Open letter to Simranjit Singh Mann.

ਇਕ ਖੁਲਾ ਖ਼ਤ ਸਿਮਰਜੀਤ ਸਿੰਘ ਮਾਨ ਦੇ ਨਾਂ !

Image
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ !

ਮਾਨ ਸਾਹਬ, ਕਿਸੇ ਰਾਜਨੀਤਿਕ ਜਲਸੇ ਦੀ ਸਫਲਤਾ ਲਈ ਪਬਲਿਕ ਦਾ ਭਾਰੀ ਇਕਠ ਹੋਣਾ ਜਰੂਰੀ ਹੁੰਦਾ, ਇਵੇਂ ਹੀ ਕਿਸੇ ਧਾਰਮਕ ਸਮਾਗਮ ਲਈ ਸੰਗਤ ਨਾ ਪੁਜੇ ਤਾ ਸਮਾਗਮ ਫੇਲ ਹੋ ਜਾਂਦਾ! ਤੁਸੀਂ ਤੇ ਕਮਾਲ ਹੀ ਕਰ ਦਿੱਤੀ, ਜਿਥੇ ਜਾਂਦੇ ਹੋ, ਪਹਿਲਾਂ ਹੀ ਸੁਨੇਹੇ ਪੁੱਜ ਜਾਂਦੇ ਨੇ ਕਿ ਭਾਈ ਮਾਨ ਸਾਹਬ ਆ ਰਹੇ ਨੇ, ਸੋ ਸਿਖ ਨੌਜੁਆਨ ਹਮ ਹੁਮਾ ਕੇ ਤੁਹਾਡੇ ਦਰਸਨਾ ਲਈ ਅਤੇ ਤੁਹਾਡੇ ਮੁਖਾਰਬਿੰਦ ਤੋ ਖਾਲਿਸਤਾਨ ਦੇ ਦੋ ਬੋਲ ਸੁਣਨ ਲਈ ਹਮ ਹੁਮਾ ਕੇ ਪੁਜਦੇ ਨੇ!

ਹੁਣ ਕਿਸੇ ਗੱਲੋਂ ਪੁਲਸ ਨਾਲ ਟਕਰਾਓ ਹੋ ਜਾਵੇ, ਜਾ ਪ੍ਰਬੰਧਕ ਹੀ ਕੋਈ ਗੜਬੜ ਕਰ ਦੇਣ ਅਤੇ ਪੁਲਸ ਨੌਜੁਆਨਾ ਨੂ ਚੂਕ ਲਵੇ, ਤੇ ਤੁਸੀਂ ਤੇ ਸਹਿਜੇ ਪੱਲਾ ਛੁੜਾ ਲੈਣਾ ਕਿ ਇਹ ਮਾਨ ਦਲ ਦੇ ਕਾਰਜਕਰਤਾ ਨਹੀ?

ਪਰ ਮੈਂ ਤੁਹਾਨੂ ਪੁਸ਼ਦਾ ਹਾਂ ਕੀ ਓਹਨਾ ਨੂ ਸੱਦਾ ਕਿਹਨੇ ਦਿੱਤਾ, ਕੌਣ ਓਹਨਾ ਨੂ ਲੈ ਕੇ ਆਇਆ, ਕਿਸ ਦੇ ਨਾਲ ਆਏ ਅਤੇ ਕਿਓਂ ਆਏ? ਕੀ ਮਿਲਿਆ ਓਹਨਾ ਨੂ ਤੁਹਾਡੇ ਵੱਲੋਂ ਖਾਲਿਸਤਾਨ ਦੇ ਦੋ ਮੀਠੇ ਬੋਲ ਸੁਣ ਕੇ ਜਿਹਨਾ ਨੇ ਓਹਨਾ ਦੇ ਮਨ ਵਿਚ ਅਸਲੀ ਖਾਲਿਸਤਾਨ ਦਾ ਸੋਹਨਾ ਸੁਪਨਾ ਜਗਾ ਦੇਣਾ ਸੀ? ਕੀ ਇਹੋ ਸੱਚਾਈ ਹੈ ਤੁਹਾਡੇ ਖਾਲਿਸਤਾਨ ਦੀ? ਬਸ ਫੰਡ ਕਠੇ ਕਰੀ ਜਾਓ ਤੇ ਜਦੋਂ ਪੰਥ ਤੇ ਕੋਈ ਮੁਸ਼ਕਲ ਆ ਬਣੇ ਤੇ ਪੱਲਾ ਝਾੜ ਲਵੋ?

ਮੁਆਫ ਕਰਨਾ, ਦਰਬਾਰ ਸਾਹਿਬ ਵਿਚ ਕਲ ੬ ਜੂਨ ਨੂ ਵਾਪਰੇ ਦੁਖਾਂਤ ਤੋ ਬਾਅਦ ਮੈਨੂ ਤੇ ਸਚ ਪਤਾ ਚਲ ਗਿਆ ਹੈ ਕਿ ਤੁਸੀਂ ਕਿਓਂ ਇਕ ਫੇਲ ਲੀਡਰ ਹੋ? ਹੁਣ ਇਹ ਜੋ ਨੌਜੁਆਨ ਪੁਲਸ ਦੀ ਗਿਰਫ਼ਤ ਵਿਚ ਨੇ, ਇਹਨਾ ਦੇ ਘਰ ਵਾਲੀਆਂ ਨੇ, ਉਹਨਾ ਦੇ ਰਿਸ਼ਤੇਦਾਰਾਂ ਅਤੇ ਸਗੇ ਸੰਬੰਧੀਆਂ ਜਾਂ ਦੋਸਤਾਂ-ਮਿੱਤਰਾਂ ਨੇ ਤੁਹਾਨੂ ਹੁਣ ਵੋਟ ਨਹੀ ਪਾਓਣਾ ? ਬਿਨਾ ਸੰਗਤਾਂ ਦੇ ਹੁੰਗਾਰੇ ਤੋ ਤੁਸੀਂ ਕੁਝ ਨਹੀ ਕਰ ਸਕਦੇ! ਤੁਸੀਂ ਆਪਣੀ ਕਬਰ ਦੀ ਮਿੱਟੀ ਆਪ ਹੀ ਪੁੱਟੀ ਹੈ! ਅੱਜ ਜੋ ਤੁਹਾਨੂ ਚਾਰ ਵੋਟਾਂ ਮਿਲੀਆਂ ਨੇ, ਅਗਲੀ ਵਾਰੀ ਓਹ ਵੀ ਨਹੀ ਮਿਲਣੀਆਂ !

SGPC ਦੇ ਕਿਸੇ ਬੰਦੇ ਨੂ ਗ੍ਰਿਫਤਾਰ ਨਹੀ ਕੀਤਾ ਗਿਆ, ਕਿਓਂ? ਕਿਓਂਕਿ ਓਹ ਬਾਦਲ ਦੇ ਬੰਦੇ ਸੀ, ਕੀ ਤੁਸੀਂ ਦਸ ਸਕਦੇ ਹੋ ਕੀ ਕੋਈ ਵੀ ਸਿਖ ਅਕਾਲ ਤਖ਼ਤ ਵਿਚ ਕਿਓਂ ਨਹੀ ਜਾ ਸਕਦਾ? ਕੌਣ ਹੈ ਜੋ ਉਸਨੁ ਰੋਕ ਸਕੇ? ਤੇ ਜਿਸਨੇ ਰੋਕਿਆ, ਕੀ ਓਸ ਤੇ ਕੋਈ ਕੇਸ ਨਹੀ? ਜਿਹਨਾ ਇਹਨਾ ਨੌਜੁਆਨ ਤੇ ਹਮਲਾ ਕੀਤਾ ਓਹ ਮੌਜ ਨਾਲ ਆਪਨੇ ਘਰ ਬੈਠੇ ਨੇ ਤੇ ਤੁਸੀਂ ਕਾਹਦੇ ਨੇਤਾ ਹੋਏ?ਇਹਨਾ ਦੀ ਸਾਰ ਕਿਸਨੇ ਲੈਣੀ ਹੈ? ਕੀ ਤੁਸੀਂ ਇਹਨਾ ਲਈ ਚੱਜ ਦੇ ਚਾਰ ਵਕੀਲ ਨਹੀ ਸੀ ਖੜੇ ਕਰ ਸਕਦੇ? ਕੀ ਤੁਹਾਡੇ ਕੋਲ ਵਕੀਲਾਂ ਦੀ ਫੀਸ ਦੇਣ ਲਈ ਪੈਸੇ ਨਹੀ, ਫੰਡ ਨਹੀ? ਕੀ ਤੁਹਾਡੇ ਕੋਲ SGPC ਨਾਲ ਟਾਕਰਾ ਲੈਣ ਦੀ ਹਿੰਮਤ ਨਹੀ? ਸਾਰੇ ਤੀਰ ਲਗਦੇ ਤੁਹਾਡੇ ਮੁੱਕ ਗਏ, ਚੰਗਾ ਹੋਵੇ ਕਿ ਤੁਸੀਂ ਹੁਣ ਘਰ ਹੀ ਬੈਠ ਜਾਓ, ਕੋਈ ਹੋਰ ਪੰਥ ਨੂ ਸੇਧ ਦੇਣ ਲਈ ਅਕਾਲ ਪੁਰਖ ਆਪੇ ਭੇਜ ਦੇਵੇਗਾ, ਤੁਸੀਂ ਘਰ ਬੈਠੋ! ਪੰਥ ਤੁਹਾਥੋਂ ਬਿਨਾ ਵੀ ਚੜਦੀ ਕਲਾ ਵਿਚ ਜਾ ਸਕਦਾ ਹੈ!

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ !

ਪੰਥ ਦਾ ਦਾਸ : ਅਜਮੇਰ ਸਿੰਘ ਰੰਧਾਵਾ !

Advertisements

Leave a Reply

Fill in your details below or click an icon to log in:

WordPress.com Logo

You are commenting using your WordPress.com account. Log Out /  Change )

Google+ photo

You are commenting using your Google+ account. Log Out /  Change )

Twitter picture

You are commenting using your Twitter account. Log Out /  Change )

Facebook photo

You are commenting using your Facebook account. Log Out /  Change )

w

Connecting to %s


%d bloggers like this: