Jathedar Sri Akal Takhat kindly resign to restore high spirit of khalsa

 Image
ਪੰਥ ਦੇ ਹਿਤ ਵਿਚ ਸਮੂਹ ਸਿਖ ਸੰਗਤਾਂ ਦੇ ਨਾਮ ਇਕ ਅਪੀਲ 

 !! ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਿ ਫਤਿਹ !!

ਪਿਛਲੇ ਕੁਝ ਸਮੇ ਤੋ ਅਸੀਂ ਵੇਖ ਰਹੇ ਹਾਂ ਕਿ ਸਿਖ ਕੌਮ ਕਿਵੇਂ ਨਿਮੋਸ਼ੀ ਵੱਲ ਜਾ ਰਹੀ ਹੈ, ਬਾਦਲਕਿਆਂ ਅਤੇ ਅਕਾਲੀਆਂ ਨੇ ਸਿਖ ਕੌਮ ਨੂ ਜੋ ਨੁਕਸਾਨ ਪੁਚਾਇਆ ਹੈ. ਸ਼ਾਇਦ ਡੋਗਰਿਆਂ ਨੇ ਵੀ ਨਹੀ ਪੁਚਾਇਆ ਹੋਣਾ? ਓਹਨਾ ਸਿਖ ਰਾਜ ਨਾਲ ਗੱਦਾਰੀ ਕੀਤੀ ਅਤੇ ਸਿਖ ਰਾਜ ਖਤਮ ਕੀਤਾ ਪਰ ਸਿਖੀ ਖਤਮ ਨਹੀ ਸੀ ਹੋਈ ਪਰ ਬਾਦਲ ਹੁਰਾਂ ਨੇ ਤੇ ਸਿਖੀ ਦਾ ਖ਼ੁਰਾ ਖੋਜ ਮਿਟਾਓਣ ਵਿਚ ਕੋਈ ਕਸਰ ਨਹੀ ਛੱਡੀ ਪਰ ਪੰਜਾਬ ਦੇ ਭੋਲੇ ਲੋਕ ਇਹਨਾ ਆਸਤੀਨ  ਦੇ ਸੱਪਾਂ ਨੂ ਪਛਾਣ ਨਾ ਸਕੇ ਤੇ ਇਹ ਵਾਰੀ ਵੋਟਾਂ ਰਾਹੀਂ ਜਿੱਤ ਕੇ ਆਪਣੀ ਸਰਕਾਰ ਬਣਾਓੰਦੇ ਰਹੇ! ਸਿਖੀ ਨੂ ਖਤਮ ਕਰਨ ਦੇ ਮਨਸੂਬੇ ਬੰਨੀ ਇੰਦਰਾ ਅਤੇ ਉਸਦਾ ਪੁੱਤਰ ਰਾਜੀਵ ਤੇ ਜਮਲੋਕ ਜਾ ਪੁਜੇ ਪਰ ਫੇਰ ਵੀ ਓਹ ਸਿਖੀ ਦੇ ਵਿਰਸੇ ਨੂ ਖਤਮ ਨਹੀ ਸੀ ਕਰ ਸਕੇ ਭਾਂਵੇ ਬੇਇਨਤਿਹਾ  ਸਿਖ ਨੌਜੁਆਨਾਂ ਨੂ ਓਹਨਾ ਕਤਲ ਕਰਵਇਆ ਅਤੇ ਆਪਨੇ ਆਪ ਨੂ ਤੈਮੂਰ ਲੰਗ ਦੇ ਵਾਰਿਸ ਸਦਵਾਇਆ ਤਾਂ ਵੀ? ਜਿਹੜਾ ਕੰਮ ਦੁਸ਼ਮਨ ਗੋਲੀ ਨਾਲ ਨਾ ਕਰ ਸਕਿਆ ਓਹ ਇਹਨਾ ਬਾਦਲ ਹੁਰਾਂ ਨੇ ਨੌਜੁਆਨ ਪੀੜੀ ਨੂੰ ਨਸ਼ਿਆਂ ਮਗਰ ਲਾ ਕੇ ਕਰ ਵਿਖਾਇਆ !ਹੁਣ ਖਾਲਸਾ ਪੰਥ ਦੇ ਮਹਾਨ ਵਿਚਾਰਕਾਂ ਨੂ ਇਹ ਸੋਚਣਾ ਚਾਹੀਦਾ ਕਿ ਪੰਥ ਨੂ ਇਸ ਔਖੀ ਘੜੀ ਵਿਚੋਂ ਕਿਵੇਂ ਬਾਹਰ ਸੁਰਖਿਅਤ ਕੀਤਾ ਜਾਵੇ!

ਇਹ ਕੰਮ ਤੇ ਅਕਾਲ ਤਖਤ ਦੇ ਜਥੇਦਾਰ ਦਾ ਹੈ ਪਰ ਓਹ ਆਪਣੀ ਨੌਕਰੀ ਖਾਤਰ ਇਹਨਾ ਦਾ ਗੁਲਾਮ ਹੋ ਕੇ ਰਹਿ ਗਿਆ ਹੈ! ਉਸਦੇ ਵੱਸ ਦਾ ਹੁਣ ਕੁਝ ਨਹੀ, ਉਸ ਕੋਲੋਂ ਕਿਸੇ ਆਸ ਨੂ ਰਖਣਾ ਆਪਨੇ ਆਪ ਨੂ ਧੋਖਾ ਦੇਣਾ ਹੋਵੇਗਾ! ੧੯੨੦ ਵਿਚ ਸ਼ਿਰੋਮਣੀ ਕਮੇਟੀ ਬਣੀ ਸੀ ਤਾ ਸਿਖ ਕੌਮ ਨੂ ਆਸ ਬਝੀ ਸੀ, ਬੜੀ ਕੁਰਬਾਨੀਆਂ ਦੇ ਕੇ ਮਹੰਤਾਂ ਤੋਂ ਗੁਰਦੁਆਰੇ ਆਜ਼ਾਦ ਕਰਵਾਏ ਸੀ! ਪਰ ਭਾਰਤੀ ਚੋਣ ਸਿਸਟਮ ਤੇ ਚਲਦਿਆਂ ਇਸ SGPC ਦੀ ਚੋਣਾਂ ਵਿਚ ਵੀ ਜਿੱਤਾਂ ਵਾਸਤੇ ਹਰ ਤਰੀਕਾ ਅਪਣਾਇਆ ਜਾਂਦਾ ਹੈ, ਚਾਹੇ ਪੈਸੇ ਦਿੱਤੇ ਜਾਣ ਜਾਂ ਸ਼ਰਾਬ ਵੰਡੀ ਜਾਵੇ, ਹਰ ਤਰੀਕੇ ਦੀ ਲਾਲਚ ਦੇ ਕੇ ਵੋਟ ਖਰੀਦੇ ਜਾਂਦੇ ਨੇ ! ਪੈਸੇ ਵਾਲਾ ਜਿੱਤ ਜਾਂਦਾ, ਅਤੇ ਪੰਥਕ ਸੇਵਾਦਾਰ ਹਾਰ ਜਾਂਦੇ ਨੇ ! ਇਸ ਪਖ ਦਾ ਦੂਜਾ ਪਹਿਲੂ ਹੋਰ ਵੀ ਦੁਖਦਾਈ ਹੈ ਕਿ SGPC ਤੋਂ ਪਹਿਲਾਂ ਸ੍ਰੀ ਅਕਾਲ ਤਖ਼ਤ ਦਾ ਜਥੇਦਾਰ ਸਰਬਤ ਖਾਲਸੇ ਦੀ ਚੋਣ ਹੁੰਦਾ ਸੀ ਅਤੇ ਉਸ ਦੀ ਲਿਆਕਤ ਵੇਖ ਕੇ ਹੀ ਉਸ ਨੂ ਇਹ ਮਹਾਨ ਜਿੰਮੇਵਾਰੀ ਸੌੰਪੀ ਜਾਂਦੀ ਸੀ ਪਰ ਅਜ ਅਕਾਲ ਤਖਤ ਦਾ ਜਥੇਦਾਰ ਇਸ ਸ਼ਿਰੋਮਣੀ ਕਮੇਟੀ ਦਾ ਇਕ ਮੁਲਾਜਮ ਬਣ ਕੇ ਰਹਿ ਗਿਆ ਹੈ, ਉਸਦੀ ਮਹਾਨ ਹਸਤੀ ਇਹਨਾ ਰੋਲ ਦਿੱਤੀ ਹੈ ਜਿਸ ਕਰਕੇ ਹੁਣ ਕੋਈ ਵੀ ਕਿਸੇ ਪ੍ਰਧਾਨ ਦਾ ਵਫ਼ਾਦਾਰ ਇਸ ਦਾ ਜਥੇਦਾਰ ਬਣਾਇਆ ਜਾ ਸਕਦਾ ਹੈ, ਇਸ ਦੀ ਵਫਾਦਾਰੀ ਪੰਥ ਨਾਲ ਨਹੀ ਸਗੋਂ ਆਪਣੇ ਮਾਲਕਾਂ ਨਾਲ ਹੋਵੇਗੀ ਜਿਵੇਂ ਅੱਜ ਅਸੀਂ ਗਿਆਨੀ ਗੁਰਬਚਨ ਸਿੰਘ ਜੀ ਦੇ ਕਾਰਜ ਵੇਖਦੇ ਹਾਂ! ਇਹ ਪੰਥ ਲਈ ਨਹੀਂ ਸਗੋਂ ਆਪਨੇ ਮਾਲਕ ਬਾਦਲ ਲਈ ਅਤੇ ਪ੍ਰਧਾਨ ਮੱਕੜ ਨੂ ਖੁਸ਼ ਕਰਨ ਲਈ ਕਰਦੇ ਨੇ!

ਪੰਥ ਨੂ ਇਹ ਮਨਜੂਰ ਨਹੀਂ !

ਇਸ ਵਾਸਤੇ ਸਮਾ ਆ ਗਿਆ ਹੈ ਕਿ ਸ੍ਰੀ ਅਕਾਲ ਤਖਤ ਦੀ ਅਜਾਦ ਹਸਤੀ ਨੂ ਮੁੜ ਤੋਂ ਬਹਾਲ ਕੀਤਾ ਜਾਵੇ ਅਤੇ ਇਸ ਨੂ ਸਰਕਾਰੀ ਪੰਜੇ ਵਿਚੋਂ, ਸਰਕਾਰ ਦੀ ਪਕੜ ਤੋਂ ਮੁਕਤ ਕੀਤਾ ਜਾਵੇ, ਇਸ ਵਾਸਤੇ ਵਿਸਾਖੀ ਨੂ ਜਾ ਦਿਵਾਲੀ ਦੇ ਮੌਕੇ ਸਰਬਤ ਖਾਲਸਾ ਸੱਦਿਆ ਜਾਣਾ ਚਾਹੀਦਾ ਹੈ ! ਇਹ ਸੱਦਾ ਸੰਤ ਸਮਾਜ ਵੱਲੋਂ ਅਤੇ ਪੰਥਕ ਜਥੇਬੰਦੀਆਂ ਵੱਲੋਂ ਦਿੱਤਾ ਜਾਣਾ ਚਾਹੀਦਾ ਹੈ ਕਿਸੇ ਰਾਜਨੀਤਕ ਪਾਰਟੀ ਵੱਲੋਂ ਨਹੀ! 

ਸ਼ਿਰੋਮਣੀ ਗੁਰੂਦਵਾਰਾ ਪ੍ਰਬੰਧਕ ਕਮੇਟੀ ਭਾਰਤ ਦੇ ਸਿਰਫ ਚਾਰ ਰਾਜਾਂ ਤੇ ਚੋਣ ਦਾ ਹਕ਼ ਰਖਦੀ ਹੈ, ਜਾਨੀ ਕਿ SGPC ਦੀ ਮਾਨਤਾ ਸਿਰਫ ਇਹਨਾ ਚਾਰ ਰਾਜਾਂ ਹਿਮਾਚਲ, ਪੰਜਾਬ, ਹਰਿਆਣਾ ਅਤੇ ਰਾਜਸਥਾਨ ਤਕ ਹੀ ਹੈ ਪਰ ਅਕਾਲ ਤਖਤ ਸਾਰੀ ਦੁਨਿਆ ਦਾ ਮਾਲਕ ਹੈ, ਜਿਥੇ ਕਿਥੇ ਵੀ ਸਿਖ ਵਸਦਾ ਹੈ ਓਹ ਅਕਾਲ ਤਖ਼ਤ ਦੇ ਹੁਕਮ ਨਾਲ ਬਝਾ ਹੈ, ਉਸਦੀ ਰਹਿਤ ਅਕਾਲ ਤਖਤ ਦੇ ਹੁਕਮ ਤੇ ਹੀ ਸ਼ੁਰੂ ਹੁੰਦੀ ਹੈ ਅਤੇ ਜਿੰਦਗੀ ਵਿਚ ਜਿੰਨੀ ਵੀ ਰਸਮਾਂ, ਰੀਤਾਂ, ਸੰਜੋਗ, ਵਿਜੋਗ, ਉਸਾਰੂ ਕੰਮ ਹੋਵੇ ਜਾ ਦੁਖਦਾਈ, ਓਹ ਸਭ ਸ੍ਰੀ ਅਕਾਲ ਤਖਤ ਤੋਂ ਜਾਰੀ ਹੁਕਮ ਅਤੇ ਰਹਿਤ ਮਰਿਆਦਾ ਵਿਚ ਹੀ ਹੁੰਦੇ ਨੇ! ਇਸ ਵਾਸਤੇ ਇਸ ਤਖ਼ਤ ਦਾ ਮਾਲਕ ਸਿਰਫ ਚਾਰ ਰਾਜਾਂ ਵਿਚ ਮਾਨਤਾ ਰਖਣ ਵਾਲੀ ਕਮੇਟੀ ਦਾ ਮੁਲਾਜਮ ਕਿਓਂ ਹੋਵੇ? ਕਿਓਂ ਨਾ ਇਹ ਕਮੇਟੀਆਂ ਇਸਦੇ ਹੇਠ ਕੰਮ ਕਰਨ?

ਸਾਨੂ ਸਿਖਾਂ ਨੂ ਸ੍ਰੀ ਅਕਾਲ ਤਖਤ ਦੀ ਸ਼ਾਨ ਬਨਾਏ ਰਖਣ ਲਈ ਇਹਨਾ ਰਾਜਨੀਤਕ ਲੋਕਾਂ ਨਾਲ ਦੋ ਚਾਰ ਹੋਣਾ ਹੀ ਪਵੇਗਾ, ਸਹਿਜੇ ਇਹ ਸਾਨੂ ਹਕ਼ ਨਹੀ ਦੇਣਗੇ ਅਤੇ ਭਾਰਤ ਵਿਚ ਤੇ ਹਕ਼ ਮਿਲਦੇ ਹੀ ਨਹੀ, ਲੈਣੇ ਪੈਂਦੇ ਨੇ!

ਕੀ ਸਿਖ ਇਸ ਜੋਗ ਨਹੀਂ?

ਯੂਨਾਇਟੇਡ ਸਿਖ ਮਿਸ਼ਨ ੩੧ ਮਈ ਨੂੰ ਸ੍ਰੀ ਅਕਾਲ ਤਖਤ ਤੇ ਇਸ ਮੰਤਵ ਲਈ ਅਰਦਾਸ ਕਰੇਗਾ ਕਿ ਅਕਾਲ ਪੁਰਖ ਆਪ ਸਿਖ ਕੌਮ ਦਾ ਸਹਾਈ ਹੋਵੇ ਅਤੇ ਗਿਆਨੀ ਗੁਰਬਚਨ ਸਿੰਘ ਓਹਦਾ ਛਡਣ ਅਤੇ ਪੰਥ ਦੀ ਚੜਦੀ ਕਲਾ ਹੋਵੇ, ਵਾਹਿਗੁਰੂ ਕੋਈ ਸੁਜੋਗ ਬੰਦਾ ਇਸ ਓਹਦੇ ਦੇ ਜੋਗ ਭੇਜੇ ਜਿਸ ਨਾਲ ਸਿਖੀ ਦਾ ਘਾਣ ਰੋਕਿਆ ਜਾ ਸਕੇ ! ਸੋ ਆਓ ਸਾਰੇ ਮਿਲ ਕੇ ਅਰਦਾਸ ਵਿਚ ਸ਼ਾਮਿਲ ਹੋਵੋ ਅਤੇ ਪੰਥ ਦੀ ਜੀਤ ਅਤੇ ਖਾਲਸੇ ਦੀ ਚੜਦੀ ਕਲਾ ਬਣੀ ਰਹੇ! ਸ੍ਰੀ ਅਕਾਲ ਤਖਤ ਵਿਚ ਖਾਲਸੇ ਦਾ ਇਤਬਾਰ ਬਣਿਆ ਰਹੇ, ਸ੍ਰੀ ਅਕਾਲ ਤਖਤ ਰਾਜਨੀਤਕ ਪਖੋਂ ਮੁਕਤ ਹੋਵੇ !

 !! ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਿ ਫਤਿਹ !!

Image

ਪੰਥ ਦਾ ਦਾਸ :
ਅਜਮੇਰ ਸਿੰਘ ਰੰਧਾਵਾ ! 

 

Advertisements

Leave a Reply

Fill in your details below or click an icon to log in:

WordPress.com Logo

You are commenting using your WordPress.com account. Log Out /  Change )

Google+ photo

You are commenting using your Google+ account. Log Out /  Change )

Twitter picture

You are commenting using your Twitter account. Log Out /  Change )

Facebook photo

You are commenting using your Facebook account. Log Out /  Change )

w

Connecting to %s


%d bloggers like this: