Visited all places of worship, none alike you. ਡਿਠੇ ਸਭੇ ਥਾਵ ਨਹੀ ਤੁਧ ਜੇਹਿਆ !!

Darbar Sahib 23-10-2014

GOLDEN TEMPLE (HARMANDAR SAHIB) [DARBAR SAHIB] AT AMRITSAR.

ਡਿਠੇ ਸਭੇ ਥਾਵ ਨਹੀ ਤੁਧ ਜੇਹਿਆ !!

ਅਜੀਬ ਜਿਹੀ ਗੱਲ ਹੈ ਕਿ ਦਰਬਾਰ ਸਾਹਿਬ ਵਿਚ ਇੰਜ ਸਰੀਰਕ ਰੋਗ ਨਾਸ਼ ਨਹੀ ਹੁੰਦੇ? ਮੈ ੧੯੯੧ ਵਿਚ ਸ਼੍ਰੀਨਗਰ ਡਲ ਝੀਲ ਤੇ ਖਲੋਤਾ ਸੀ, ਇਕ ਬੁਢਾ ਮੁਸਲਮਾਨ ਮਛੀਆਂ ਫੜਨ ਡਿਹਾ ਸੀ, ਤਤਕਾਲਾਂ ਦਾ ਵੇਲਾ ਸੀ, ਮੈਂ ਕੋਲ ਜਾ ਸਲਾਮ ਕੀਤੀ ! ਓਹ ਬੁਢਾ ਪੰਜਾਬੀ ਜਾਣਦਾ ਸੀ, ਰਾਜੌਰੀ ਦਾ ਗੁੱਜਾਰ ਸੀ ! ਓਹ ਸਟੇਟ ਰੋਡਵੇਜ ਤੋਂ ਰਿਟਾਇਰ ਸੀ! ਸਾਨੂ ਸਿਖਾਂ ਨੂ ਵੇਖ ਕੇ ਬੜਾ ਖੁਸ਼ ਹੋਇਆ, ਓਦੋਂ ਕਰ੍ਫ੍ਯੂ ਬੜੇ ਲਗਦੇ ਸੀ, ਖਾੜਕੂ ਵੀ ਲਾਓੰਦੇ ਸੀ ਤੇ ਸਰਕਾਰ ਵੀ! ਸੋ ਚਾਰੇ ਪਾਸੇ ਸੁਨਸਾਨ ਸੀ!
ਅਚਾਨਕ ਓਸ ਸਾਨੂ ਪੁਛਿਆ ‘ਕੀ ਦਰਬਾਰ ਸਾਹਿਬ ਜਾਂਦੇ ਹੋ?’
ਅਸਾਂ ਆਖਿਆ, ‘ਕਦੀ ਕਦੀ!’
ਓਸ ਕਿਹਾ ਲਗਦਾ ਤੁਹਾਨੂ ਸਿਖਾਂ ਨੂ ਦਰਬਾਰ ਸਾਹਿਬ ਤੇ ਭਰੋਸਾ ਨਹੀ?
ਮੈਂ ਜੁਆਬ ਵਿਚ ਆਖਿਆ, ‘ਨਹੀਂ ਇੰਜ ਦੀ ਕੋਈ ਗੱਲ ਨਹੀਂ ਪਰ ਦੂਰ ਹੋਣ ਕਰਕੇ ਕਦੇ ਕਦਾਈੰ ਹੀ ਜਾ ਹੁੰਦਾ!’
ਫੇਰ ਓਸ ਅਗੋਂ ਦਸਿਆ ਕਿ ਓਸਦੀ ਘਰ ਵਾਲੀ ਬਹੁਤ ਬੀਮਾਰ ਰਹਿੰਦੀ ਸੀ ! ਉਸਨੁ ਲੱਕ ਦੀ ਚੁੱਕ ਜਾਂ ਲੱਕ ਦੀ ਤਕਲੀਫ਼ ਪੈ ਗਈ ਸੀ, ਬਹੁਤ ਵਰੇ ਓਸਦਾ ਇਲਾਜ਼ ਚਲਦਾ ਰਿਹਾ ਪਰ ਕੋਈ ਫਾਇਦਾ ਨਹੀਂ ਪੂਜਾ! ਕੋਈ ਮਜਾਰ ਨਹੀਂ ਛੱਡੀ, ਕੋਈ ਮਸੀਤ ਨਹੀਂ ਛੱਡੀ,ਕੋਈ ਪੁੱਜਿਆ ਸੰਤ, ਮਹਾਤਮਾ ਜਾਂ ਮੰਦਰ ਵੀ ਨਹੀ ਛੱਡਿਆ ਕੋਈ ਸਿਆਣਾ ਨਹੀਂ ਛੱਡਿਆ ਜਿਥੇ ਕਿਸੇ ਦੱਸ ਪਾਈ ਹੋਵੇ ਤੇ ਓਹ ਨਾ ਗਿਆ ਹੋਵੇ, ਕਿ ਖੌਰੇ ਕਿਧਰੋਂ ਤੇ ਫਰਕ ਪੈ ਜਾਵੇ ਪਰ ਨਹੀ, ਕਿਤੋਂ ਕੋਈ ਫ਼ਰਕ ਨਹੀਂ ਪਿਆ !
ਫੇਰ ਓਸ ਦੱਸਿਆ ਕਿ ਇਕ ਰਾਤੀ ਓਹ ਜਾਗੋ ਮੀਟੀ ਵਿਚ ਸੁੱਤਾ ਪਿਆ ਸੀ ਕਿ ਉਸਦਾ ਕਮਰਾ ਯਕਾਯਕ ਰੋਸ਼ਨ ਹੋ ਗਿਆ ਅਤੇ ਓਸ ਰੋਸ਼ਨੀ ਵਿਚੋਂ ਓਸਨੂ ਬਾਬੇ ਨਾਨਕ ਦੇ ਦਰਸ਼ਨ ਹੋਏ! ਓਸਨੇ ਦੋਵੇਂ ਹਥ ਜੋੜ ਸਲਾਮ ਆਖੀ ਤੇ ਬਾਬੇ ਨਾਨਕ ਨੇ ਪੁਛਿਆ ਕਿ ‘ਭਗਤਾ ਕਿਓਂ ਦੁਖੀ ਹੈਂ?’
ਤਾਂ ਓਸ ਜੁਆਬ ਦਿੱਤਾ ਕਿ ‘ਮਹਾਰਾਜ ਆਪ ਤੇ ਜਾਣੀ-ਜਾਣ ਹੋ, ਮੇਰੀ ਘਰ ਦੀ ਨੂੰ ਲੱਕ ਦੀ ਤਕਲੀਫ਼ ਹੈ ਅਤੇ ਬਹੁਤ ਇਲਾਜ਼ ਕਰਵਾ ਲਿਆ, ਅੱਜ ਤਕ ਠੀਕ ਨਹੀ ਹੋਈ, ਇਸ ਕਰਕੇ ਦਿਮਾਗ ਪਰੇਸ਼ਾਨ ਰਹਿੰਦਾ ਹੈ!’
ਤਾਂ ਬਾਬੇ ਨਾਨਕ ਨੇ ਉਸਨੁ ਹੱਸ ਕੇ ਕਿਹਾ, ‘ਬੱਸ ਇੰਨੀ ਗੱਲ ਹੈ ! ਚੰਗਾ ਇੰਜ ਕਰ, ਇਸ ਨੂੰ ਦਰਬਾਰ ਸਾਹਬ ਲੈ ਜਾ, ਇਸਨਾਨ ਕਰਵਾ, ਇਹ ਚੰਗੀ ਹੋ ਜਾਵੇਗੀ !’
ਇਸ ਤੇ ਓਸ ਮੁਸਲਮਾਨ ਨੇ ਬਾਬੇ ਨਾਨਕ ਅਗੇ ਹਥ ਜੋੜ ਦਿੱਤੇ ਤੇ ਸ਼ਰਧਾ ਨਾਲ ਓਸਦੀ ਅਖਾਂ ਬੰਦ ਹੋ ਗਈਆਂ !
ਬੱਸ ਓਸੇ ਵੇਲੇ ਗੁਰੂ ਜੀ ਵੀ ਅਲੋਪ ਹੋ ਗਏ ਤੇ ਰੋਸ਼ਨੀ ਵੀ!
ਓਸ ਵਖਤ ਵੇਖਿਆ, ਸਵੇਰ ਦੇ ਤਿੰਨ ਵੱਜੇ ਸੀ! ਝੱਟ ਓਸ ਆਪਣੀ ਘਰ ਦੀ ਨੂੰ ਜਗਾਇਆ ਤੇ ਆਖਿਆ ਕਿ ‘ਤਿਆਰ ਹੋ ਜਾ, ਚੱਲਣਾ ਹੈ!’
ਓਸਦੀ ਘਰ ਵਾਲੀ ਨੇ ਓਸਨੂ ਬਥੇਰਾ ਪੁਛਿਆ ਕਿ ਕਿਥੇ ਚਲੇ ਹੋ ਪਰ ਓਸ ਕੁਝ ਜੁਆਬ ਨਹੀਂ ਦਿੱਤਾ ਪਰ ਬੱਸ ਅੱਡੇ ਜਾ ਕੇ ਅੰਬਰਸਰ ਜਾਣ ਵਾਲੀ ਪਹਿਲੀ ਬੱਸ ਫੜ ਲਈ!
ਸਵੇਰੇ ੯ਕੁ ਵਜੇ ਓਸ ਅੰਬਰਸਰ ਜਾ ਪੁੱਜੇ !
ਝੱਟ ਓਸ ਰਿਕ੍ਸ਼ਾ ਕੀਤਾ ਤੇ ਦਰਬਾਰ ਸਾਹਬ ਜਾ ਪੁੱਜਿਆ !
ਓਥੇ ਪੁੱਜ ਕੇ ਓਸ ਆਪਣੀ ਘਰ ਵਾਲੀ ਨੂੰ ਰਾਤ ਵਾਲੀ ਸਾਰੀ ਗੱਲ ਦੱਸੀ ਤੇ ਆਖਿਆ ‘ ਭਲੀ ਮਾਨਸੇ ! ਮੌਲਾ ਨੇ ਇਥੇ ਭੇਜਿਆ ਹੈ, ਬਾਬੇ ਨਾਨਕ ਦਾ ਹੁਕਮ ਹੈ, ਇਥੇ ਇਸਨਾਨ ਕਰ ਤੇ ਤੇਰੀ ਤਕਲੀਫ਼ ਖਤਮ ਹੋ ਜਾਵੇਗੀ!’
ਓਸਦੀ ਘਰ ਵਾਲੀ ਨੇ ਵੀ ਕੋਈ ਦੂਜੀ ਗੱਲ ਨਾ ਕੀਤੀ ਅਤੇ ਇਸਨਾਨ ਕਰਨ ਲਈ ਸਰੋਵਰ ਵਿਚ ਪੈਰ ਪਾਇਆ!
ਅਜੇ ਪਹਿਲੀ ਚੁਭੀ ਲਾਈ ਹੀ ਸੀ ਕਿ ਜੋਰ ਦੀ ਬੋਲੀ, ‘ਓਹ ਮੈਨੂ ਇਕ ਜੋਰ ਦੀ ਝਟਕਾ ਜਿਹਾ ਲਗਿਆ ਹੈ, ਇਕ ਤੇਜ਼ ਕਰੰਟ ਜਿਹਾ ਮੇਰੇ ਸਰੀਰ ਵਿਚੋਂ ਨਿਕਲਿਆ ਹੈ, ਇੰਜ ਲਗਦਾ ਕਿ ਮੈਂ ਠੀਕ ਹੋ ਗਈ ਹਾਂ!’
ਫੇਰ ਓਸ ਹੋਰ ਚੁਭੀਆਂ ਵੀ ਲਾਈਆਂ ਅਤੇ ਹੁਣ ਚੰਗੀ ਭਲੀ ਹੈ, ਮੁੜ ਜਿੰਦਗੀ ਵਿਚ ਓਸ ਨੂੰ ਦੁਬਾਰਾ ਇਹ ਤਕਲੀਫ਼ ਨਹੀਂ ਹੋਈ!
ਹੁਣ ਤੁਸੀਂ ਮੰਨੋ ਜਾਂ ਨਾ? ਇਹ ਤੁਹਾਡੀ ਮਰਜੀ ਹੈ ਪਰ ਮੈਨੂ ਇਹ ਸਾਚੀ ਸਾਖੀ, ਆਪਣੀ ਹੱਡ-ਬੀਤੀ ਇਕ ਮੁਸਲਮਾਨ ਨੇ ਦੱਸੀ ਸੀ ਅਤੇ ਮੈਂ ਵੀ ਸਿਰਫ ਸੁਣਦਾ ਹੀ ਰਹਿ ਗਿਆ ! ਬੱਸ ਅਖਾਂ ਮੀਟ ਕੇ ਮੈਂ ਵੀ ਸੱਚੇ ਪਾਤਸ਼ਾਹ ਅਗੇ ਮਥਾ ਟੇਕਿਆ!

Ajmer kesri

—–ਅਜਮੇਰ ਸਿੰਘ ਰੰਧਾਵਾ !!

Advertisements

Leave a Reply

Fill in your details below or click an icon to log in:

WordPress.com Logo

You are commenting using your WordPress.com account. Log Out / Change )

Twitter picture

You are commenting using your Twitter account. Log Out / Change )

Facebook photo

You are commenting using your Facebook account. Log Out / Change )

Google+ photo

You are commenting using your Google+ account. Log Out / Change )

Connecting to %s


%d bloggers like this: