆਪਣੇ ਅਤੇ ਪੰਜਾਬ ਦੇ ਹੋਰਨਾ ਸਿਖਾਂ ਤੇ ਜਾਂ ਸਮੁਚੀ ਸਿਖ ਕੌਮ  ਦੇ ਲਈ  ਛਿੱਤਰਾਂ ਦਾ ਪ੍ਰਬੰਧ ਕਰਦੇ ਨੇ, ਆਪਣੇ ਸ਼ਹੀਦ ਹੋਏ ਵੀਰਾਂ, ਓਹਨਾ ਦੇ  ਪਰਵਾਰਾਂ, ੧੯੮੪ ਦੇ ਕਤਲ ਕੀਤੇ ਗਏ ਵੀਰਾਂ, ਓਹਨਾ ਦੀਆਂ ਘਰ ਦੀਆਂ ਜਨਾਨੀਆਂ ਆਪਣੀਆਂ ਭੈਣਾ, ਮਾਵਾਂ ਦੀ ਦੀ ਬੇਪੱਤੀ ਲਈ ਜੁੰਮੇਵਾਰ ਇਹਨਾ ਪਾਰਟੀਆਂ ਨੂ ਜਿਤਵਾ ਕੇ ਕੌਮ ਨੂ ਕਲੰਕ ਲਾਓਂਦੇ ਨੇ, ਜਾਂ ਇਹਨਾ ਨੂ ਦੁਤਕਾਰ ਕੇ ਆਮ ਆਦਮੀ ਪਾਰਟੀ ਦੇ ਸੁਥਰੇ ਕਿਰਦਾਰ ਵਾਲੇ ਉਮੀਦਵਾਰਾਂ ਨੂੰ ਸੁਫ੍ਲਾ ਕਰਦੇ ਨੇ- ਇਹ ਓਹਨਾ ਉਪਰ ਹੈ! ਇਹ ਅੰਬਰਸਰ ਦੇ ਸਿਖਾਂ ਲਈ ਇਮਤਿਹਾਨ ਦਾ ਵੇਲਾ ਹੈ!

ਮੇਰੀ  ਗੁਰੂ ਰਾਮਦਾਸ ਅਗੇ ਅਰਦਾਸ ਹੈ ਕਿ ਓਹ ਆਪਣੇ ਸਿਖਾਂ ਨੂ ਸੁਮਤ ਅਤੇ ਹੌਸਲਾ ਬਖਸ਼ੇ ਕਿ ਓਹ ਆਪਣੇ ਦੋਸਤ ਅਤੇ ਦੁਸ਼ਮਨ ਵਿਚ ਫ਼ਰਕ ਕਰ ਸਕਣ, ਸਿਖੀ ਦੇ ਦੁਸ਼ਮਨ ਸਿਖ ਸਰੂਪ ਵਿਚ ਹੀ ਨੇ ਜੋ ਪਛਾਣੇ ਨਹੀ ਜਾਂਦੇ ! ਜਿਵੇਂ ਗੁਰੂ ਦੀ ਕਿਰਪਾ ਸਦਕਾ ਹੀ ਅਕਾਲ ਪੁਰਖ ਦੀ ਪ੍ਰਾਪਤੀ ਹੁੰਦੀ ਹੈ, ਇਵੇਂ ਹੀ ਗੁਰੂ ਵਜੋਂ ਸੁਮਤ ਮਿਲੇ ਤੇ ਅੰਦਰਲੇ ਦੁਸ਼ਮਨ ਦੀ ਪਛਾਣ ਸੌਖੀ ਹੋ ਜਾਂਦੀ ਹੈ!

ਭੁਲ ਚੂਕ ਦੀ ਮੁਆਫੀ!

ਪੰਥ ਦਾ ਦਾਸ:

ਅਜਮੇਰ ਸਿੰਘ ਰੰਧਾਵਾ

Advertisements

Leave a Reply

Fill in your details below or click an icon to log in:

WordPress.com Logo

You are commenting using your WordPress.com account. Log Out / Change )

Twitter picture

You are commenting using your Twitter account. Log Out / Change )

Facebook photo

You are commenting using your Facebook account. Log Out / Change )

Google+ photo

You are commenting using your Google+ account. Log Out / Change )

Connecting to %s


%d bloggers like this: