Guru Nanak Sahib ji in Mecca (Punjabi article)

Guru Nanak Sahib ji in Mecca

Dhan Guru Nanak

ਜਾਕਿਰ ਨਾਇਕ ਨਾਂ ਦੇ ਮੁਸਲਮਾਨ ਪ੍ਰਚਾਰਕ ਨੇ ਇਕ ਪ੍ਰੋਗ੍ਰਾਮ ਵਿਚ ਕਿਹਾ ਸੀ ਕਿ ਗੁਰੂ ਨਾਨਕ ਨਾ ਹੀ ਮੱਕਾ ਗਏ ਅਤੇ ਨਾ ਹੀ ਮੱਕਾ ਘੁਮਿਆ ਜੋ ਕਦੀ ਹੋ ਹੀ ਨਹੀ ਸਕਦਾ?

ਸਿਖ ਧਰਮ ਵਿਚ ਭਾਈ ਗੁਰਦਾਸ ਜੀ ਪਹਿਲੇ ਨੂ ਬੜਾ ਸਤਿਕਾਰ ਪ੍ਰਾਪਤ ਹੈ, ਓਹਨਾ ਨੂ ਆਦਿ ਗਰੰਥ ਦੀ ਬੀੜ ਲਿਖਣ ਦਾ ਸੁਭਾਗ ਪ੍ਰਾਪਤ ਹੈ ! ਓਹ ਰਿਸ਼ਤੇ ਵਿਚ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਮਾਮਾ ਜੀ ਸਨ! ਓਹਨਾ ਆਪਣੀ ਵਾਰਾਂ ਲਿਖੀਆਂ ਜਿਹਨਾ ਨੂ ਗੁਰਬਾਣੀ ਦੀ ਕੁੰਜੀ ਕਿਹਾ ਜਾਂਦਾ ਹੈ!

ਭਾਈ ਗੁਰਦਾਸ ਜੀ ਨੇ ਆਪਣੀ ਵਾਰਾਂ ਵਿਚ ਗੁਰੂ ਨਾਨਕ ਸਾਹਿਬ ਜੀ ਦੀ ਮੱਕਾ ਫੇਰੀ ਦੇ ਪ੍ਰਮਾਨ ਦਿੱਤੇ ਨੇ, ਜੋ ਕੁਝ ਓਥੇ ਵਾਪਰਿਆ, ਇਹ ਸਬ ਘਟਨਾਵਾਂ ਸਿਲਸਿਲੇਵਾਰ ਦਰਜ਼ ਨੇ ਫੇਰ ਵੀ ਮੁਸਲਮਾਨ ਇਕ ਧਾਰਮਿਕ ਬਿਮਾਰੀ ਤੋਂ ਉਬਰ ਨਹੀ ਸਕੇ, ਇਹਨਾ ਨੂ ਆਪਣਾ ਮਜਹਬ ਹੀ ਸਬ ਤੋਂ ਉਪਰ ਦਿਸਦਾ ਹੈ !

ਅੱਜ ਬਥੇਰੇ ਲੋਕੀ ਬਾਬਾ ਨਾਨਕ ਜੀ ਦੀ ਮੱਕੇ ਦੀ ਫੇਰੀ ਤੇ ਕਿੰਤੂ ਕਰਦੇ ਨੇ ਕਿ ਇਕ ਗੈਰ ਮੁਸਲਮਾਨ ਹੋ ਕੇ ਓਹ ਮੱਕੇ ਕਿੰਜ ਜਾ ਸਕਦੇ ਸਨ? ਪਰ ਭਾਈ ਗੁਰਦਾਸ ਜੀ ਨੇ ਤੇ ਆਪਣੀ ਵਾਰਾਂ ਵਿਚ ਬਾਬੇ ਨਾਨਕ ਜੀ ਦੀ ਮੱਕੇ ਦੀ ਫੇਰੀ ਦਾ ਜਿਕਰ ਕੀਤਾ ਹੀ ਹੈ, ਅਤੇ ਕਾਬਾ ਕਿਵੇਂ ਘੁਮਿਆ, ਇਸ ਦਾ ਵੇਰਵਾ ਵੀ ਦਿੱਤਾ ਹੈ’

10711312_1470917376517350_1072278577_n

Vaar 1 Pauri 32 At Mecca

ਸਾਡੇ ਕੋਲ ਉਸ ਜਮਾਨੇ ਦੇ ਮੁਸਲਮਾਨ ਲਿਖਾਰੀਆਂ ਦੀ ਪ੍ਰਮਾਣਿਕ ਲਿਖਤਾਂ ਮੌਜੂਦ ਨੇ ਜੋ ਮਦੀਨਾ ਯੂਨੀਵਰਸਿਟੀ ਵਿਹੋੰ ਮਿਲੀਆਂ ਨੇ ਅਤੇ ਪ੍ਰਿੰਸਿਪਲ ਪ੍ਰਿਥ੍ਵਿਪਾਲ ਸਿੰਘ ਜੀ ਜੋ ਪਹਿਲਾਂ ਮੁਸਲਮਾਨ (ਮੁਸ਼ਤਾਕ਼ ਹੁੱਸੈਨ) ਸਨ, ਨੇ ਇਹਨਾ ਦਾ ਉਤਾਰਾ ਕੀਤਾ! ਇਹਨਾ ਤੋ ਸਾਨੂ ਓਹ ਵੱਡਮੁਲੀ ਜਾਣਕਾਰੀ ਮਿਲਦੀ ਹੈ ਜੋ ਸਾਨੂ ਦੱਸਦੀ ਹੈ ਕਿ ਗੁਰੂ ਨਾਨਕ ਜੀ ਆਪ ਨਿਰੰਕਾਰ ਸਨ, ਕੌਣ ਸੀ ਜੋ ਓਹਨਾ ਨੂ ਮੱਕੇ ਜਾਣ ਤੋਂ ਰੋਕ ਸਕਦਾ?

ਮੁਸਲਮਾਨ ਆਪਣੀ ਕਈ ਨਬੀ, ਪੈਗੰਬਰ ਮੰਨਦੇ ਨੇ ਪਰ ਕੋਈ ਇਹਨਾ ਤੋਂ ਪੁਛੇ ਕਿ ਨਬੀ ਜਾਂ ਪੈਗੰਬਰ ਹੋਣ ਦੀ ਕੀ ਸ਼ਰਤਾਂ ਹੁੰਦੀਆਂ ਨੇ? ਤੇ ਫੇਰ ਵੇਖਣ ਕਿ ਸੱਚੇ ਪਾਤਸ਼ਾਹ ਗੁਰੂ ਨਾਨਕ ਜੀ ਓਸ ਮੁਕਾਮ ਤੋਂ ਉਪਰ ਨੇ ਕਿ ਨਹੀ? ਕੀ ਓਹ ਇਹਨਾ ਦੀ ਇਹਨਾ ਸ਼ਰਤਾਂ ਨੂ ਪੂਰੀ ਕਰਦੇ ਨੇ ਤਾਂ ਜੁਆਬ ਹੋਵੇਗਾ “ਹਾਂ”!

ਕਾਬੇ ਦੀ ਇਹ ਫੋਟੋ ੧੯੫੩ ਦੀ ਹੈ ਜੋ ਤੁਸੀਂ ਇਸ Link ਵਿਚ ਵੇਖ ਰਹੇ ਹੋ !

https://www.youtube.com/watch?v=Z8PCxFNIwN0

ਇਹ ਕਾਬਾ, ਗੁਰੂ ਨਾਨਕ ਜੀ ਦੀ ਫੇਰੀ ਤੋਂ ਪਹਿਲਾਂ ਵੀ ਤਿੰਨ ਵਾਰੀ ਆਪਣੀ ਥਾਂ ਤੋਂ ਹੱਟ ਚੁਕਾ ਹੈ ਜਿਸਦੇ ਲਿਖਤੀ ਪ੍ਰਮਾਨ ਵੀ ਸਾਡੇ ਕੋਲ ਨੇ ਭਾਂਵੇ ਇਹ ਮੁਸਲਮਾਨ ਦੱਸਣ ਜਾਂ ਨਾ?

  • ਹਜਰਤ ਇਬਨ ਆਪਣੀ ਕਿਤਾਬ ਫਾਤੁਹਤ ਮਾਕਿਹ ਵਿਚ ਲਿਖਦੇ ਨੇ ਕਿ ਓਹਨਾ ਵੇਖਿਆ ਕਿ ਕਾਬਾ ਓਹਨਾ ਨੂ ਦੱਬ ਦੇਣ ਲਈ ਓਹਨਾ ਵੱਲ ਆ ਰਿਹਾ ਸੀ ਜਦੋਂ ਓਹਨਾ ਹੱਜ ਕਰਦਿਆਂ ਕੁਝ ਕੁਫਰ ਦੇ ਖਿਆਲਾਤ ਮਨ ਵਿਚ ਲਿਆਂਦੇ (ਇਸਰਾਰ ਸ਼ਰੀਅਤ, ਪਾਰਟ-੨, ਪੇਜ ੭੪).
  • ਰਾਬਿਆ, ਜਦੋਂ ਇਕ ਵਾਰ ਹੱਜ ਨੂ ਦੂਜੀ ਵੇਰਾਂ ਜਾਂਦੀ ਹੋਈ ਇਕ ਜੰਗਲ ਵਿਚੋਂ ਲੰਘ ਰਹੀ ਸੀ ਤਾਂ ਉਸਨੇ ਕਾਬੇ ਨੂ ਉਸਦੇ ਸੁਆਗਤ ਲਈ ਆਪਣੀ ਵੱਲ ਆਓਂਦੀਆਂ ਵੇਖਿਆ ! ਰਾਬਿਆ ਨੇ ਕਿਹਾ,’ਮੈਨੂ ਤੇ ਜ੍ਕੀਨ ਸੀ ਕਿ ਉਸਨੇ ਖੁਦਾ ਨੂੰ ਵੇਖਣ ਦੀ ਆਸ ਲਾਈ ਸੀ, ਮੈਂ ਖੁਦਾ ਦੇ ਘਰ ਤੋਂ ਕੀ ਲੈਣਾ? ਜੇ ਓਹ (ਖੁਦਾ) ਮੇਰੇ ਵੱਲ ਇਕ ਹਥ ਜਿੰਨਾ ਵੀ ਵਧਦਾ ਤਾਂ ਮੈਂ ਕਈ ਗਜ ਗਾਂਹ ਵਧ ਜਾਣਾ ਸੀ, ਮੈਂ ਕਾਬੇ ਦਾ ਕੀ ਕਰਾਂ?’
  • ਹਜਰਤ ਇਬ੍ਰਾਹਿਮ ਆਜ਼ਮ ਮੱਕੇ ਗਏ, ਓਹ ਬੜੇ ਹਰਾਨ ਹੋਏ ਜਦੋਂ ਓਹਨਾ ਵੇਖਿਆ ਕਿ ਕਾਬਾ ਤੇ ਆਪਣੀ ਥਾਂ ਤੇ ਹੈ ਹੀ ਨਹੀਂ ਸੀ? ਓਹਨਾ ਆਪਣੀ ਅਖਾਂ ਮਲੀਆਂ ਕਿ ਕਿਧਰੇ ਕੋਈ ਝੌਲਾ ਨਾ ਪੈਂਦਾ ਹੋਵੇ? ਪਰ ਨਹੀ ਕਾਬਾ ਓਥੇ ਨਹੀਂ ਸੀ! ਇੰਨੇ ਵਿਚ ਓਹਨਾ ਨੂੰ ਰੱਬੀ ਅਵਾਜ਼ ਸੁਨਾਈ ਦਿੱਤੀ ਕਿ, ‘ਤੁਹਾਡੀ ਅਖਾਂ ਵਿਚ ਕੋਈ ਗੜਬੜ ਨਹੀਂ ਹੈ, ਕਾਬਾ ਇਕ ਚਲਣ ਤੋ ਬੇਜ਼ਾਰ ਜਨਾਨੀ ਦੇ ਸੁਆਗਤ ਲਈ ਗਿਆ ਹੈ ਜੋ ਹੱਜ ਤੇ ਆਈ ਸੀ’! (ਤਾਜ੍ਕਿਰਾਤੁਲ ਅਵ੍ਲਿਯਾਹ, ਪੇਜ ੬੨).

Historical Record on Kaba moving

੧- ਇਹ ਕਾਬਾ ਕੱਲਾ ਹੀ ਭਗਤਾਂ ਦੇ ਮੂਹਰੇ ਨਹੀਂ ਘੁੰਮਦਾ, ਜੇ ਤੁਸੀਂ ਭਗਤ ਨਾਮਦੇਉ ਜੀ ਦਾ ਸਬਦ ਗੁਰੂ ਗਰੰਥ ਸਾਹਿਬ ਵਿਚ ਪੜ੍ਹੋ ਤੇ ਪਤਾ ਚਲਦਾ ਹੈ ਕਿ ਓਹਨਾ ਮੂਹਰੇ ਵੀ ਮੰਦਰ ਦੀ ਡਿਓੜੀ ਘੁੰਮ ਗਈ ਸੀ, ਮਤਲਬ ਇਹ ਹੈ ਕਿ ਭਗਤ ਨਾਮਦੇਉ ਜੀ ਜਾਤ ਦੇ ਛੀਂਬੇ ਸੀ ਜਿਹਨਾਂ ਨੂੰ ਬਾਹਮਣ ਨੀਚ ਜਾਤ ਆਖਦੇ ਨੇ ਅਤੇ ਇਸ ਕਰਕੇ ਓਹਨਾ ਭਗਤ ਨਾਮਦੇਉ ਜੀ ਨੂੰ ਮੰਦਰ ਵਿਚ ਵੜਨ ਨਹੀਂ ਸੀ ਦਿੱਤਾ, ਪਰ ਜਦੋਂ ਭਗਤ ਨਾਮਦੇਉ ਜੀ ਵਾਪਸ ਜਾਣ ਲੱਗੇ ਤਾਂ ਜਿਧਰ ਓਹਨਾ ਦਾ ਮੂੰਹ ਹੁੰਦਾ, ਮੰਦਰ ਦਾ ਮੁਖ ਦਰਵਾਜ਼ਾ ਓਹਨਾ ਮੂਹਰੇ ਹੋ ਜਾਂਦਾ!
*ਜਿਓਂ ਜਿਓਂ ਨਾਮਾ ਹਰਿ ਗਨ ਉਚਰੈ ਭਗਤ ਜਨਾ ਕਉ ਦੇਹੁਰਾ ਫਿਰੇ !!

੨- ਰਾਮਾਯਣ  ਦੀ ਕਥਾ ਤੋਂ ਤੇ ਸਭ ਹੀ ਵਾਕਫ਼ ਹੋਣੇ! ਸੀਤਾ ਦੀ ਰਾਮ ਨੇ ਅਗਨ ਪ੍ਰੀਖਿਆ ਲਈ, ਕਿ ਉਹ ਸਤੀ ਹੈ ਕਿ ਨਹੀਂ?
ਅਤੇ ਉਸ ਨੂੰ ਬਲਦੀ ਅੱਗ ਵਿਚੋਂ ਨਿਕਲਣ ਲਈ ਕਿਹਾ ਗਿਆ!
ਸੀਤਾ, ਰਾਮ ਤੋਂ ਬਹੁਤ ਦੁਖੀ ਹੋ ਚੁਕੀ ਸੀ, ਉਸਨੇ ਧਰਤ ਮਾਤਾ ਨੂੰ ਪੁਕਾਰ ਕੀਤੀ ਤਾਂ ਧਰਤੀ ਦੋ-ਫਾੜ ਹੋ ਗਈ ਅਤੇ ਸੀਤਾ ਉਸ ਦੋ-ਫਾੜ ਹੋਈ ਧਰਤ ਵਿਚ ਉਤਰ ਗਈ ਤੇ ਧਰਤ ਮਾਤਾ ਨੇ ਫੇਰ ਤੋਂ ਪਹਿਲਾਂ ਵਾਂਗ ਹੀ ਰੂਪ ਧਾਰ ਲਿਆ, ਕੋਈ ਨਿਸ਼ਾਨ ਨਹੀਂ ਕਿ ਇਥੇ ਧਰਤੀ ਦੋ-ਫਾੜ ਹੋਈ ਸੀ!
ਤੇ ਜਦ ਸੀਤਾ ਦੀ ਪੁਕਾਰ ਤੇ ਧਰਤੀ ਦੋ-ਫਾੜ ਹੋ ਸਕਦੀ ਹੈ ਤੇ ਕਾਬੇ ਦਾ ਘੁੰਮਣਾ ਕਿਓਂ ਨਹੀਂ ਹੋ ਸਕਦਾ?

ਇਹ ਸਾਖੀ ਸਿਖਾਂ ਦੀ ਜਾਣਕਾਰੀ ਲਈ ਲਿਖੀ ਹੈ ਕਿ ਦੂਜਿਆਂ ਦੀ ਗੱਲ ਤੇ ਨਾ ਜਾਂਦੇ ਹੋਏ ਸਿਰਫ ਆਪਣੇ ਗੁਰੂ ਅਤੇ ਸਾਖੀਆਂ ਤੇ ਪੂਰਾ ਜ੍ਕੀਨ ਰਖੋ, ਆਪਣੇ ਬੱਚਿਆਂ ਨੂ ਵੀ ਇਹ ਸੱਚ ਦੱਸੋ ਜਿਸ ਨਾਲ ਓਹ ਵੀ ਸਿਖੀ ਨਾਲ ਜੁੜੇ ਰਹਿਣ ਅਤੇ ਗੁਰੂ ਨਾਨਕ ਸੱਚੇ ਪਾਤਸ਼ਾਹ ਵਿਚ ਹੀ ਭਰੋਸਾ ਰਖਣ!

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਿ ਫਤਿਹ!!

ਆਪ ਜੀ ਦਾ ਦਾਸ :

Ajmer kesri
ਅਜਮੇਰ ਸਿੰਘ ਰੰਧਾਵਾ

Advertisements

Leave a Reply

Fill in your details below or click an icon to log in:

WordPress.com Logo

You are commenting using your WordPress.com account. Log Out /  Change )

Google+ photo

You are commenting using your Google+ account. Log Out /  Change )

Twitter picture

You are commenting using your Twitter account. Log Out /  Change )

Facebook photo

You are commenting using your Facebook account. Log Out /  Change )

w

Connecting to %s


%d bloggers like this: