Babe Nanak di Makka pheri sabutan naal

Guru-Nanak-in-Mecca

ਗੁਰੂ ਨਾਨਕ ਸਾਹਿਬ ਜੀ ਦੀ ਵੇਟੀਕਨ ਸ਼ਹਿਰ ਦੀ ਫੇਰੀ ਨੇ ਦਿਮਾਗ ਵਿਚ ਇਕ ਸੁਆਲ ਤੇ ਖੜਾ ਕੀਤਾ ਕਿ ਬਾਬਾ ਨਾਨਕ ਜੀ ਕੀ ਸਿਰਫ ਲੋਕਾਈ ਨੂ ਅਕਾਲ ਪੁਰਖ ਨਾਲ ਜੁੜਨ ਦਾ ਉਪਦੇਸ ਦੇਣ ਲਈ ਹੀ ਆਪਣੀ ਉਦਾਸੀਆਂ ਕੀਤੀਆਂ ਜਾਨ ਇਸ ਦਾ ਕੋਈ ਹੋਰ ਮੰਤਵ ਵੀ ਸੀ, ਖੈਰ ਸਾਨੂ ਤੇ ਮੰਤਵ ਲੋਕਾਈ ਨੂ ਉਪਦੇਸ ਹੀ ਜਾਪਦਾ ਹੈ ਬਾਕੀ ਨਿਰੰਕਾਰ ਆਪ ਜਾਣੇ ! ਪਰ ਵੇਖੋ ਉਸ ਵੇਲੇ ਹਿੰਦੂ, ਇਸਲਾਮ, ਈਸਾਇਅਤ ਅਤੇ ਬੁਧ ਧਰਮ ਜਿਆਦਾ ਲੋਕਾਂ ਵੱਲੋਂ ਪ੍ਰਮਾਣਿਤ ਸਨ ਅਤੇ ਇਹਨਾ ਦੇ ਮੰਨਣ ਵਾਲੀਆਂ ਦੀ ਗਿਣਤੀ ਵੀ ਕਾਫੀ ਸੀ ! ਇਸ ਵਾਸਤੇ ਗੁਰੂ ਸਾਹਿਬ ਜੀ ਨੇ ਪਹਿਲਾਂ ਆਪਣਾ ਉਪਦੇਸ ਇਹਨਾ ਹਿੰਦੁਆਂ ਨੂੰ ਹੀ ਦਿੱਤਾ ਜਿਹਨਾ ਸਮਾਜ ਨੂ, ਲੋਕਾਂ ਨੂ ਚਾਰ ਵਰਨਾਂ ਚ ਵੰਡਿਆ ਹੋਇਆ ਸੀ ਅਤੇ ਬਾਹਮਣ ਇਹਨਾ ਸਭ ਵਰਨਾਂ ਵਿਚੋਂ ਆਪਣੇ ਆਪ ਨੂੰ ਉਤਮ ਦੱਸਦਾ ਸੀ, ਇਸ ਵਾਸਤੇ ਗੁਰੂ ਸਾਹਿਬ ਜੇ ਹਰਦੁਆਰ, ਕੁਰੂਕਸ਼ੇਤਰ, ਜਗੰਨਾਥ ਪੂਰੀ, ਬਿਦਰ ਅਤੇ ਹੋਰਨਾ ਇਹਨਾ ਦੇ ਤੀਰਥਾਂ ਤੇ ਜਾ ਕੇ ਲੋਕਾਂ ਨੂ ਸੱਚੇ ਧਰਮ ਨਾਲ ਜੋੜਿਆ ਅਤੇ ‘ ਮਾਨਸ ਕੀ ਜਾਤ ਸਭੈ ਏਕੈ ਪਹਿਚਾਨਬੋ’ ਦਾ ਸੰਦੇਸ ਦੇ ਕੇ ਸਭ ਮਨੁਖਾਂ ਵਿਚ ਸਾਂਝੀਵਾਲਤਾ ਦਾ ਉਪਦੇਸ ਦਿੱਤਾ!

ਸੁਣੀ ਪੁਕਾਰਿ ਦਾਤਾਰ ਪ੍ਰਭੁ ਗੁਰੂ ਨਾਨਕ ਜਗ ਮਾਹਿ ਪਠਾਇਆ || ਚਰਨ ਧੋਇ ਰਹਰਾਸਿ ਕਰਿ ਚਰਣਾਮ੍ਰਿਤੁ ਸਿੱਖਾਂ ਪੀਲਾਇਆ || ਪਾਰਬ੍ਰਹਮ ਪੂਰਨ ਬ੍ਰਹਮ ਕਲਿਜੁਗ ਅੰਦਰ ਇਕ ਦਿਖਾਇਆ || ਚਾਰੇ ਪੈਰ ਧਰਮ ਦੇ ਚਾਰਿ ਵਰਨ ਇਕ ਵਰਨੁ ਕਰਾਇਆ || ਰਾਣਾ ਰੰਕ ਬਰਾਬਰੀ ਪੈਰੀ ਪਵਣਾ ਜਗਿ ਵਰਤਾਇਆ | ਉਲਟਾ ਖੇਲੁ ਪਿਰੰਮ ਦਾ ਪੈਰਾਂ ਉਪਰਿ ਸੀਸ ਨਿਵਾਇਆ || ਕਲਿਜੁਗ ਬਾਬੇ ਤਾਰਿਆ ਸਤਿਨਾਮੁ ਪੜ੍ਹਿ ਮੰਤ੍ਰ ਸੁਣਾਇਆ || ਕਲਿ ਤਾਰਣਿ ਗੁਰੁ ਨਾਨਕ ਆਇਆ ||੨੩|| ਵਾਰ ੧ ||

The Provider Lord listened to the cries, Guru Nanak descended into this world. Washing His feet and praising God, he got his Sikhs to drink the ambrosial nectar. In this Dark Age, he showed all gods to be just one. The four feet of Dharma, the four castes were converted into one. Equality of the King and beggar, he spread the custom of being humble. Reversed is the game of the beloved; the egotist high heads bowed to the feet. Baba Nanak rescued this Dark Age; read ‘Satnam’ and recited the mantar. Guru Nanak came to redeem this Dark Age of Kaljug. Bhai Gurdas ji di waar 1, Pauri 23.

ਬੁਧ ਮੱਤ ਦੇ ਮੰਨਣ ਨੂ ਉਪਦੇਸ ਦੇਣ ਲਈ ਬਾਬਾ ਨਾਨਕ ਜੀ ਨੇ ਲੱਦਾਖ, ਚੀਨ, ਭੂਟਾਨ, ਤਿੱਬਤ ਅਤੇ ਹਮਾਲ੍ਯਾ ਦੇ ਅੰਦਰੂਨੀ ਇਲਾਕਿਆਂ ਅਤੇ ਸ੍ਰੀ ਲੰਕਾ ਦੀ ਫੇਰੀ ਕੀਤੀ, ਇਸਲਾਮ ਮੱਤ ਦੇ ਲੋਕਾਂ ਨੂ ਸੱਚਾ ਮੁਸਲਮਾਨ ਬਣਨ ਦਾ ਉਪਦੇਸ ਦਿੱਤਾ ਅਤੇ ਪਵਿੱਤਰ ਕਾਬਾ ਦੀ ਜਾਤਰਾ ਕੀਤੀ ਅਤੇ ਮੱਕਾ ਪੁਜੇ ! ਅੱਜ ਬਥੇਰੇ ਲੋਕੀ ਬਾਬਾ ਨਾਨਕ ਜੀ ਦੀ ਮੱਕੇ ਦੀ ਫੇਰੀ ਤੇ ਕਿੰਤੂ ਕਰਦੇ ਨੇ ਕਿ ਇਕ ਗੈਰ ਮੁਸਲਮਾਨ ਹੋ ਕੇ ਓਹ ਮੱਕੇ ਕਿੰਜ ਜਾ ਸਕਦੇ ਸਨ? ਪਰ ਭਾਈ ਗੁਰਦਾਸ ਜੀ ਨੇ ਤੇ ਆਪਣੀ ਵਾਰਾਂ ਵਿਚ ਬਾਬੇ ਨਾਨਕ ਜੀ ਦੀ ਮਕਕੇ ਦੀ ਫੇਰੀ ਦਾ ਜਿਕਰ ਕੀਤਾ ਹੀ ਹੈ, ਅਤੇ ਕਾਬਾ ਕਿਵੇਂ ਘੁਮਿਆ, ਇਸ ਦਾ ਵੇਰਵਾ ਵੀ ਦਿੱਤਾ ਹੈ

Vaar 1 Pauri 32 At Mecca

ਬਾਬਾ ਫਿਰਿ ਮੱਕੇ ਗਇਆ ਨੀਲ ਬਸਤ੝ਰ ਧਾਰੇ ਬਨਵਾਰੀ । ਆਸਾ ਹਥਿ ਕਿਤਾਬ ਕਛਿ ਕੂਜਾ ਬਾਂਗ ਮ੝ਸੱਲਾ ਧਾਰੀ । ਬੈਠਾ ਜਾਇ ਮਸੀਤ ਵਿਚਿ ਜਿਥੈ ਹਾਜੀ ਹਜਿ ਗ੝ਜਾਰੀ । ਜਾ ਬਾਬਾ ਸ੝ਤਾ ਰਾਤਿ ਨੋ ਵਲਿ ਮਹਰਾਬੇ ਪਾਇ ਪਸਾਰੀ । ਜੀਵਣਿ ਮਾਰੀ ਲਤਿ ਦੀ ਕੇਹੜਾ ਸ੝ਤਾ ਕ੝ਫਰ ਕ੝ਫਾਰੀ । ਲਤਾ ਵਲਿ ਖ੝ਦਾਇ ਦੇ ਕਿਉ ਕਰਿ ਪਇਆ ਹੋਇ ਬਜਿਗਾਰੀ । ਟੰਗੋਂ ਪਕੜਿ ਘਸੀਟਿਆ ਫਿਰਿਆ ਮੱਕਾ ਕਲਾ ਦਿਖਾਰੀ । ਹੋਇ ਹੈਰਾਨ੝ ਕਰੇਨਿ ਜ੝ਹਾਰੀ ॥੩੨॥

Donning blue attire then Baba Nanak went to Mecca. He held staff in his hand, pressed a book under his armpit, caught hold of a metal pot and mattress. Now he sat in a mosque where the pilgrms (hajis) had gathered. When Baba (Nanak) slept in the night spreading his legs towards the alcove of mosque at Kaba, the qazi named Jivan kicked him and asked who was this infidel enacting blasphemy. Why this sinner is sleeping his legs spread towards God, Khuda. Catching hold of the legs he lynched (Baba Nanak) and lo and behold the miracle, the whole of Mecca seemed to be revolving. All got surprised and they all bowed.

download

Guru Nanak’s account of the occurrence of Mecca. Plate No. 1
When I went to the Kabbah at Mecca Sharrif I was resting. From there a Kaddam (Moluvi/priest) came to me running and with raging anger and said ” O Fakir move your feet away from the Kabbah and sit properly”. I said with patience, humbly “Why talk in so much anger (rudely) to tell me for what I have done”. After saying this I started to move my feet, whereever I moved my feet the Kabbah sharrif’s door moved. That kaddam/qaddam (priest) after seeing such a miracle was suprised and asked for forgiveness. In such the priest’s knowledge was enlightened and he kissed my (Guru Nanak’s) hands and for his rudeness and asked for forgiveness. Everything that occured was due to Allah’s great given utmost mercy and grace.

ਬਾਬਾ ਨਾਨਕ ਜੀ ਦੀ ਮੱਕੇ ਦੀ ਫੇਰੀ ਅਤੇ ਹੋਰਨਾ ਮੁਸਲਮਾਨੀ ਮੁਲਕਾਂ ਵਿਚਲੀ ਜਾਤਰਾ ਵੇਲੇ ਇਕ ਤਾਜੁਦਦੀਨ ਨਕਸ਼ਬੰਦੀ ਨਾਮ ਦਾ ਬੰਦਾ ਗੁਰੂ ਸਾਹਿਬ ਨਾਲ ਰਿਹਾ ਅਤੇ ਕਰੀਬਨ ਡੇਢ – ਦੋ ਸਾਲ ਤਕ ਓਸਨੇ ਜੋ ਕੁਝ ਵੇਖਿਆ ਓਹ ਕਲਮਬੰਦ ਕਰਦਾ ਰਿਹਾ, ਓਸਦੀਆਂ ਇਹ ਹਥ ਲਿਖਤਾਂ ‘ਸਿਯਾਹਤੋ ਬਾਬਾ ਨਾਨਕ ਫਕ਼ੀਰ’ ਹੁਣ ਮਦੀਨਾ ਯੂਨੀਵਰਸਿਟੀ ਵਿਚ ਪਈਆਂ ਨੇ, ਜਿਹਨਾ ਤੋ ਸਾਨੂ ਹੋਰ ਵੀ ਪੁਖਤਾ ਸਬੂਤ ਮਿਲੇ ਨੇ! ਕਾਬੇ ਦਾ ਖ਼ਾਦਿਮ ਕਾਜ਼ੀ ਰੂਕਨਦੀਨ ਹੀ ਓਹ ਸ਼ਖਸ ਸੀ, ਜਿਸਨੇ ਬਾਬੇ ਨਾਨਕ ਦੇ ਪੈਰ ਫੜ ਕੇ ਫੇਰੇ ਸੀ ਅਤੇ ਕਾਬਾ ਵੀ ਨਾਲ ਹੀ ਘੁਮਿਆ ਸੀ, ਇਹ ਵੇਖ ਕੇ ਓਹ ਬਾਬੇ ਨਾਨਕ ਕੋਲੋਂ ਕੁਛ ਸੁਆਲ ਕਰਕੇ ਓਹਨਾ ਦਾ ਮੁਰੀਦ ਹੀ ਬਣ ਗਿਆ ਸੀ! ਖਵਾਜਾ ਜੈਨੁਲ ਅਬਦੀਨ ‘ਤਵਾਰੀਖੇ ਅਰਬ’ ਦਾ ਲਿਖਾਰੀ ਹੈ ਜਿਸਨੇ ਸਭ ਤੋ ਪਹਿਲਾਂ ਬਾਬੇ ਨਾਨਕ ਦੀ ਮੱਕੇ ਦੀ ਫੇਰੀ ਦਾ ਹਵਾਲਾ ਦਿੱਤਾ ਹੈ! ਇਸ ਕਿਤਾਬ ਵਿਚ ਓਹ ਲਿਖਦਾ ਹੈ ਕਿ ‘ਓਹ ਓਸ ਵੇਲੇ ਗੁਰੂ ਨਾਨਕ ਦੇ ਨਾਲ ਹੀ ਸੀ, ਜਦੋਂ ਓਹਨਾ ਦੀ ਕਾਜ਼ੀ ਰੁਕਨੁਦਿਨ ਨਾਲ ਗੱਲ ਬਾਤ ਹੋਈ’! ਆਪਣੀ ਕਿਤਾਬ ਵਿਚ ਅੱਗੇ ਓਹ ਲਿਖਦਾ ਹੈ ਕਿ ‘ ਕਾਜ਼ੀ ਰੁਕ੍ਨੁਦੀਨ ਨੇ ਓਹਨਾ ਨੂੰ ਸਲਾਮ ਕੀਤਾ ਤਾਂ ਗੁਰੂ ਨਾਨਕ ਜੀ ਨੇ ਗੱਜ ਕੇ ‘ਸਤਿ ਸ੍ਰੀ ਅਕਾਲ ਗੁਰਬਰ ਅਕਾਲ’ ਕਿਹਾ ਤਾਂ ਕਾਜ਼ੀ ਨੇ ਪੁਛਿਆ, ” ਫਲਾ ਆਲਾ ਮਜਹਬੁ” ਮਤਲਬ ਕਿ ਤੁਹਾਡਾ ਮਜਹਬ ਕੀ ਹੈ, ਤਾਂ ਗੁਰੂ ਨਾਨਕ ਨੇ ਜੁਆਬ ਦਿੱਤਾ, ਮੈਂ ਰੱਬ ਦਾ ਬੰਦਾ ਹਾਂ, ਮੇਰਾ ਕੋਈ ਮਜਹਬ ਨਹੀਂ “!

ਇੰਜ ਇਹਨਾ ਦਾ ਸਾਰਾ ਦਿਨ ਸੁਆਲ ਜੁਆਬ ਵਿਚ ਹੀ ਬੀਤ ਗਿਆ, ਕੁਲ 160 ਸੁਆਲ ਪੁਛੇ ਗਏ ਜਿਹਨਾ ਦਾ ਜੁਆਬ ਬਾਬੇ ਨਾਨਕ ਨੇ ਦਿੱਤਾ ! ਇਸਲਾਮ ਵਿਚ ਕੀਰਤਨ ਜਾ ਸਬਦ ਗਾਇਨ ਦੀ ਮਨਾਹੀ ਤੇ ਪੁਛੇ ਗਏ ਸੁਆਲ ਦੇ ਜੁਆਬ ਵਿਚ ਬਾਬੇ ਨਾਨਕ ਨੇ ਕਿਹਾ, “ਇਹ ਤੁਹਾਡੀ ਹਦੀਸ ਵਿਚ ਲਿਖਿਆ ਹੋਇਆ ਹੈ ਕਿ ਇਕ ਵਾਰੀ ਜਦੋਂ ਪੈਗੰਬਰ ਮੁਹੰਮਦ ਕੁਰੇਸ਼ੀ ਕਬੀਲੇ ਵਿਚ ਇਕ ਵਿਆਹ ਵਿਚ ਸ਼ਰੀਕ ਹੋਣ ਗਏ ਤੇ ਓਥੇ ਤੀਵੀਆਂ ਗਾਣਾ ਵਜਾਓਣਾ ਕਰ ਰਹੀਆਂ ਸੀ, ਮੁਹੰਮਦ ਸਾਹਬ ਨੂੰ ਵੇਖ ਕੇ ਓਹਨਾ ਰਸਮੀ ਗੀਤ ਬੰਦ ਕਰਕੇ ਸਬਦ ਗਾਓਣੇ ਸ਼ੁਰੂ ਕਰ ਦਿੱਤੇ ਤਾਂ ਮੁਹੰਮਦ ਸਾਹਬ ਨੇ ਓਹਨਾ ਨੂੰ ਕਿਹਾ ਕਿ ਓਹ ਰਸਮੀ ਗੀਤ ਗਾ ਸਕਦੀਆਂ ਨੇ, ਖੁਦਾ ਦੀ ਓਹਨਾ ਤੇ ਮਿਹਰਬਾਨੀ ਹੋਵੇਗੀ! ਕਾਜ਼ੀ ਰੁਕ੍ਨੁਦੀਨ ਬਾਬੇ ਨਾਨਕ ਵੱਲ ਵੇਖਦਾ ਹੀ ਰਹਿ ਗਿਆ ਤੇ ਫੇਰ ਬੋਲਿਆ, ‘ਯਾ ਰਬੀ ਤਾਹਰੁ ਫੀ ਅਲ ਕ਼ਬੂਲ-ਉਲ-ਰੱਬ’ ਮਤਲਬ ਕਿ ‘ ਤੁਹਾਨੂ ਰੱਬ ਨੇ ਮੇਰੇ ਵਾਸਤੇ ਭੇਜਿਆ ਹੈ! ਮੇਰੇ ਤੇ ਕਿਰਪਾ ਕਰੋ ਅਤੇ ਮੈਨੂ ਓਹ ਬੁਧਿ ਬਖਸ਼ੋ ਜਿਸ ਨਾਲ ਮੈਂ ਆਪ ਨੂੰ ਜਾਣ ਸਕਾਂ!

ਇਸ ਤੋ ਅੱਗੇ ਫੇਰ ਰੁਕ੍ਨੁਦੀਨ ਨੇ ਗੱਲ ਜਾਰੀ ਰਖਦਿਆਂ ਪੁਛਿਆ ਕਿ, ‘ਇਸਲਾਮ ਵਿਚ ਕੇਸ ਕੱਟਣ ਦੀ ਇਜਾਜ਼ਤ ਹੈ ਪਰ ਓਹਨਾ (ਬਾਬੇ ਨਾਨਕ) ਨੇ ਕੇਸ ਕਿਓਂ ਰਖੇ ਹੋਇ ਨੇ’? ਤਾਂ ਗੁਰੂ ਜੀ ਨੇ ਜੁਆਬ ਦਿੱਤਾ ਕਿ, ‘ਇਹ ਸੱਚ ਨਹੀਂ ਹੈ ! ਤੁਹਾਡੀ ਕੁਰਾਨ ਵੀ ਇਸ ਦੀ ਇਜਾਜ਼ਤ ਨਹੀਂ ਦਿੰਦੀ!’ ਰੁਕ੍ਨੁਦੀਨ ਵੇਖਦਾ ਹੀ ਰਹਿ ਗਿਆ !’ ਤੇ ਕੀ ਤੁਹਾਡਾ ਮਤਲਬ ਹੈ, ਕੁਰਾਨ ਜੋ ਦੱਸਦੀ ਹੈ, ਕੀ ਮੈਂ ਉਸਦਾ ਉਲਟ ਕਰਦਾ ਹਾਂ? ਅਤੇ ਕੀ ਤੁਹਾਡਾ ਕਹਿਣਾ ਹੈ ਕਿ ‘ਮੈਂ ਕੁਰਾਨ ਤੇ ਪੜਦਾ ਹਾਂ ਪਰ ਸਮਝਦਾ ਨਹੀਂ? ਕਿਰਪਾ ਕਰਕੇ ਤਫਸੀਲ ਨਾਲ ਸਮਝਾਓ ! ਇਸ ਤੇ ਬਾਬੇ ਨਾਨਕ ਨੇ ਪੈਰਾ 2, ਸੁਰਾਤ ਬਦਰ ਰਾਕੂ 24 ਆਇਤ 195 (the translator found the reference in question in Ayat 196 instead of 195) ਦਾ ਹਵਾਲਾ ਦਿੰਦੇ ਕਿਹਾ ਕਿ, “ਇਥੇ ਸਾਫ਼ ਲਿਖਿਆ ਹੈ ਕਿ ਜੋ ਹਜ਼ ਤੇ ਜਾਂਦੇ ਨੇ ਅਤੇ ਰੱਬ ਦੀ ਬੰਦਗੀ ਵਿਚ ਜਿੰਦਗੀ ਗੁਜਾਰਨੀ ਚਾਹੁੰਦੇ ਨੇ, ਓਹਨਾ ਲਈ ਕੇਸ ਕਤਲ ਕਰਵਾਣ ਦੀ ਮਨਾਹੀ ਹੈ”!
‘You shall complete the Hajj and Umrah for God. If you are prevented, then make a convenient offering, and do not shave you heads until the offering has reached its destination. 2:196 al-hajj.

It must be noted here that the ritual of cutting a piece of one”s hair at the end of Hajj is non Quranic and therefore is not obligatory.

ਇਹ ਪੁਛੇ ਜਾਣ ਤੇ ਕਿ, ਕੀ ਅੱਲਾਹ ਕਾਬਾ ਵਿਚ ਰਹਿੰਦਾ ਹੈ? ਤਾਂ ਬਾਬੇ ਨਾਨਕ ਨੇ ਜੁਆਬ ਦਿੱਤਾ ਕਿ ਕੁਰਾਨ ਵੀ ਇਸਤੇ *(ਕਾਬਾ ਨੂੰ ਖੁਦਾ ਦਾ ਘਰ ਦੱਸਣ ਤੇ) ਇਤਰਾਜ਼ ਕਰਦੀ ਹੈ, ਖੁਦਾ ਨੇ ਮੁਹੰਮਦ ਨੂੰ ਕਿਹਾ, “ਨਾਖਾਨ ਆਕਾਰਥ ਵਾ ਅਲ੍ਲਾਹੇ ਮਿਨ ਹਾਬੁਲ ਵਰੀਦ” ਮਤਲਬ ਕਿ, ‘ਮੈਂ ਆਪਣੇ ਕਿਸੇ ਇਕ ਠਿਕਾਨੇ ਤੇ ਰਹਿਣ ਦੀ ਥਾਂ ਤੇ ਹਰ ਬੰਦੇ ਦੇ ਨਾਲ ਹਾਂ!” ਇਹ ਸੁਣਦਿਆਂ ਹੀ ਚਾਰੇ ਪਾਸੋਂ “ਮਰਹਬਾ! ਲ੍ਬ੍ਬਾਕ !ਜ਼ਾਜ਼ਾਕ ਹਮ ਅਲ੍ਲਾਹ ਤਾਲਾ!” ਮਤਲਬ ” ਅਸਚਰਜ਼ ! ਅਸੀਂ ਆਪਣੇ ਆਪ ਨੂੰ ਤੇਰੀ ਸੇਵਾ ਵਿਚ ਪੇਸ਼ ਕਰਦੇ ਹਾਂ! ਅੱਲਾਹ ਤੁਹਾਨੂ ਹੋਰ ਵੀ ਸਿਫਤ ਬਖਸ਼ੇ!
ਅਗਲੇ ਕੁਝ ਦਿਨ ਤਕ ਗੁਰੂ ਜੀ ਨੇ ਰੋਜ਼ਾਨਾ ਕੀਰਤਨ ਕਰਨਾ ਅਤੇ ਲੋਕਾਂ ਨੇ ਵਧ ਚੜ ਕੇ ਸੁਣਨ ਆਓਣਾ ! ਲੋਕੀ ਆਪਣੇ ਨਾਲ ਦੁਧ, ਖਜੂਰਾਂ ਅਤੇ ਸ਼ਹਿਦ ਚੜਾਵੇ ਲਈ ਲਿਆਓਂਦੇ ਜਿਸਨੂੰ ਬਾਦ ਵਿਚ ਓਥੇ ਹੀ ਸੰਗਤਾਂ ਵਿਚ ਵਰਤਾ ਦਿੱਤਾ ਜਾਂਦਾ ਸੀ! ਇੰਜ ਮਕੇ ਵਿਚ ਵੀ ਗੁਰੂ ਨਾਨਕ ਜੀ ਮਰਦਾਨੇ ਨਾਲ ਕੀਰਤਨ ਕਰਦੇ ਰਹੇ ਅਤੇ ਸੰਗਤਾਂ ਨੂ ਨਿਹਾਲ ਕਰਦੇ ਰਹੇ!

ਇਕ ਦਿਨ ਸੰਗਤ ਨੇ ਗੁਰੂ ਜੀ ਨੂ ਮੋਕ੍ਸ਼ (Salvation) ਬਾਬਤ ਪੁਛਿਆ ਜਿਸ ਨਾਲ ਮਨੁਖ ਦੀ ਇਹ ਮੁਕਤ ਹੋਣ ਦੀ ਪਰਿਵਰਤੀ ਨੂੰ ਠੱਲ ਪਵੇ ! ਲਿਖਾਰੀ ਜੈਨੁਲ ਅਬ੍ਦੀਨ ਦੇ ਮੁਤਾਬਿਕ ਗੁਰੂ ਨਾਨਕ ਜੀ ਨੇ ਰਾਗ ਤਿਲੰਗ, ਅੰਗ 721, ਸ੍ਰੀ ਗੁਰੂ ਗਰੰਥ ਸਾਹਿਬ ਜੀ ਵਿਚ ਇਸ ਸਬਦ ਦਾ ਗਾਇਨ ਕੀਤਾ …. ੴ ਸਤਿਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ॥ ਯਕ ਅਰਜ਼ ਗੁਫਤਾਮ ਪੇਸ ਤੋ ਦਰ ਗੋਸ ਕੁਨ ਕਰਤਾਰ !” ਹੱਕਾ ਕਰਮ ਕਬੀਰ ਤੂ ਬੇ ਐਬ ਪਰਵਰਦਿਗਾਰ ! ਦੁਨਿਆ ਮੁਕਾਮੈ ਫ਼ਾਨੀ ਤਹਕੀਕ ਦਿਲ ਦਾਨੀ ! ਮਾਮ ਸਰ ਮੂਏ ਅਜਰਾਇਲ ਗਿਰਫਤੇਹ ਦਿਲ ਹੇਚ ਨਾ ਦਾਨੀ !! 1 !! ਰਹਾਓ !! ਹੇ ਅਕਾਲ ਪੁਰਖ ਮੈਂ ਆਪ ਜੀ ਅਗੇ ਅਰਦਾਸ ਕਰਦਾ ਹਾਂ, ਕਿਰਪਾ ਕਰੋ ਅਤੇ ਮੇਰੀ ਪੁਕਾਰ ਤੇ ਧਿਆਨ ਦਿਓ! ਤੂ ਸੱਚਾ ਹੈਂ, ਮਹਾਨ ਹੈਂ, ਦਿਆਲੂ ਹੈਂ, ਅਤੇ ਅਵਗੁਣਾਂ ਤੋ ਰਹਿਤ ਹੈਂ, ਜੀਆਂ ਦੀ ਪਰਵਰਿਸ਼ ਕਰਣ ਵਾਲਾ ਹੈਂ! ਇਹ ਦੁਨਿਆ ਨਾਸ਼ਵਾਨ ਹੈ ਅਤੇ ਇਸ ਨੂੰ ਇਕ ਦਿਨ ਛੱਡ ਕੇ ਜਾਣਾ ਹੀ ਹੈ, ਇਸ ਸੱਚਾਈ ਨੂ ਮਨ ਵਿਚ ਧਾਰ ਲੈਣਾ ਚਾਹੀਦਾ ਹੈ! ਅਜਰਾਇਲ – ਮੌਤ ਦੇ ਫਰਿਸ਼ਤੇ ਨੇ ਮੈਨੂ ਕੇਸਾਂ ਤੋ ਫੜਿਆ ਹੋਇਆ ਹੈ ਪਰ ਮੈਨੂ, ਫੇਰ ਵੀ, ਇਸ ਦਾ ਕੋਈ ਇਲਮ ਨਹੀ!

ਅਖੀਰ ਵਿਚ ਨਾਨਕ ਫਕੀਰ ਦੇ ਓਥੋਂ ਜਾਣ ਦਾ ਵੇਲਾ ਆ ਗਿਆ ਤਾਂ ਸੰਗਤਾਂ ਨੇ ਬਾਬੇ ਨੂ ਵਿਦਾ ਹੋਣ ਤੋ ਪਹਿਲਾਂ ਕੁਝ ਸੰਦੇਸਾ ਦੇਣ ਲਈ ਕਿਹਾ, ਭਾਵ ਸੰਗਤਾਂ ਨੂੰ ਵਿਛੜਨ ਤੋ ਪਹਿਲਾ ਉਪਦੇਸ ਦੇਣ ਲਈ ਕਿਹਾ ਤਾ ਬਾਬੇ ਨਾਨਕ ਨੇ ਕਿਹਾ, ‘ ਵਾਹਿਗੁਰੁ ਦਾ ਨਾਮ ਆਪਣੇ ਮਨ ਵਿਚ ਵਸਾਓ ਅਤੇ ਸਿਮਰਨ ਕਰੋ, ਤੁਹਾਡੀ ਭਗਤੀ ਉਸ ਦੇ ਦਰ ਤੇ ਕਬੂਲ ਹੋ ਗਈ ਹੈ! (ਸ਼ਾਹ ਫਕੀਰ ਇਕ ਮੁਸਲਮ ਕਲਾਮ ਹੈ ! ਭਾਰਤ ਅਤੇ ਹੋਰਨਾ ਮੁਲਕਾਂ ਵਿਚ ਮੁਸਲਮਾਨ ਨਾਨਕ ਨੂ ਆਪਣਾ ਮੰਨਦੇ ਨੇ ਅਤੇ ਇੰਜ ਮੁਸਲਮਾਨੀ ਨਾਓਂ ਨਾਲ ਸਦਦੇ ਨੇ)!

ਇਸ ਹਾਜਰ ਸੰਗਤ ਵਿਚ ਕਾਜ਼ੀ ਗੁਲ ਮੁਹੰਮਦ, ਸ਼ੇਖ-ਏ-ਅਰਬ ਖਵਾਜਾ ਜੈਨੁਲ ਆਬਦੀਨ, ਕੁਰੇਸ਼ੀ ਕਬੀਲੇ ਦਾ ਮੁਖੀ ਅਬਨ ਅਸਵਾਦ ਅਤੇ ਬਾਸੁ ਕਬੀਲੇ ਦਾ ਮੁਖੀ ਇਹ ਸਾਰੇ ਵੀ ਹਾਜਰ ਸੀ! ਕਾਜ਼ੀ ਰੁਕ੍ਨੁਦੀਨ ਦੇ ਨਾਨਕ ਸ਼ਾਹ ਫਕੀਰ ਨੂ ਆਪਣਾ ਰਹਿਬਰ (Spiritual guide) ਮੰਨ ਲੈਣ ਦੀ ਖਬਰ ਜੰਗਲ ਦੀ ਅੱਗ ਵਾਂਗ ਸਾਰੇ ਹੀ ਮੱਕੇ ਵਿਚ ਫੈਲ ਗਈ ਸੀ! (ਗੁਰੂ ਨਾਨਕ ਅਤੇ ਕਾਜ਼ੀ ਰੁਕ੍ਨੁਦੀਨ ਦੀ ਮੁਲਕ਼ਾਤ ਅਤੇ ਗੱਲ ਬਾਤ ਦਾ ਜ਼ਿਕਰ ਬਾਬੇ ਨਾਨਕ ਦੀ ਜਨਮ ਸਾਖੀਆਂ ਵਿਚ ਵੀ ਮਿਲਦਾ ਹੈ)!

ਕਾਜ਼ੀ ਰੁਕ੍ਨੁਦੀਨ ਅਤੇ ਬਾਬਾ ਨਾਨਕ ਦੀ ਮੁਲਾਕਾਤ ਅਤੇ ਗੱਲ ਬਾਤ ਦਾ ਜ਼ਿਕਰ ਅਰਬੀ ਲਿਖਾਰੀ ਨੇ 300 ਪੇਜ਼ਾਂ ਵਿਚ ਕੀਤਾ ਹੈ ! ਓਹ ਅੱਗੇ ਲਿਖਦਾ ਹੈ ਕਿ ‘ ਰੁਕ੍ਨੁਦੀਨ, ਨਿਰੰਕਾਰ (Creator)[ਬਾਬਾ ਨਾਨਕ] ਨੂ 917 ਹਿਜਰੀ (ਮੁਸਲਮਾਨੀ ਸੰਵਤ ਜੋ ਪੈਗੰਬਰ ਸਾਹਿਬ ਜੀ ਤੋਂ ਸ਼ੁਰੂ ਹੁੰਦਾ ਹੈ) [1511 AD] ਨੂੰ ਮਿਲਿਆ ! ਸਿਰਫ ਕਾਜ਼ੀ ਹੀ ਇਸ ਮੁਲਾਕਾਤ ਦੇ ਅਸਲ ਰਾਜ ਨੂੰ ਜਾਣਦਾ ਸੀ! ਬਾਬਾ ਨਾਨਕ ਨੇ ਚਰਨਾਮ੍ਰਿਤ ਦੇਣ ਲਈ ਰਖੇ ਭਾਂਡੇ ਵੱਲ ਆਪਣਾ ਪੈਰ ਵਧਾਇਆ ਜਿਸ ਨਾਲ ਓਹ ਆਪਣੇ ਅੰਗੂਠੇ ਨੂ ਪਾਣੀ ਨਾਲ ਛੁਆ ਸਕੇ ਪਰ ਰੁਕ੍ਨੁਦੀਨ ਨੇ ਪੈਰ ਫੜ ਕੇ ਅੰਗੂਠਾ ਹੀ ਮੁੰਹ ਵਿਚ ਪਾ ਲਿਆ! ਕਾਜ਼ੀ ਝੱਟ ਵਿਸਮਾਦ ਵਿਚ ਆ ਗਿਆ! ਮੈਂ ਕਾਜ਼ੀ ਨੂ ਹਲੂਣਾ ਦੇਣ ਲਈ ਗਾਂਹ ਨੂੰ ਵਧਿਆ ਤਾ ਬਾਬੇ ਨਾਨਕ ਨੇ ਮੈਨੂ ਰੋਕ ਲਿਆ ਅਤੇ ਕਿਹਾ, “ਕਿ ਇਸ ਨੂੰ ਅੰਨਦ ਲੈਣ ਦਿਓ”! (Rukunuddin’s descendents still live around in Teera mountains of Afghanistan).

ਗੁਰੂ ਨਾਨਕ ਦੇ ਮੱਕੇ ਨੂ ਛੱਡ ਜਾਣ ਤੋਂ ਬਾਦ ਰੁਕ੍ਨੁਦੀਨ ਜੋ ਗੁਰੂ ਦੀ ਸੋਹਬਤ ਅਤੇ ਪਿਆਰ ਵਿਚ ਰੰਗਿਆ ਹੋਇਆ ਸੀ, ਮਸਤਾਨਾ ਹੋ ਗਿਆ, ਓਹ ਹਰ ਵੇਲੇ ਸਿਮਰਨ ਵਿਚ ਜੁੜਿਆ ਰਹਿੰਦਾ ! ਓਹ ਆਪਣਾ ਸਾਰਾ ਵਕ਼ਤ ਪਹਾੜੀ ਕੰਦਰਾਵਾਂ ਅਤੇ ਬੀਆਬਾਨ ਵਿਚ ਗੁਜਰਦਾ! ਮੱਕੇ ਦੇ ਅਮੀਰ (ਸ਼ਾਹ) ਨੂੰ ਇਹ ਖਬਰ ਮਿਲੀ ਕਿ ਰੁਕ੍ਨੁਦੀਨ ਨੇ ਬਾਬੇ ਨਾਨਕ ਨੂ ਆਪਣਾ ਮੁਰਸ਼ਿਦ ਮੰਨ ਲਿਆ ਹੈ ਅਤੇ ਮੌਲਵਿਆਂ ਨੇ ਉਸ ਦੇ ਖਿਲਾਫ਼ ਫਤਵਾ ਜਾਰੀ ਕਰ ‘ਕਾਫ਼ਿਰ’ ਕਰਾਰ ਦਿੱਤਾ ਹੈ! ਰੁਕ੍ਨੁਦੀਨ ਨੂੰ ਪਹਾੜਾਂ ਤੋ ਫੜ ਕੇ ਲਿਆਂਦਾ ਗਿਆ ਅਤੇ ਹੇਠਲਾ ਫਤਵਾ ਪੜ ਕੇ ਸੁਣਾਇਆ ਗਿਆ:-

1- ਇਹ (ਰੁਕ੍ਨੁਦੀਨ) ਇਕ ਕਾਫ਼ਿਰ ਹੈ ਅਤੇ ਇਸ ਦਾ ਮੁਰਸ਼ਿਦ ਨਾਨਕ ਵੀ ਇਕ ਕਾਫ਼ਿਰ ਹੈ,

2- ਇਸਨੁ 11 ਕੋੜ੍ਹੇ ਮਾਰੇ ਜਾਣ ਅਤੇ ਫੇਰ ਇਸਨੁ 11 ਦਿਨਾਂ ਤੱਕ ਇਕ ਕਮਰੇ ਵਿਚ ਭੂਖੇ ਧਿਹਾਏ ਬੰਦ ਕਰ ਦਿੱਤਾ ਜਾਏ,

3- ਇਸ ਦੇ ਵਾਰਸਾਂ ਨੂ ਮੁਲਕ ਵਿਚੋਂ ਬਾਹਰ ਕੱਡ ਦਿੱਤਾ ਜਾਵੇ!

4- ਇਸਦੀ ਸਾਰੀ ਜਦਾਇਦ ਜਬਤ ਕਰ ਲਈ ਜਾਵੇ,

5-ਇਸਦਾ ਮੁੰਹ ਕਾਲਾ ਕਰਕੇ ਮੱਕੇ ਦੀ ਗਲੀਆਂ ਵਿਚ ਫੇਰਿਆ ਜਾਵੇ,

6- ਇਸਨੂੰ ਪੁੱਠਾ ਲਮਕਾ ਦਿੱਤਾ ਜਾਵੇ, 7- ਇਸਨੁ ਧੌਣ (ਗਰਦਨ) ਤਕ ਰੇਤੇ ਵਿਚ ਦਫਨ ਕਰ ਦਿੱਤਾ ਜਾਵੇ, ਅਤੇ ਫੇਰ ਸੰਗਸਾਰ (ਪੱਥਰ ਮਾਰ ਮਾਰ ਕੇ ਜਾਨ ਲੈਣੀ) ਕੀਤਾ ਜਾਵੇ !

ਗਰਮੀ ਦੀ ਰੁੱਤ ਵਿਚ ਵੀ ਰੁਕ੍ਨੁਦੀਨ ਨੇ ਇਹ ਸਭ ਤਸੀਹੇ ਬਿਨਾ ਡੋਲੀਆਂ ਸਹਿਣ ਕੀਤੇ ! 11 ਦਿਨਾਂ ਬਾਦ ਜਦੋਂ ਉਸਨੂੰ ਇਕ ਬਕਸੇ ਵਿਚੋਂ ਬਾਹਰ ਕੱਡਿਆ ਗਿਆ ਤਾਂ ਲੋਕਾਂ ਵੇਖਿਆ ਕਿ ਓਸ ਦੇ ਸ਼ਰੀਰ ਦੇ ਪੋਰ ਪੋਰ ਵਿਚੋਂ ਰੱਬ ਦਾ ਨਾਮ ਸੁਣਾਈ ਦੇ ਰਿਹਾ ਸੀ! ਅਖੀਰ ਵਿਚ, 22ਵੇ ਦਿਨ, ਉਸਨੁ 7 ਨੰਬਰ ਦੇ ਫਤਵੇ ਮੁਤਾਬਿਕ ਰੇਟ ਵਿਚ ਧੌਣ ਤਕ ਗੱਡਨਾ ਅਤੇ ਸੰਗਸਾਰ ਕਰਕੇ ਮੌਤ ਦੀ ਸਜ਼ਾ ਦੇਣ ਦਾ ਸਮਾ ਆ ਗਿਆ, ਰੁਕ੍ਨੁਦੀਨ ਇਸ ਸਭ ਤੋਂ ਬੇਪਰਵਾਹ ਨਾਮ ਸਿਮਰਨ ਵਿਚ ਜੁੜਿਆ ਹੋਇਆ ਸੀ, ਕਿਸੇ ਦੁਖ, ਗਮੀ ਜਾ ਪਛਤਾਵੇ ਦਾ ਕੋਈ ਨਿਸਾਨ ਇਸਦੇ ਚੇਹਰੇ ਤੇ ਨਜਰ ਨਹੀਂ ਸੀ ਆਓੰਦਾ ! ਅਖੀਰ ਵਿਚ ਮੱਕੇ ਦੇ ਸ਼ਾਹ ਨੇ ਇਕ ਕਲਮ ਅਤੇ ਸਿਆਹੀ ਰੁਕ੍ਨੁਦੀਨ ਦੇ ਅਖੀਰਲੇ ਅਲਫਾਜ਼ ਲਿਖਣ ਲਈ ਭੇਜੇ, ਰੁਕ੍ਨੁਦੀਨ ਆਪਣੀ ਸੂਰਤ ਵਿਚ ਪਰਤਿਆ ਅਤੇ ਉਸਨੂੰ ਆਪਣੇ ਗੁਰੂ ਦੇ ਕਹੇ ਅਲਫਾਜ਼ ਚੇਤੇ ਆਏ ਕਿ ‘ਆਪਣਾ ਤਜੁਰਬਾ ਹੋਰਨਾ ਲੋਕਾਂ ਨਾਲ ਵੀ ਵੰਡੋ’, ਇਸ ਤੋਂ ਵਧ ਸੋਹਣਾ ਮੌਕਾ ਹੋਰ ਕਿਹੜਾ ਹੋ ਸਕਦਾ ਸੀ, ਮੱਕੇ ਦੇ ਲੋਕ ਸੰਗਸਾਰ ਕਰਣ ਲਈ ਕਠੇ ਹੋ ਚੁਕੇ ਸੀ! ਸਾਰੀਆਂ ਦੇ ਮੁਹਰੇ ਰੁਕ੍ਨੁਦੀਨ ਇੰਜ ਬੋਲਿਆ, ਰੁਬਾਨੀਆਂ ਖਾਤਿਬਾ ਇਲ ਇਮਾਮੇ ਹਜਰਤ ਨਾਨਕ ਮਾ ਅਕਕਾਲਾਮੇਹੁ ਇਨਾ ਫੀਹੇ ਮੁਸਲੇ ਮੂਨ !! ਇਸਦਾ ਮਤਲਬ …ਮੇਰਾ ਧਰਮ ਅਤੇ ਮੇਰਾ ਰੱਬ ਗੁਰੂ ਨਾਨਕ ਹੈ, ਓਹ ਸਭ ਤੋ ਸੋਹਨਾ ਸੁਨੇਹਾ ਅਤੇ ਕਿਤਾਬ ਲਿਆਇਆ ਹੈ! ਮੇਰਾ ਉਸ ਵਿਚ ਭਰੋਸਾ ਹੈ! ਜੇ ਤੁਸੀਂ ਮੁਕਤੀ ਚਾਹੁੰਦੇ ਹੋ ਤਾ ਨਾਨਕ ਦੀ ਸ਼ਰਣ ਵਿਚ ਆ ਜਾਓ, ਜਿਹੜਾ ਇਸਤੇ ਅਮਲ ਕਰੇਗਾ ਓਹ ਜੰਨਤ (ਸੁਅਰਗ) ਨੂ ਜਾਵੇਗਾ ! ਇਹ ਕਹਿ ਕੇ ਉਸਨੇ ਆਪਣਾ ਚੋਲਾ ਛੱਡ ਦਿੱਤਾ !ਜਿਹੜੇ ਲੋਕ ਉਸਨੁ ਮਾਰਣ ਲਈ ਪੱਥਰ ਚੁੱਕ ਕੇ ਲਿਆਏ ਸੀ, ਉਸਦੇ ਪੈਰਾਂ ਤੇ ਡਿਗ ਪਏ! ਭੀੜ ਵਿਚੋਂ ਬਥੇਰੀਆਂ ਨੇ ਨਾਨਕ ਨੂ ਆਪਣਾ ਮੁਰਸ਼ਿਦ ਮੰਨ ਲਿਆ ! ਅੱਜ ਵੀ ਬਢ ਕਬੀਲੇ ਦੇ ਲੋਕੀ ਜੋ ਸ਼ੇਰ ਦਿਲ ਨੇ, ਅਤੇ ਬਾਬੇ ਨਾਨਕ ਦੇ ਭਗਤਾਂ ਦੇ ਖਾਨਦਾਨ ਵਿਚੋਂ ਨੇ, ਮੱਕਾ ਅਤੇ ਬੈਤੁਲ ਮੁੱਕਦਸ ਵਿਚ ਰਹਿੰਦੇ ਨੇ ਅਤੇ ਆਪਣੇ ਕੇਸ ਨਹੀਂ ਕਟਵਾਓਂਦੇ !

537615_566761676681507_864094407_n

This is the Chola Sahib (Robe) of Guru Nanak Dev Ji at Dera Baba Nanak 

ਜਦੋਂ ਗੁਰੂ ਜੀ ਮੱਕੇ ਵਿਚ ਹੀ ਸੀ, ਓਹਨਾ ਨੂ ਇਕ ਚੋਲਾ, ਜਿਸ ਉਪਰ ਕੁਰਾਨ ਦੀ ਆਇਤਾਂ ਅਤੇ ਬਾਬੇ ਨਾਨਕ ਦੀ ਸਿਫਤ ਛਪੀ ਸੀ – ਭੇਂਟ ਕੀਤਾ ਗਿਆ ਸੀ, ਗੁਰੂ ਨਾਨਕ ਨੂੰ ਪੰਜ ਸੇਰ ਖਜੂਰਾਂ ਅਤੇ ਸ਼ਹਿਦ ਵੀ ਭੇਂਟ ਕੀਤਾ ਗਿਆ ਸੀ! ਦੂਜਾ ਚੋਲਾ ਮਿਸਰ ਦੇ ਸ਼ਾਹ ਕਾਰੂਨ ਹਮੀਦ ਵੱਲੋਂ ਭੇਂਟ ਕੀਤਾ ਗਿਆ ਸੀ! ਇਸ ਚੋਲੇ ਤੇ ਵੀ ਅਰਬੀ ਜੁਬਾਨ ਵਿਚ ਲਿਖਿਆ ਹੋਇਆ ਹੈ ! ਡੇਰਾ ਬਾਬਾ ਨਾਨਕ ਵਿਚ ਸਹੇਜ ਕੇ ਰਖਿਆ ਚੋਲਾ ਇਹਨਾ ਦੋਹਾਂ ਚੋਲਿਆਂ ਵਿਚੋਂ ਹੀ ਇਕ ਹੈ! ਅਰਬੀ ਲਿਖਾਰੀ ਦਾ ਕਹਿਣਾ ਹੈ ਕਿ, ‘ਚੋਲੇ ਤੇ ਅਰਬੀ ਵਿਚ ਲਿਖਿਆ ਹੈ “ਲਾ ਹਿਲਾਇਲਾ ਅੱਲਾ ਸੁਬਹਾਨ ਕਾਨੀਕੁਨ ਤੋ ਮਿਨ ਜ਼ਾਲਮੀਨ’!” ਇਸ ਦਾ ਮਤਲਬ ਹੈ ਕਿ ‘ਪੁੱਜ ਕੇ ਪਾਇਆ ਜਾਣ ਵਾਲਾ ਰੱਬ ਸਿਰਫ ਇੱਕੋ ਹੈ ਅਤੇ ਜੋ ਦਿਆਲੂ ਹੈ ਅਤੇ ਮੇਰੇ ਜਿਹੇ ਪਾਪੀਆਂ ਦਾ ਵੀ ਉਧਰ ਕਰਦਾ ਹੈ’! “ਇਲ ਹਮਦੁਲ !! ਲਾਹੇ ਆਲਮੀਨ, ਅਲਰਹਮਾਨ ਰਹੀਮ ਮਾਲਿਕ ਯੋਮੁਦੀਨ !”

ਜਦੋਂ ਗੁਰੂ ਨਾਨਕ ਜੀ ਮੱਕਾ ਛੱਡ ਕੇ ਜਾਣ ਲਗੇ ਤਾਂ ਲੋਕੀ ਬਹੁਤ ਬੈਰਾਗ ਵਿਚ ਆ ਗਏ, ਹੰਝੂ ਕੇਰਨ ਲਗੇ, ਤਾਜੁਦੀਨ ਲਿਖਦਾ ਹੈ ਕਿ ਬਾਬੇ ਨਾਨਕ ਨੇ ਆਪਣਾ ਸੋਟਾ ਓਹਨਾ ਨੂ ਆਪਣੀ ਨਿਸਾਨੀ ਵਜੋਂ ਦੇ ਦਿੱਤਾ ਅਤੇ ਆਖਿਆ ਕਿ, ‘“ਆਸਾ ਮਨ ਫਾਜ਼ਾਲੇ ਰਬੀਨ ਦੀਦਾਰੁਨ ਫੀਰੇ ਹੱਕਾ ਰੁ ਵਸੀਰਾ ਤੁਲ ਮੁਸਤਕੀਮ’“ ਮਤਲਬ ਕਿ ‘ਸਾਡੀ ਇਸ ਨਿਸਾਨੀ ਨੂ ਰੱਬ ਦੀ ਮੋਹਰ ਜਾਨਣਾ, ਇਸ ਨਾਲ ਤੁਹਾਨੂ ਰੱਬ ਦਾ ਰਸਤਾ ਚੇਤੇ ਰਹੇਗਾ’ ! ਨਾਨਕ ਦੇ ਚੇਲੇ ਇਸਨੂੰ ਬਾਬੇ ਨਾਨਕ ਵੱਲੋਂ ਇਕ ਸਤਿਕਾਰ ਮਾਣਦੇ ਨੇ!

ਮੁਸ਼੍ਤਾਕ਼ ਦੇ ਮੁਤਾਬਿਕ ਮੱਕੇ ਦੇ ਰਹਿਣ ਵਾਲੇ ਮੱਕੇ ਨੂੰ ਪੱਛਮ ਦੇ ਤਿਨਾਂ ਦਾ ਘਰ ਦੱਸਦੇ ਨੇ, ਪਹਿਲਾ ਸੁਲਤਾਨ ਬਾਹੁ, ਦੂਜਾ ਬਾਬਾ ਫਰੀਦ ਅਤੇ ਤੀਜਾ ਗੁਰੂ ਨਾਨਕ ਸ਼ਾਹ ਫਕ਼ੀਰ !

ਮੱਕੇ ਤੋਂ ਚੱਲ ਕੇ ਗੁਰੂ ਨਾਨਕ ਜੀ ਲਾੱਗੇ ਦੇ ਇਕ ਸ਼ਹਿਰ ਅਮਰਾ ਪੁੱਜੇ ! ਇਸੇ ਅਮਰਾ ਸ਼ਹਿਰ ਵਿਚ ਗੁਰੂ ਜੀ ਨੇ ਇਸ ਸ਼ਹਿਰ ਦੇ ਮੁਖੀ ਜਨਾਬ ਇਮਾਮ ਗੁਲਾਮ ਕਾਦਿਰ ਜੋ ਇਮਾਮ ਜਾਫਰ ਦਾ ਪੁੱਤਰ ਸੀ, ਦਾ ਕਲਿਆਣ ਕੀਤਾ (Granted Benediction), ਇਮਾਮ ਨੇ ਸ਼ੁਕਰਾਨੇ ਵਜੋਂ ਆਪਣੀ ਮਸਜਿਦ, ਗੁਰੂ ਨਾਨਕ ਨੂੰ ਆਪਣੀ ਸਿਖਿਆਵਾਂ ਦੇਣ ਲਈ ਦੇ ਦਿੱਤੀ! ਸਹ੍ਹਿਰ ਦੇ ਲੋਕਾਂ ਨੇ ਆਪਣੇ ਇਸਤੇਮਾਲ ਲਈ ਇਕ ਹੋਰ ਮਸਜਿਦ ਉਸਾਰ ਲਈ! ਮੁਸ਼੍ਤਾਕ਼ ਦੇ ਮੁਤਾਬਿਕ ਓਹ   ਮਸਜਿਦ ਅੱਜ ਤੱਕ ‘ਮਸਜਿਦ-ਏਵ੍ਲੀ ਹਿੰਦ’ ਮਤਲਬ ‘ਹਿੰਦ ਦੇ ਪੀਰ ਦੀ ਮਸਜਿਦ’ ਦੇ ਨਾਮ ਤੋਂ ਜਾਣੀ ਜਾਂਦੀ ਹੈ!
ਇਥੋਂ ਚੱਲ ਕੇ ਗੁਰੂ ਨਾਨਕ ਜੀ ਮਦੀਨਾ ਪੁੱਜੇ ! ਇਥੇ ਓਹਨਾ ਨੇ ਆਪਨੇ ਆਓਣ ਦੀ ਖਬਰ ਵੀ ਪੈਗੰਬਰ ਮੁਹੰਮਦ ਦੀ ਕਬਰ ਤੇ ਜਾ ਕੇ ਹੀ ਦਿੱਤੀ! ਬਾਬੇ ਨੇ ਕੀਰਤਨ ਕਰਨਾ ਸ਼ੁਰੂ ਕਰ ਦਿੱਤਾ ਅਤੇ ਆਖਿਆ, “ਨੀਹੁਮ, ਹਫ਼ਤ, ਚਹਾਰ ਦਾ ਹ ਸਲਾਸਾ ਵਾ ਰੁਬਾਯਾ ….” ਮਤਲਬ ਨੌ ਇਲਾਕੇ, ਸੱਤ ਮਹਾਦੀਪ ਅਤੇ ਚੌਦਾਂ ਦੁਨੀਆਂ ਤਿਨ ਗੁਣਾਂ ਨੂ ਹੀ ਹਕ਼ੀਕ਼ਤ ਬਖਾਨ ਕਰਦੀਆ ਨੇ, ਹਿੰਦੂ ਮੱਤ ਨੇ ਬੰਦੇ ਦੀ ਜਿੰਦਗੀ ਚਾਰ ਹਿੱਸਿਆਂ ਵਿਚ ਵੰਡੀ ਹੈ ਜਦਕਿ ਖੁਦਾ ਸਿਰਫ ਇੱਕ ਹੈ, ਉਸ ਦੇ ਤੁੱਲ ਦੂਜਾ ਕੋਈ ਨਹੀ ….” (From Mecca, the Guru went to Medina.  Here, he made his presence known on the mausoleum of Prophet Mohammad.  He started singing kirtan and said, “Neehum, Hafat, Chahar Da Ha Salasa Wa Rubaya…” meaning “the nine regions, the seven continents, and the fourteen worlds are all manifested in three qualities.  Hinduism says that all this has divided a human’s life into four parts.  God is one, and none is his equal…”).

ਜਦੋਂ ਮੁਸਲਮਾਨਾਂ ਨੇ ਇਹ ਸੁਣਿਆ ਕਿ ਮੁਹੰਮਦ ਦੀ ਕਬਰ ਤੇ ਗਾਇਨ ਕੀਤਾ ਗਿਆ ਹੈ ਤਾਂ ਓਹਨਾ ਵਿਚ ਗੁੱਸੇ ਅਤੇ ਬਦਲੇ ਦੀ ਅੱਗ ਫੈਲ ਗਈ! ਜਿਸ ਨੂੰ ਜੋ ਵੀ ਹਥਿਆਰ ਮਿਲਿਆ, ਚੁੱਕ ਕੇ ਕਬਰ ਵੱਲ ਭੱਜ ਪਏ ! ਪਰ ਜਿਵੇਂ ਹੀ ਓਹਨਾ ਬਾਬੇ ਨਾਨਕ ਨੂੰ ਮਾਰਣ ਅਤੇ ਕਤਲ ਕਰਨ ਲਈ ਆਪਣੇ ਹਥ ਉਤਾਂਹ ਕੀਤੇ …ਓਹ ਓਥੇ ਹੀ ਬਰਫ਼ ਵਾਂਗ ਜੰਮ ਗਏ! ਹਜ਼ਰਤ ਅਲੀ, ਜੋ ਕਿ ਮਹੰਮਦ ਸਾਹਬ ਦੇ ਜੁਆਈ ਦੀ ਅੰਸ ਵਿਚੋਂ ਸੀ, ਅਤੇ ਮੁਹੰਮਦ ਤੋਂ ਬਾਦ ਖਲੀਫਾ ਵੀ ਸੀ, ਨੇ ਆਪਣੇ ਕੰਨਾ ਵਿਚ ਉਂਗਲਾ ਪਾ ਲਈਆਂ ! ਓਹ ਵੀ ਇਸੇ ਹਾਲਤ ਵਿਚ ਹੀ ਜਕੜਿਆ ਗਿਆ! ਚਾਰ ਇਮਾਮ — ਜਾਫਰ ਸਫ਼ੀ, ਜਮਾਲ ਦੀਨ, ਕਮਾਲ ਦੀਨ ਅਤੇ ਖਲੀਫਾ ਭੁਚੱਕੇ ਵੇਂਹਦੇ ਰਹਿ ਗਏ! ਓਹਨਾ ਨੇ ਸਾਰੀਆਂ ਵੱਲੋਂ ਮੁਆਫੀ ਮੰਗੀ ਅਤੇ ਆਪਨੇ ਗੁਨਾਹ ਲਈ ਇਹ ਕਹਿੰਦੇ ਹੋਏ ਰਹਿਮ ਦੀ ਫਰਿਆਦ ਕੀਤੀ ਕਿ “ਹੇ ਨਾਨਕ ! ਤੂੰ ਨਬੀ (ਪੈਗੰਬਰ) ਹੈਂ ਅਤੇ ਤੇਰਾ ਸਤਿਕਾਰ ਵੀ ਇਕ ਨਬੀ ਵਾਂਗ ਹੀ ਕੀਤਾ ਜਾਇਗਾ”! ਗੁਰੂ ਨਾਨਕ ਨੇ ਓਹਨਾ ਨੂੰ ਮਾਫ਼ ਕਰ ਦਿੱਤਾ, ਸ਼ਹਿਰ ਦੇ ਲੋਕਾਂ ਦੇ ਹਥ ਪੈਰ ਵੀ ਮੁੜ ਤੋਂ ਹਿੱਲਣ ਲੱਗ ਪਏ! ਇਥੇ ਗੁਰੂ ਜੀ ਦੀਆਂ ਖੜਾਵਾਂ (ਲਕੜ ਦੀਆਂ) ਓਹਨਾ ਦੀ ਨਿਸਾਨੀ ਵਜੋਂ ਸਾਂਭ ਕੇ ਰਖੀਆਂ ਹੋਈਆਂ ਨੇ! ਗੁਰੂ ਜੀ ਨੇ ਸੰਗਤ ਨੂੰ ਆਪਣਾ ਅਸੀਰਵਾਦ ਦਿੱਤਾ ਅਤੇ 27 ਦਿਨਾਂ ਤੱਕ ਇਥੇ ਕੀਰਤਨ ਕਰਦਿਆਂ, ਲੋਕਾਂ ਨੂੰ ਅਕਾਲ ਪੁਰਖ ਨਾਲ ਜੋੜਿਆ !

ਇਥੋਂ ਗੁਰੂ ਸਾਹਿਬ ਜੀ ਨੇ ਕਾਫਾ ਸ਼ਹਰ ਵੱਲ ਚਾਲੇ ਪਾਏ,ਇਹ ਪੈਗੰਬਰ ਮੁਹਮਦ ਅਤੇ ਇਮਾਮ ਮਾਵਿਆਹ ਦੀ ਪੁਸ਼੍ਤੈਨੀ ਥਾਂ ਹੈ ਜੋ ਫਰਾਟ ਨਦੀ ਦੇ ਕੰਡੇ ਸ਼ੋਭਿਤ ਹੈ ! ਇਥੇ ਹੀ ਹਜਰਤ ਅਲੀ ਦੇ ਪੁੱਤਰ ਯਾਜ਼ਿਦ ਨੇ ਹੁਸੈਨ ਅਲੀ ਨੂ ਸ਼ਹੀਦ ਕੀਤਾ ਸੀ, ਇਹ ਪਵਿਤਰ ਥਾਂ ਹੁਣ ਕਰਬਲਾ ਦੇ ਨਾਮ ਤੋਂ ਜਾਣੀ ਜਾਂਦੀ ਹੈ ! ਇਸ ਸ਼ਹਿਰ ਦੇ ਦਖਣੀ ਪਾਸੇ ਇਕ ਕਬਰਸਤਾਨ ਹੈ! ਇਥੇ ਗੁਰੂ ਜੀ ਨੇ ਤਿਨ ਮਹੀਨੇ ਅਤੇ ਤੇਈ ਦਿਨਾਂ ਤਕ ਕੀਰਤਨ ਕਰਕੇ ਲੋਕਾਂ ਨੂ ਨਿਹਾਲ ਕੀਤਾ! ਹਿੰਦ ਦੇ ਨਾਨਕ ਫ੍ਕ਼ੀਰ ਦਾ ਮੰਦਰ ਇਥੇ ਬਣਿਆ ਹੋਇਆ ਹੈ! ਮਾਵਿਆਹ ਦੀ ਅੰਸ਼ ਦੇ ਲੋਕੀ ਜੋ ਇਸ ਮੰਦਰ ਦੇ ਪੁਜਾਰੀ ਨੇ, ਇਸ ਕਬਰਸਤਾਨ ਵਿਚ ਕੀਰਤਨ ਕਰਦੇ ਨੇ !

ਗੁਰੂ ਨਾਨਕ ਦੀ ਇਹਨਾ ਉਦਾਸੀਆਂ (ਜਾਤ੍ਰਾਵਾਂ) ਬਾਬਤ ਲੇਖਕ ਤਾਜੁਦ੍ਦੀਨ ਲਿਖਦਾ ਹੈ ਕਿ ਗੁਰੂ ਕਬਰਸਤਾਨ ਵਿਚ ਬੈਠ ਕੇ ਕੀਰਤਨ ਕਰਦਾ ਸੀ ਅਤੇ ਬਥੇਰੇ ਭਗਤ ਉਸਨੁ ਸੁਣਨ ਲਈ ਜਮਾ ਹੋ ਜਾਂਦੇ ਸੀ ਅਤੇ ਬਾਬੇ ਦੇ ਇਕ ਦਰਸਨ ਲਈ ਕਾਹਲੇ ਪੈ ਜਾਂਦੇ ਸੀ ! ਲੁਕਾਈ ਨਾਮ ਅਤੇ ਬਾਣੀ ਦਾ ਅਨੰਦੁ ਮਾਣਦੀ ਸੀ ਅਤੇ ਲੋਕੀ ਗੁਰੂ ਨਾਲ ਗੱਲ ਕਰਦੇ ਸੀ ! ਗੁਰੂ ਨੂੰ ਮਨਣ ਵਾਲੀਆਂ ਵਿਚੋਂ ਇਕ ਦਾ ਵੇਰਵਾ ਦਿੰਦਾ ਹਾਂ , ਓਹ ਸੀ ਸਲੀਮਾ ਨਾਂ ਦੀ ਇਕ ਔਰਤ !ਓਹ ਜਦੋਂ ਵੀ ਸੰਗਤ ਵਿਚ ਆਓਂਦੀ ਸੀ ਤਾਂ ਗੁਰੂ ਦੇ ਚੜਾਵੇ ਲਈ ਕੁਝ ਨਾ ਕੁਝ ਖਾਣ ਲਈ ਜਰੂਰ ਲੈ ਕੇ ਆਓਂਦੀ ਸੀ! ਉਸਦਾ ਘਰ ਵਾਲਾ ਊੰਟਾ ਦਾ ਵਪਾਰ ਕਰਦਾ ਸੀ, ਇਕ ਦਿਨ ਜਦੋਂ ਓਹ ਵਪਾਰ ਕਰਕੇ ਸ਼ਹਿਰ ਵਾਪਸ ਪਰਤਿਆ ਤਾ ਸ਼ਹਿਰ ਦੇ ਲੋਕਾਂ ਉਸ ਤੇ ਤਾਹਨੇ ਮਾਰੇ ਕਿ ਓਸਦੀ ਘਰਵਾਲੀ ਨੇ ਸ਼ਰੀਆ ਦੇ ਉਲਟ ਇਕ ਹਿੰਦੁਸਤਾਨੀ ਫ਼ਕ਼ੀਰ ਅੱਗੇ ਬੇ-ਪਰਦਾ ਹੋ ਕੇ ਆਪਣਾ ਸਮਾ ਗੁਜਾਰਦੀ ਹੈ! ਓਸ ਦਿਨ ਸਲੀਮਾ ਸੰਗਤ ਵਿਚ ਬਾਬਾ ਨਾਨਕ ਜੀ ਦੇ ਨਾਲ ਹੀ ਬੈਠੀ ਸੀ, ਉਸਨੁ ਇੰਨਾ ਅਨੰਦੁ ਮਿਲਿਆ ਕਿ ਓਹ ਵਿਸਮਾਦ ਵਿਚ ਚਲੀ ਗਈ ! ਬਾਬੇ ਨੇ ਤਾਜੁਦ੍ਦੀਨ ਨੂ ਕਿਹਾ ਕਿ ਇਸਨੁ (ਸਲੀਮਾ) ਨੂੰ ਘਰ ਜਾਣ ਲਈ ਹੁਕਮ ਕੀਤਾ ! ਸਲੀਮਾ ਦੇ ਨੂਰਾਨੀ ਮੁਖੜੇ ਉੱਤੇ ਡੁਬਦੇ ਸੂਰਜ ਦੀ ਲਾਲੀ ਸੀ, ਤਾਜੁਦ੍ਦੀਨ ਨੇ ਹੌਲੀ ਦੇਣੀ ਉਸਨੁ ਅਵਾਜ਼ ਮਾਰੀ, ਸਲੀਮਾ ਹੋਸ਼ ਵਿਚ ਆ ਗਈ !ਤਾਜੁਦ੍ਦੀਨ ਨੇ ਸਲੀਮਾ ਨੂੰ ਕਿਹਾ, ਬੱਚੀ ਇਹ ਬਾਬੇ ਦਾ ਹੁਕਮ ਹੈ ਕਿ ਤੁਸੀਂ ਛੇਤੀ ਆਪਣੇ ਘਰ ਜਾਓ ! ਜਾਣ ਤੋ ਪਹਿਲਾਂ ਸਲੀਮਾ ਨੇ ਬਾਬੇ ਦੇ ਪੈਰਾਂ ਤੇ ਮਥਾ ਟੇਕਿਆ ! ਉਸ ਨੂ ਰੱਬੀ ਗਿਆਨ ਮਿਲ ਚੁਕਾ ਸੀ,ਉਸਨੇ ਆਪਣੇ ਘਰ ਵੱਲ ੧੦ ਕਦਮ ਪੁੱਟੇ ਅਤੇ ਖਲੋ ਕੇ ਪਰਤੀ ਅਤੇ ਕਿਹਾ ਕਿ ‘ ਮੈਨੂ ਜਕੀਨ ਹੈ ਕਿ ਮੇਰਾ ਘਰ ਵਾਲਾ ਵਾਪਸ ਆ ਗਿਆ ਹੋਣਾ !’ ਬਾਬੇ ਨੇ ਸਲੀਮਾ ਨੂੰ ਕਿਹਾ,”ਆਪਣੀ ਤਾਕ਼ਤ ਨੂ ਕਾਬੂ ਵਿਚ ਕਰਨਾ ਅਤੇ ਸਬਰ ਰਖਣਾ!”

ਸਲੀਮਾ ਘਰ ਪਰਤੀ ਅਤੇ ਕੀ ਵੇਖਦੀ ਹੈ ਕਿ ਓਸਦਾ ਘਰ ਵਾਲਾ ਗੁੱਸੇ ਵਿਚ ਲਾਲ ਪੀਲਾ ਹੋ ਰਿਹਾ ਸੀ ਅਤੇ ਹੋਰਨਾ ਨਾਲ ਬੈਠਾ ਸੀ! ਉਸਦੇ ਘਰ ਵਾਲੇ ਗੁਲਾਮ ਯਾਯਾ ਨੇ ਗੁੱਸੇ ਨਾਲ ਸਲੀਮਾ ਵੱਲ ਵੇਖਿਆ! ਸਲੀਮਾ ਨੇ ਜੁਆਬ ਦਿੱਤਾ, “ਮੇਰੀ ਭਗਤੀ ਕਰਕੇ ਹੀ ਤੈਨੂ ਕਤਲ ਦੇ ਕੇਸ ਵਿਚ ਫਾਂਸੀ ਨਹੀਂ ਹੋਈ, ਤੁਸੀਂ ਪੰਜ ਸੌ ਸੋਨੇ ਦੀਆਂ ਮੁਹਰਾਂ ਜੁਰਮਾਨੇ ਵਜੋਂ ਮਾਜਿਦ ਨੂ ਦਿੱਤੀਆਂ !” ਗੁਲਾਮ ਯਯਾ ਹਰਨੀ ਨਾਲ ਉਸਨੁ ਤਕਦਾ ਹੀ ਰਹਿ ਗਿਆ ਅਤੇ ਬੋਲਿਆ,”ਮੈਂ ਤੇ ਤੈਨੂ ਕੁਝ ਨਹੀ ਦੱਸਿਆ ! ਮੈਂ ਇਥੇ ਆਇਆ ਅਤੇ ਸੋਨੇ ਦੀ ਮੁਹਰਾਂ ਖੋਦ ਕੇ  ਛੇਤੀ ਹੀ ਤੈਨੂ ਬਿਨਾ ਮਿਲੀਆਂ ਹੀ ਵਾਪਸ ਪਰਤ ਗਿਆ ਸੀ! ਤੈਨੂ ਕਿਵੇਂ ਪਤਾ ਚਲਿਆ? ਸਲੀਮਾ ਨੇ ਜੁਆਬ ਵਿਚ ਕਿਹਾ, “ਪਹਿਲਾਂ ਮੈਨੂ ਇਹ ਦੱਸੋ ਕਿ ਦੂਰ ਦੇਸ ਵਿਚ ਤੁਹਾਡੇ ਨਾਲ ਕੀ ਵਾਪਰਿਆ?” ਘਰਵਾਲੇ ਨੇ ਜੁਆਬ ਦਿੱਤਾ ਕਿ, ਜਦੋਂ ਸਾਡਾ ਕਾਰਵਾਂ ਮਿਸਰ ਦੇ ਕੋਲ ਪੂਜਾ ਤਾਂ ਮੇਰੇ ਇਕ ਊੰਟ ਨੇ ਲਾਗਲੀ ਪੈਲੀ ਵਿਚੋਂ ਕੁਝ ਅੰਗੂਰ ਦੇ ਝਾੜ ਨੂ  ਖਾ ਲਿਆ! ਗੁੱਸੇ ਵਿਚ ਆ ਕੇ ਓਸ ਬੁੜੇ ਕਿਰਸਾਨ ਨੇ ਇਕ ਪਥਰ ਚੁੱਕ ਕੇ ਮੇਰੇ ਊੰਟ ਨੂੰ ਮਾਰਿਆ ਜਿਸ ਨਾਲ ਓਸਦੀ ਮੌਤ ਹੋ ਗਈ! ਮੈਂ ਵੀ ਗੁੱਸੇ ਚ ਆ ਕੇ ਓਸੇ ਪਥਰ ਨੂ ਚੁੱਕ ਕੇ ਓਸ ਕਿਰਸਾਨ ਨੂ ਦੇ ਮਾਰਿਆ ਜਿਸ ਨਾਲ ਓਹ ਵੀ ਥਾਏਂ ਹੀ ਮਰ ਗਿਆ! ਮੈਂ ਓਥੋਂ ਭੱਜਣ ਦੀ ਕੋਸਿਸ਼ ਕੀਤੀ ਪਰ ਲੋਕਾਂ ਮੈਨੂ ਫੜ ਲਿਆ ਅਤੇ ਕਚਹਿਰੀ ਲਿਆ ਪੇਸ਼ ਕੀਤਾ! ਮੈਂ ਸਭ ਕੁਝ ਸੱਚੋ ਸਚ੍ਚ ਦੱਸ ਦਿੱਤਾ ਪਰ ਓਹਨਾ ਮੈਨੂ ਓਥੇ ਦੇ ਕਨੂਨ ਮੁਤਾਬਿਕ ਫਾਂਸੀ ਦੀ ਸਜ਼ਾ ਸੁਣਾ ਦਿੱਤੀ! ਮੈਂ ਲੋਕਾਂ ਕੋਲੋਂ ਕੁਝ ਉਧਾਰੀ ਲੈਣੀ ਸੀ, ਅਤੇ ਇਸ ਕਰਕੇ ਸ਼ਾਹ ਨੂ ਦਰਖਾਸਤ ਕੀਤੀ ਕਿ ਮੈਨੂ ਤਿੰਨ ਦਿਨਾਂ ਦਾ ਸਮਾ ਦਿੱਤਾ ਜਾਵੇ ਜਿਸ ਨਾਲ ਮੈਂ ਆਪਣੀ ਉਧਾਰੀ ਸਮੇਂ ਸਿਰ ਨਿਪਟਾ ਸਕਾਂ! ਇਕ ਚਿੱਟੇ ਕਪੜਿਆਂ ਵਾਲੇ ਬੰਦੇ ਨੇ ਮੇਰੀ ਜਮਾਨਤ ਦਿੱਤੀ ਅਤੇ ਮੇਰੀ ਦਰਖਾਸਤ ਮਨਜੂਰ ਹੋ ਗਈ!

ਮੈਂ ਘਰ ਆਇਆ, ਤੈਨੂ ਬਿਨਾ ਮਿਲੀਆਂ ਅਤੇ ਬਿਨਾ ਦੱਸੀਆਂ ਹੀ ਖੋਦ ਕੇ ਸਾਰੀਆਂ ਸੋਨੇ ਦੀਆਂ ਮੁਹਰਾਂ ਕੱਡੀਆਂ ਅਤੇ ਆਪਣੀ ਉਧਾਰੀ ਚੁਕਤਾ ਕੀਤੀ! ਇਸ ਵਿਚ ਇਹ ਤਿੰਨ ਦਿਨ ਕਦੋਂ ਲੰਘ ਗਏ, ਮੈਨੂ ਪਤਾ ਹੀ ਨਹੀ ਚਲਿਆ! ਮੇਰੇ ਲਈ ਬੜਾ ਮੁਸ਼ਕਲ ਹੋ ਗਿਆ ਸੀ ਕਿ ਮੈਂ ਦਿੱਤੇ ਸਮੇਂ ਦੀ ਮਿਆਦ ਪੂਰੀ ਹੋਣ ਤੋਂ ਪਹਿਲਾਂ ਵਾਪਸ ਪੁੱਜ ਸਕਦਾ ? ਮੇਰੇ ਜਮਾਨਤੀ ਨੂੰ ਫੜ ਲਿਆ ਗਿਆ ਸੀ! ਪਰ ਮੇਰੇ ਵਾਪਸ ਪਰਤਣ ਤੇ ਲੋਕਾਂ ਤੇ ਬੜਾ ਸੋਹਣਾ ਅਸਰ ਪਿਆ ਕਿ ਮੈਂ ਵਾਪਸ ਆ ਗਿਆ ਸੀ, ਸ਼ਾਹ ਨੇ ਵੀ ਮੈਨੂ ਮੁਆਫ ਕਰ ਦਿੱਤਾ ! ਜਿਵੇਂ ਹੀ ਮੈਨੂ ਰਿਹਾਈ ਮਿਲੀ, ਮੈਂ ਆਪਨੇ ਜਮਾਨਤੀ ਦੀ ਭਾਲ ਕੀਤੀ ਪਰ ਓਹ ਮੈਨੂ ਕਿਤੇ ਨਹੀਂ ਲਭਾ! ਇਹ ਸੁਣ ਕੇ ਸਲੀਮਾ ਨੇ ਜੋਰ ਜੋਰ ਦੀ ਰੌਲਾ ਪਾਓਣਾ ਸ਼ੁਰੂ ਕਰ ਦਿੱਤਾ,  “ਕਰਤਾ ਪੁਰਖ ਸਤਿ ਹੈ ! ਅਕਾਲ ਪੁਰਖ ਸਤਿ ਹੈ!”

ਅਗਲੇ ਦਿਨ ਸਲੀਮਾ ਆਪਨੇ ਘਰ ਵਾਲੇ ਨੂੰ ਨਾਲ ਲੈ ਕੇ ਬਾਬਾ ਜੀ ਦੇ ਦਰਸਨਾਂ ਲਈ ਆਈ! ਪਹਿਲੀ ਨਜਰ ਵਿਚ ਹੀ ਓਸਦੇ ਘਰ ਵਾਲੇ ਨੇ ਬਾਬਾ ਜੀ ਨੂ ਪਛਾਣ ਲਿਆ ਕਿ ਇਹ ਹਿੰਦੁਸਤਾਨੀ ਫ਼ਕ਼ੀਰ ਹੀ ਤੇ ਉਸਦਾ ਜਮਾਨਤੀ ਸੀ! ਅਚਾਨਕ ਹੀ ਉਸ ਨੇ ਆਪਣਾ ਸਿਰ ਸਰਧਾ ਨਾਲ ਜ਼ਮੀਨ ਤੇ ਝੁਕਾ ਕੇ ਬਾਬੇ ਨਾਨਕ ਨੂ ਸਿਜਦਾ ਕੀਤਾ !ਓਹ ਵਿਸਮਾਦ ਵਿਚ ਸੀ, ਅਤੇ ਉਸਦੇ ਅਸਚਰਜ਼ ਦੀ ਕੋਈ ਥਾਹ ਨਹੀ ਸੀ! ਉਸਦੇ ਦਿਮਾਗ ਵਿਚੋਂ ਸਾਰੇ ਸ਼ਕ਼ ਕਾਫੂਰ (ਗਾਇਬ) ਹੋ ਗਏ ਅਤੇ ਖੁਸੀ ਨਾਲ ਉਸਦਾ ਚੇਹਰਾ ਖਿੜ ਉਠਿਆ! His existence became exalted. ਦੋਹਾਂ ਜੀਆਂ ਨੇ ਝੁਕ ਕੇ ਬਾਬੇ ਦੇ ਚਰਨੀਂ ਮਥਾ ਟੇਕਿਆ ਜਿਵੇਂ ਸ਼ਹਿਦ ਦੀ ਮਖੀਆਂ ਫੁੱਲ ਤੇ ਬਹਿ ਜਾਂਦੀਆਂ ਨੇ! ਅਤੇ ਅੱਲਾਹ ਦਾ ਨੂਰ ਜਿਵੇਂ ਓਹਨਾ ਦੇ ਸ਼ਰੀਰ ਦੇ ਰੋਮ ਰੋਮ ਵਿਚ ਸਮਾ ਗਿਆ ਹੋਵੇ !

ਹਾਲੀ ਪਾਸ਼ਾ ਸ਼ਹਿਰ ਦਾ ਕਾਜ਼ੀ ਸੀ, ਸ਼ਰੀਆ ਦੇ ਦੋ ਪੇਚ ਜਾਨਣ ਕਰਕੇ ਓਸ ਤੋ ਹਿੰਦੁਸਤਾਨੀ ਬਾਬੇ ਨਾਨਕ ਦੀ ਚੜਦੀ ਕਲਾ ਬਰਦਾਸ਼ਤ ਨਾ ਹੋਈ ! ਹੰਕਾਰੇ ਹੋਏ ਨੇ ਨਫਰਤ ਭਰੇ ਹੋਏ ਕੁਬੋਲ ਆਪਣੀ ਜੁਬਾਨ ਤੋਂ ਵਰਤੇ! ਓਸਨੇ ਇਕ ਫਤਵਾ ਵੀ ਜਾਰੀ ਕੀਤਾ ਜਿਸ ਵਿਚ ਗੁਲਾਮ ਯਾਯਾ, ਉਸਦੀ ਘਰਵਾਲੀ ਸਲੀਮਾ ਨੂੰ ਕਾਫ਼ਿਰ ਗਰਦਾਨਿਆ ਸੀ, ਓਸਨੇ ਇਥੇ ਹੀ ਬਸ ਨਹੀਂ ਕੀਤੀ; ਓਸ ਨੇ ਇਕ ਫ਼ਤਵਾ ਬਾਬੇ ਨਾਨਕ ਦੇ ਖਿਲਾਫ਼ ਵੀ ਜਾਰੀ ਕਰ ਦਿੱਤਾ ਕਿ ਓਹ ਕਾਫ਼ਿਰ ਹੈ!

ਦੋ  ਦਿਨ ਲੰਘ ਗਏ ! ਫਤਵਾ ਜਾਰੀ ਹੋਣ ਦੇ ਤੀਜੇ ਦਿਨ ਸ਼ਾਮ ਦੇ ਦੀਵਾਨ ਵਿਚ ਯਾਕੂਬ ਨਾਮ ਦੇ ਬਾਬੇ ਦੇ ਭਗਤ ਨੇ ਸੰਗਤ ਵਿਚ ਆ ਖਬਰ  ਸੁਣਾਈ, ‘ਇਨਾਲ ਹਾਜਰੀਨਾਵਾ ਪਾਸ਼ਾ ਹਾਲੀ ਹਲਾਕਾਤੁਨ ਫੀ ਮਰਜੇ ਖ੍ਲੀਜੇ ਬਾਜੰਦੇ ਮਰਗ, ਹਾਲੀ ਮਹਜ, ਜਾਤੁਨ ਹਾਜਾਨਬੀ ਫਾਲਾਇਕਾ ਨਾਨਕ ਤੌਹੀਨਾ ਤਾ ਮੂਰਤਦਾਤੁਨ !’ ਇਸਦਾ ਮਤਲਬ ਹੈ ਕਿ, ‘ਮਾਨ ਜੋਗ ਸੰਗਤ ਜੀ, ਪਾਸ਼ਾ ਢਿਡ ਪੀੜ੍ਹ ਨਾਲ ਮਰ ਰਿਹਾ ਹੈ! ਓਹ ਆਪਣੇ ਪਲੰਘ ਤੇ ਪਿਛਲੇ ਤਿੰਨ ਦਿਨਾਂ ਤੋਂ ਆਪਣੀ ਮੌਤ ਦੀ ਆਖਰੀ  ਘੜੀ ਗਿਣ ਰਿਹਾ ਹੈ! ਇਸ ਤੋਂ ਪਤਾ ਲਗਦਾ ਹੈ ਕਿ ਸਾਡੇ ਪੈਗੰਬਰ ਨਾਨਕ ਕੋਲ ਕਿੰਨੀ ਤਾਕ਼ਤ ਹੈ, ਓਸਨੇ ਸਾਡੇ ਬਾਬੇ ਨਾਨਕ ਦੀ ਬੇਅਦਬੀ ਕੀਤੀ ਸੀ! ਸਾਰੀ ਸੰਗਤ ਨੇ ਹਾਮੀ ਭਰੀ ਅਤੇ ਬੋਲਿਆ, ‘ਲਾਹਨਤਾਂ ! ਹੋ ਹਲੁਲ ਖਾਨਸ !’ ਮਤਲਬ ਕਿ. ‘ ਇਸ ਸ਼੍ਤਾਨ ਨੂ ਸਾਡੇ ਰੱਬ ਦੀ ਮਾਰ ਪਵੇ ! ਬਾਬੇ ਨਾਨਕ ਨੇ ਮਰਦਾਨੇ ਸਮੇਤ ਸਭ ਸੰਗਤ ਨੂੰ ਵੀ ਆਖਿਆ ! (ਮਰਦਾਨਾ ਬਾਬੇ ਨਾਨਕ ਦਾ ਸੰਗੀ ਸੀ, ਜੋ ਓਹਨਾ ਨਾਲ ਅਰਬ ਦੀ ਧਰਤੀ ਤੇ ਗਿਆ ਸੀ), ਕਿ ‘ਚਲੋ ਹਾਲੀ ਪਾਸ਼ਾ ਦਾ ਹਾਲ ਪੁਛ ਕੇ ਆਈਏ !’ ਸੰਗਤਾਂ ਨੇ ਜੁਆਬ ਦਿੱਤਾ ਕਿ, ਅਸੀਂ ਓਸ ਦਾ ਹਾਲ ਪੁਛਣ ਕਿਓਂ ਜਾਈਏ ਜਦ ਕਿ ਓਸਨੇ ਸਾਡੇ ਖਿਲਾਫ਼ ਫਤਵਾ ਜਾਰੀ ਕੀਤਾ ਹੈ?’ ਬਾਬੇ ਨਾਨਕ ਨੇ ਆਖਿਆ ਕਿ, ‘ਖਾਲਕਾ ਇਨਸਾਨੀ ਯੂਨ !’  ਮਤਲਬ ਕਿ ਬੰਦੇ ਦੀ ਜੁੰਮੇਵਾਰੀ  ਹੈ ਕਿ ਓਹ ਜੁਲਮ ਦਾ ਜੁਆਬ ਜੁਲਮ ਨਾਲ ਨਾ ਦੇਵੇ, ਓਸ ਨੂ ਚੰਗਾ ਇਨਸਾਨ ਬਣਾਵੇ !’

ਬਾਬਾ ਕਾਜ਼ੀ ਦੇ ਘਰ ਗਿਆ ਅਤੇ ਜਾ ਉਸਨੇ ਕਾਜ਼ੀ ਦਾ ਬੂਹਾ ਖੜਕਾਇਆ ! ਅਗੋਂ ਕਾਜ਼ੀ ਦੀ ਕੁੜੀ ਨੇ ਪੁਛਿਆ ਕਿ, ‘ਤੁਹਾਡਾ ਨਾਮ ਕੀ ਹੈ ਅਤੇ ਕਿਸ ਕੰਮ ਲਈ ਆਏ ਹੋ?  ਇਸ ਵੇਲੇ ਤਾਜੁਦੀਨ ਵੀ ਬਾਬੇ ਨਾਨਕ ਦੇ ਨਾਲ ਹੀ ਸੀ ! ਗੁਰੂ ਨੇ ਜੁਆਬ ਦਿੱਤਾ, ‘ਫ਼ਲਾ ਇਸਮਾ ਮੈਸਮ ਨਾਨਕ !’ ਮਤਲਬ ‘ਮੇਰਾ ਨਾਮ ਨਾਨਕ ਹੈ !’ਇਹ ਸੁਣ ਕੇ ਕੁੜੀ ਆਪਨੇ ਪਿਤਾ ਨੂੰ ਦੱਸਣ ਅੰਦਰ ਚਲੀ ਗਈ !  ਜਿਵੇਂ ਹੀ ਕਾਜ਼ੀ ਨੇ ਬਾਬੇ ਨਾਨਕ ਦਾ ਨਾਮ ਸੁਣਿਆ ਤਾਂ ਉਸਨੂੰ ਰੋਹ ਚੜ ਗਿਆ ! ਉਸਨੇ ਬਥੇਰੇ ਬੋਲ ਕੁਬੋਲ ਬੋਲੇ ਅਤੇ ਬਾਬੇ ਨਾਨਕ ਨੂ ਓਥੋਂ ਚਲੇ ਜਾਣ ਲਈ ਕਿਹਾ ! ਉਸਦੀ ਕੁੜੀ ਬੜੀ ਸਿਆਣੀ ਅਤੇ ਸਮਝਦਾਰ ਸੀ! ਉਸਨੁ ਪੈਗੰਬਰ ਨਾਲ ਮਿਲ ਕੇ ਬੜੀ ਖੁਸ਼ੀ ਹੋਈ ਸੀ! ਉਸਨੇ ਕਿਹਾ, ‘ਮੇਰਾ ਪਿਤਾ ਚਾਹੁੰਦਾ ਹੈ ਕਿ ਤੁਸੀਂ ਇਥੋ ਚਲੇ ਜਾਓ !’ ਬਾਬੇ ਨਾਨਕ ਵੱਲੋਂ ਦੁਬਾਰਾ ਦਰਖਾਸਤ ਦਿੱਤੀ ਗਈ ਕਿ ਓਹ ਕਾਜ਼ੀ ਦੀ ਸਿਹਤ ਦੀ ਹਾਲ ਚਾਲ ਪੁਛਣ ਆਏ ਨੇ !ਕਾਜ਼ੀ ਨੇ ਫੇਰ ਮਨਾ ਕਰ ਦਿੱਤਾ! ਅਖੀਰ ਵਿਚ ਗੁਰੂ ਨੇ ਕਿਹਾ ਕਿ. ‘ਓਹ ਕਾਜ਼ੀ ਤੋਂ ਆਪਨੇ ਗੁਨਾਹਾਂ ਦੀ ਮੁਆਫੀ ਮੰਗਣ ਆਏ ਨੇ!’ ਕਾਜ਼ੀ ਨੇ ਸੋਚਿਆ ਕਿ ਬਾਬਾ ਦੀਨ ਕਬੂਲ ਕਰਣ ਆਇਆ ਹੈ! ਝਟ ਹੀ ਓਸਨੇ ਬਾਬੇ ਨੂੰ ਅੰਦਰ ਆਓਣ ਦੀ ਇਜ਼ਾਜਤ ਦੇ ਦਿੱਤੀ ਅਤੇ ਆਪਣੀ ਕੁੜੀ ਨੂੰ ਕਿਹਾ ਕਿ ਓਸਦੀ ਪੱਗ ਖੋਲ ਕੇ ਜ਼ਮੀਨ ਤੇ ਵਿਛਾ ਦੇਵੇ ਅਤੇ ਬਾਬੇ ਨਾਨਕ ਨੂ  ਖੁਲੀ ਪੱਗ ਤੇ ਬੈਠਣ ਲਈ ਕਿਹਾ! ਸੰਤਾਂ ਦੇ ਵੀ ਪੂਜਨੀਕ ਸੰਤ ਬਾਬੇ ਨਾਨਕ ਨੇ ਪੱਗ ਨੂ ਇਕ ਪਾਸੇ ਕਰ ਦਿੱਤਾ ਅਤੇ ਕਾਜ਼ੀ ਕੋਲ ਜਾ ਪੁੱਜੇ ! ਕਾਜ਼ੀ ਨੇ ਉਠਣ ਦੀ ਕੋਸ਼ਿਸ਼ ਕੀਤੀ ਪਰ ਸ਼ਰੀਰਕ ਕਮਜੋਰੀ ਕਰਕੇ ਉਠ ਨਾ ਹੋਇਆ ! ਬਾਬੇ ਨੇ ਆਪਣਾ ਹਥ ਕਾਜ਼ੀ ਦੀ ਬਾਂਹ  ਹੇਠਾਂ ਕਰਕੇ ਕਾਜ਼ੀ ਨੂ ਉਠਾਓਣ ਵਿਚ ਮਦਦ ਦਿੱਤੀ ਅਤੇ ਫੇਰ ਕਾਜ਼ੀ ਨੂ ਜੱਫੀ ਵਿਚ ਲੈ ਲਿਆ!ਬਾਬੇ ਦੇ ਕਾਜ਼ੀ ਨੂੰ ਛੂਹਦੀਆਂ ਹੀ ਕਾਜ਼ੀ ਦੀ ਬੀਮਾਰੀ ਗਾਇਬ ਹੋ ਗਈ ਅਤੇ ਕਾਜ਼ੀ ਚੰਗਾ ਭਲਾ ਹੋ ਗਿਆ ! ਓਸ ਨੂ ਮਸੂਸ ਹੋਇਆ ਕਿ ਜੋ ਰੱਬੀ ਫਰਿਸ਼ਤੇ ਓਸ ਨੂ ਨਰਕਾਂ ਵੱਲ ਧੱਕ ਰਹੇ ਸੀ, ਬਾਬੇ ਨਾਨਕ ਦੀ ਅਵਾਜ਼ ਸੁਣ ਕੇ ਕਾਜ਼ੀ ਨੂ ਛੱਡ ਇਕ ਪਾਸੇ ਹੋ ਗਏ!  ਬਾਬੇ ਨਾਨਕ ਨੇ ਓਸਨੂ ਕਿਹਾ ਕਿ ਓਸਦਾ ਰੱਬੀ ਪਿਆਰ ਹੀ ਸੀ ਜੋ ਉਸਨੁ ਕਾਜ਼ੀ ਕੋਲ ਖਿਚ ਕੇ ਲੈ ਆਇਆ ਹੈ! ਇਹ ਸੁਣਦਿਆਂ ਹੀ ਕਾਜ਼ੀ ਦਾ ਸਾਰਾ ਹੰਕਾਰ ਅਤੇ ਨਫਰਤ ਟੁਕੜੇ ਟੁਕੜੇ ਹੋ ਗਈ ਅਤੇ ਓਸਨੇ ਆਪਣੇ ਮਾੜੇ ਵਤੀਰੇ ਲਈ ਬਾਬੇ ਨਾਨਕ ਤੋਂ ਖਿਮਾ ਮੰਗੀ !

ਜਦੋਂ ਤੁਰਣ ਦਾ ਵੇਲਾ ਆਇਆ, ਤਾਂ ਚੇਲਿਆਂ ਨੇ ਗੁਰੂ ਕੋਲੋਂ ਕੋਈ ਨਿਸ਼ਾਨੀ ਮੰਗੀ! ਗੁਰੂ ਨੇ ਓਹਨਾ ਨੂ ਇਕ ਕਿਤਾਬ ਦਿੱਤੀ ਜਿਸ ਨੂ ਓਹ ਹਮੇਸ਼ਾ ਆਪਣੀ ਬਾਂਹ ਹੇਠ ਰਖਦੇ ਸੀ (ਓਹ ਕਹਿੰਦੇ ਨੇ ਕਿ ਇਹ ਅਰਬੀ ਜੁਬਾਨ ਵਿਚ ਜਪੁਜੀ ਸਾਹਿਬ ਦਾ ਤਰਜੁਮਾ ਸੀ) ਜਿਹੜਾ ਕਿ ਬੜੇ ਸਤਿਕਾਰ ਨਾਲ ਸੁਰਖਿਅਤ ਰਖਿਆ ਗਿਆ ਹੈ ਅਤੇ ਦਰਸਨਾਂ ਲਈ ਇਸਨੁ ਸੰਗਤ ਨੂੰ ਵਿਖਾਇਆ ਵੀ ਜਾਂਦਾ ਹੈ! ਓਸ ਦੇ ਚੇਲੇ ਕੇਸ ਨਹੀਂ ਕੱਟਦੇ ਅਤੇ ਆਪਨੇ ਆਪ ਨੂੰ ਹਿੰਦੋਸਤਾਨੀ ਪੈਗੰਬਰ ਨਾਨਕ ਸ਼ਾਹ ਫ਼ਕ਼ੀਰ ਦੇ ਮੰਨਣ ਵਾਲੇ ਦੱਸਦੇ ਨੇ !

ਇਸ ਤੋਂ ਬਾਦ ਨਾਨਕ ਨੇ ਦਾਜਲਾ ਖਾੜੀ ਨੂੰ ਪਾਰ ਕੀਤਾ ਅਤੇ ਆਪਣਾ ਠਿਕਾਨਾ ਕਾਈਕਾਈ (ਹੁਣ ਦਾ ਨਾਮ ਕਾਹਿਰਾ) ਸ਼ਹਿਰ ਦੇ ਰਾਜਾ ਕਾਰੂਨ ਹਮੀਦ ਦੇ ਸ਼ਾਹੀ ਕਿਲੇ ਲਾਗੇ ਲਾਇਆ ! ਨਾਨਕ ਨੇ ਅਰਬੀ ਜੁਬਾਨ ਵਿਚ ਕੀਰਤਨ ਕਰਨਾ ਸ਼ੁਰੂ ਕੀਤਾ ਜਿਸ ਨੇ ਬਹੁਤੀਆਂ ਦਾ ਧਿਆਨ ਖਿਚਿਆ! ਜਦੋਂ ਕੀਰਤਨ ਦੀ ਸਮਾਪਤੀ ਹੋਈ, ਤਾਂ ਇਕ ਸੁਲਝੀ ਸ਼ਖਸੀਅਤ ਵਾਲੇ ਬੰਦੇ ਨੇ ਆਪਣਾ ਨਾਮ ਪੀਰ (ਧਾਰਮਿਕ ਗੁਰੂ) ਜਲਾਲ ਦੱਸ ਕੇ  ਆਪਣੀ ਪਛਾਣ ਦਿੱਤੀ! ਅਤੇ ਉਚੇਰੀ ਧਾਰਮਿਕ ਚਰਚਾ ਕੀਤੀ !ਫੇਰ ਪੀਰ ਜਲਾਲ ਨੇ ਗੁਰੂ ਨੂੰ ਕਿਹਾ ਕਿ,”ਓਹ ਰਾਜੇ ਕਾਰੁਨ ਹਮੀਦ ਦੇ ਰਾਜ ਦਾ ਮੁਰਸ਼ਿਦ ਹੈ! ਮੇਰੇ ਉਪਰ ਤੁਹਾਡੀ ਸ਼ਖਸੀਅਤ ਦਾ ਕਾਫੀ ਅਸਰ ਹੋਇਆ ਹੈ, ਮੇਰੀ ਤੁਹਾਡੇ ਅਗੇ ਇਕ ਦਰਖਾਸਤ ਹੈ ! ਮੇਰਾ ਚੇਲਾ ਕਾਰੁਨ ਹਮੀਦ ਬਹੁਤ ਹੀ ਲਾਲਚੀ ਅਤੇ ਜਾਲਮ ਹੈ! ਕੀ ਤੁਸੀਂ ਇਸ ਵਿਗੜੇ ਹੋਏ ਜਾਲਮ ਨੂੰ ਸਹੀ ਰਸਤੇ ਤੇ ਲਿਆ ਸਕਦੇ ਹੋ? ਓਸਨੇ ਖਜ਼ਾਨੇ ਦੇ ੪੦ ਤੋਸ਼ੇਖਾਨੇ ਭਰੇ ਹੋਏ ਨੇ ਪਰ ਅਜੇ ਵੀ ਓਸਦੀ ਖ਼ਜ਼ਾਨੇ ਦੀ ਭੁਖ ਨਹੀਂ ਲਥੀ !ਗੁਰੂ ਨੇ ਜਲਾਲ ਨੂੰ ਕਿਹਾ ਕਿ ਓਹ ਕਾਰੁਨ ਨੂੰ ਆਪਨੇ ਨਾਲ ਲੈ ਕੇ ਆਵੇ !

ਆਪਨੇ ਮੁਰਸ਼ਿਦ ਕੋਲੋਂ ਧਾਰਮਿਕ ਚਰਚਾ ਦਾ ਸੁਣ ਕੇ ਕਾਰੁਨ ਵੀ ਬਾਬੇ ਨਾਨਕ ਨੂੰ ਮਿਲਣ ਲਈ ਕਾਹਲਾ ਪੈ ਗਿਆ ! ਗੁਰੂ ਦੇ ਦਰਸਨ ਕਰਦਿਆਂ ਹੀ ਜਿਵੇਂ ਉਸਨੂੰ ਠੰਡ ਪੈ ਗਈ! ਪੀਰ ਜਲਾਲ ਦੇ ਨਾਲ ਆਕੇ ਓਹ ਗੁਰੂ ਨਾਨਕ ਜੀ ਦੇ ਕੋਲ ਬਹਿ ਗਿਆ! ਆਪਸੀ ਤੱਕਲੁਫ਼ ਅਤੇ ਜਾਣ ਪਛਾਣ ਕਰਣ ਤੋਂ ਬਾਦ ਬਾਬੇ ਨਾਨਕ ਨੇ ਇਕ ਸੁਈ ਕੱਡੀ ਅਤੇ ਰਾਜੇ ਕਾਰੁਨ ਨੂੰ ਦੇ ਕੇ ਕਿਹਾ ਕਿ, ‘ਹੇ ਰਾਜਨ , ਤੁਸੀਂ ਕਿਰਪਾ ਕਰਕੇ ਮੇਰੇ ਕੋਲੋਂ ਇਹ ਸੁਈ ਲੈ ਲਵੋ ! ਮੈਂ ਇਸ ਨੂ ਤੁਹਾਡੇ ਕੋਲੋਂ ਰੱਬ (ਅੱਲਾਹ) ਦੇ ਦਰਬਾਰ ਵਿਚ  ਲੈ ਲਵਾਂਗਾ!’ ਕਾਰੁਨ ਬੜੀ ਡੂੰਗੀ ਸੋਚਾਂ ਵਿਚ ਪੈ ਗਿਆ! ਮੈਂ ਇਸ ਸੁਈ ਨੂੰ ਆਪਣੇ ਨਾਲ ਕਿਵੇਂ ਲੈ ਜਾ ਸਕਦਾ ਹਾਂ, ਮੌਤ ਦੇ ਬਾਦ ਸਭ ਕੁਝ ਤੇ ਇਥੇ ਹੀ ਰਹਿ ਜਾਂਦਾ ਹੈ! ਬਾਬੇ ਨੇ ਬੜੇ ਹੀ ਭੋਲੇਪਨ ਪਰ ਠਹਿਰੀ ਅਵਾਜ਼ ਵਿਚ ਕਿਹਾ, ‘ਜੇਕਰ ਤੁਸੀਂ ਇਕ ਸੁਈ ਆਪਣੇ ਨਾਲ ਨਹੀਂ ਲਿਜਾ ਸਕਦੇ ਤਾਂ ਫੇਰ ਤੁਸੀਂ ਏਸ ਖ਼ਜ਼ਾਨੇ ਦਾ ਕੀ ਕਰੋਂਗੇ, ੪੦ ਤੋਸ਼ੇਖਾਨੇ ਜੋ ਤੁਸੀਂ ਭਰੇ ਹੋਏ ਨੇ?’ ਫੇਰ ਕਾਰੁਨ ਨੇ ਗੁਰੂ ਨੂੰ ਕਿਹਾ ਕਿ, ਤੁਸੀਂ ਹੀ ਕੋਈ ਉਪਾਓ ਦੱਸੋ ਜਿਸ ਨਾਲ ਮੈਂ ਏਸ ਖ਼ਜ਼ਾਨੇ ਨੂੰ ਨੇਕੀ ਵਿਚ ਖਰਚ ਕਰ ਸਕਾਂ!’ ਗੁਰੂ  ਨੇ ਜੁਆਬ ਦਿੱਤਾ, ‘ਅੱਲਾਹ ਦੀ ਬੰਦਗੀ ਕਰ! ਏਸ ਖ਼ਜ਼ਾਨੇ ਨੂੰ ਲੋਕਾਂ ਦੀ ਭਲਾਈ ਵਾਸਤੇ ਖਰਚ ਕਰ! ਮਨ ਨੂੰ ਸ਼ਾਂਤ ਰਖ, ਤੈਨੂ ਮੁਕਤੀ ਮਿਲੇਗੀ!’ ਰਾਜੇ ਕਾਰੁਨ ਦੀ ਖੁਸ਼ੀ ਦਾ ਕੋਈ ਪਾਰ ਨਹੀ ਸੀ, ਉਸਨੇ ਗੁਰੂ ਨਾਲ ਵਾਦਾ ਕੀਤਾ ਕਿ ਓਹ ਗੁਰੂ ਦੇ ਬਚਨਾਂ ਦੀ ਪਾਲਣਾ ਕਰੇਗਾ! ਓਸਦਾ ਮੁਰਸ਼ਿਦ ਜਲਾਲ ਵੀ ਬਹੁਤ ਖੁਸ਼ ਸੀ! ਕਾਰੁਨ ਨੇ ਓਹ ਸੁਈ ਆਪਣੇ ਕੋਲ ਗੁਰੂ ਦੀ ਨਿਸ਼ਾਨੀ ਵਜੋਂ ਰਖ ਲਈ !

ਅੱਜ ਤੱਕ ਇਹ ਸੁਈ ਨਾਨਕ ਸ਼ਾਹ ਫ੍ਕ਼ੀਰ ਦੀ ਯਾਦਗਾਰ ਵਜੋਂ ਸੰਗਤਾਂ ਨੂ ਵਿਖਾਈ ਜਾਂਦੀ ਹੈ! (ਇਹ ਸਾਖੀ ਭਾਈ ਬਾਲਾ ਜੀ ਦੀ ਜਨਮ ਸਾਖੀ ਗੁਰੂ ਨਾਨਕ ਦੇਵ ਜੀ ਵਿਚੋਂ ਲਈ ਗਈ ਹੈ!

ਸਾਧ ਬੇਲਾ

ਮਿਥਨ ਕੋਟ ਵਿਚ ਪੰਜਾਬ ਦੀਆਂ ਪੰਜੇ ਨਦਿਆਂ ਦਰਿਆ ਸਿੰਧ ਨਾਲ ਜਾ ਮਿਲਦੀਆਂ ਨੇ! ਇਹ ਪਹਿਲੋਂ ਮਹਾਰਾਜਾ ਰਣਜੀਤ ਸਿੰਘ ਜੀ ਦੇ ਰਾਜ ਦਾ ਬਾਡਰ ਸੀ! ਗੁਰੂ ਨੇ ਇਥੇ ਠਿਕਾਣਾ ਕੀਤਾ!ਇਹ ਥਾਂਓ, ਨਾਮ ਦੇ ਪ੍ਰੇਮੀਆਂ ਲਈ ਬੜੇ ਭਾਗਾਂ ਵਾਲੀ ਹੈ ਅਤੇ ਇਸ ਨੂੰ ‘ਸਾਧ ਬੇਲਾ’ ਵੀ ਆਖਦੇ ਨੇ ! ਇਸ ਥਾਂ ਦੀ ਤਲਾਸ਼ ਬਾਬਾ ਨਵ ਖੰਡ ਜੀ ਨਾਮ ਦੇ ਇਕ ‘ਉਦਾਸੀ ਸੰਤ’ ਨੇ ਕੀਤੀ ਸੀ! ਇਹ ਉਦਾਸੀ ਮੱਤ ਗੁਰੂ ਦੇ ਵੱਡੇ ਸਪੁੱਤਰ ਬਾਬਾ ਸ੍ਰੀ ਚੰਦ ਜੀ ਨੇ ਚਲਾਇਆ ਸੀ! ਇਥੋਂ ਗੁਰੂ ਜੀ ਸਮੰਦਰ ਦੇ ਕੰਡੇ ਕਰਾਚੀ ਬੰਦਰਗਾਹ ਤੇ ਚਲੇ ਗਏ! ਸਿਖਾਂ ਨੇ ਬੜੀ ਹੀ ਕੁਰਬਾਨੀਆਂ ਦੇ ਕੇ ਇਸ ਥਾਂ ਤੇ ਗੁਰੂਦਵਾਰਾ ਬਣਾਇਆ ਜਿਸ ਨੂ ‘ਅਕਾਲੀ ਬੁੰਗਾ’ ਕਹਿੰਦੇ ਨੇ! ਇਥੋਂ ਬਾਬਾ ਜੀ ਅਦਨ ਦੇ ਕਿਲੇ ਨੂੰ ਚਲੇ ਗਏ! ਇਹ ਸਭ ਥਾਂਵਾਂ ਅਜਕਲ ਪਾਕਿਸਤਾਨ ਵਿਚ ਨੇ! ਮੈਂ, ਸਯ੍ਯਦ ਪ੍ਰਿਥੀਪਾਲ ਸਿੰਘ, ਹੱਜ ਜਾਂਦੇ ਹੋਏ ਆਪਨੇ ਸਯ੍ਯਦ ਲੋਕਾਂ ਦੇ ਕਾਫ਼ਿਲੇ ਨਾਲ ਇਸ ਅਦਨ ਦੇ ਕਿਲੇ ਵਿਚ ਗਿਆ ਸੀ! ਇਥੇ ਬੜੀ ਹੀ ਸੋਹਣੀ ਥਾਂ ਬਣੀ ਹੋਈ ਹੈ ਜਿਸਨੂੰ ਨਾਨਕ ਸ਼ਾਹ ਕਲੰਦਰ ਆਖਦੇ ਨੇ, ਇਥੋਂ ਬਾਬਾ ਨਾਨਕ ਜੀ ਜੱਦਾਹ ਸ਼ਰੀਫ਼ ਚਲੇ ਗਏ! ਗੁਰੂ ਨਾਨਕ ਜੀ ਇਥੇ ਈਵ ਦੀ ਕਬਰ ਕੋਲ ਠਹਿਰੇ !

ਇਥੇ ਵੀ ਗੁਰੂ ਦੀ ਯਾਦ ਵਿਚ ਇਕ ਥਾਂ ਬਣੀ ਹੋਈ ਹੈ ਜਿਸ ਨੂੰ ਨਾਨਕ ਸ਼ਾਹ ਕਲੰਦਰ ਆਖਦੇ ਨੇ!

ਜੱਦਾਹ ਸ਼ਹਿਰ ਤੋਂ ੨੨ ਮੀਲ ਦੀ ਦੂਰੀ ਤੇ ਗੁਰੂ ਨਾਨਕ ਸ਼ਾਹ ਸਰਾਫ ਦੇ ਊੰਟ ਦੇ ਮੁਹਰੇ ਟੁਰਨ ਲੱਗ ਪਿਆ! ਇਹ ਸ਼ਾਹ ਸਰਾਫ ਪਾਨੀਪਤ ਦੇ ਮੁਸਲਮਾਨ ਜਾਤਰੁਆਂ ਦੇ ਕਾਫ਼ਿਲੇ ਨੂੰ ਲੈ ਕੇ ਹੱਜ ਤੇ ਜਾ ਰਿਹਾ ਸੀ! ਓਹ ਬੜੇ ਧਾਰਮਕ ਅਤੇ ਨੇਕ ਖਿਆਲ ਵਾਲਾ ਬੰਦਾ ਸੀ! ਤਾਜੁਦੀਨ ਦੇ ਲਫਜਾਂ ਵਿਚ, ‘ਸ਼ਾਹ ਸਰਾਫ ਨੇ ਪੁਛਿਆ ਕਿ ਉਸਦੇ ਮੁਹਰੇ ਕੌਣ ਟੁਰਦਾ ਜਾ ਰਿਹਾ ਹੈ?’ ਤਾਜੁਦੀਨ ਨੇ ਕੁਲ ੬੨ ਸੁਆਲ ਅਤੇ ਓਹਨਾ ਦੇ ਜੁਆਬ ਦਰਜ਼ ਕੀਤੇ ਨੇ! ਸ਼ਾਹ ਸਰਾਫ ਇਹਨਾ ਸੁਆਲਾਂ ਅਤੇ ਜੁਆਬ ਸੁਣ ਕੇ ਬੜਾ ਖੁਸ਼ ਨਜਰ ਆ ਰਿਹਾ ਸੀ! ਉਸਨੇ ਪੁਛਿਆ ਕਿ, ‘ਹੇ ਫ੍ਕ਼ੀਰ ! ਤੁਸੀਂ ਕਿਧਰ ਜਾਣਾ ਹੈ? ਗੁਰੂ ਦਾ ਜੁਆਬ ਸੀ, “ਮੱਕਾ ਸ਼ਰੀਫ਼.” ਸ਼ਾਹ ਦੇ ਚੇਲਿਆਂ ਨੇ ਕਿਹਾ ਕਿ, ‘ਤੁਸੀਂ ਹਿੰਦੂ ਹੋ, ਤੁਹਾਨੂੰ ਮੱਕਾ ਵਿਚ ਦਾਖਲ ਨਹੀਂ ਹੋਣ ਦਿੱਤਾ ਜਾਏਗਾ!” ਇਹ ਆਖ ਕੇ ਓਹਨਾ ਨਾਨਕ ਨੂੰ ਆਪਨੇ ਕਾਫ਼ਿਲੇ ਵਿਚ ਸ਼ਾਮਿਲ ਕਰਣ ਤੋਂ ਮਨਾ ਕਰ ਦਿੱਤਾ! ਗੁਰੂ ਨਾਨਕ ਨੇ ਆਪਣੇ ਆਪ ਨੂੰ  ਕਾਫ਼ਿਲੇ ਤੋਂ ਪਰਾਂ ਕਰ ਲਿਆ ਅਤੇ ਟੁਰਦੇ ਰਹੇ! ਜਦੋਂ ਸ਼ਾਹ ਸਰਾਫ ਦਾ ਕਾਫ਼ਿਲਾ ਮੱਕਾ ਪੂਜਾ ਤਾਂ ਓਹਨਾ ਵੇਖਿਆ ਕਿ ਨਾਨਕ ਤੇ ਓਹਨਾ ਤੋਂ ਪਹਿਲਾਂ ਹੀ ਓਥੇ ਪੁਜਿਆ ਹੋਇਆ ਸੀ! ਓਹਨਾ ਨਾਨਕ ਦੀ ਮਸ਼ਹੂਰੀ ਮੱਕਾ ਵਿਚ ਸੁਣੀ, ਅਤੇ ਸਭ ਅਸਚਰਜ਼ ਵਿਚ ਸੀ ਕਿ ਨਾਨਕ ਤੇ ਪਿਛਲੇ ਪੰਜ ਮਹੀਨਿਆਂ ਤੋਂ ਮੱਕਾ ਵਿਚ ਹੀ ਸੀ!

[ਮੁਸਲਮਾਨ ਜੋਗੀਆਂ, ਸਾਧਾਂ ਨੂ ਕਲੰਦਰ ਆਖਦੇ ਨੇ]

ਮੁਸਲਮਾਨਾਂ ਦਾ ਮਨਣਾ ਹੈ ਕਿ ਸੁਅਰਗ ਵਿਚੋਂ ਕੱਡੇ ਜਾਣ ਤੋ ਬਾਅਦ ਆਦਮ ਸ੍ਰੀ ਲੰਕਾ ਵਿਚ ਅਤੇ ਈਵ ਜੱਦਾਹ ਉਤਰੇ ਸੀ, ਜੱਦਾਹ ਨਾਮ ਅਰਬੀ ਜੁਬਾਨ ਵਿਚ ਸਾਰੀ ਮਨੁਖ ਜਾਤ ਦੀ ਵੱਡੀ ਮਾਂ ਯਾ ਦਾਦੀ ਨੂ ਆਖਦੇ ਨੇ !

images (1)

ਪੀਰ ਬਗਦਾਦ !

ਇਸਤੋਂ ਬਾਦ ਗੁਰੂ ਨਾਨਕ ਜੀ ਹਜਰਤ ਅਲੀ ਦੀ ਕਬਰ ਤੇ ਚਲੇ ਗਏ! ਓਹ ਬਗਦਾਦ ਪੁਜੇ ਜਿਸਨੂ ਪੀਰ ਦਸਤਗੀਰ ਹਜਰਤ ਅਬਦੁਲ ਕਾਦਰ ਜਿਲਾਨੀ ਦਾ ਸ਼ਹਿਰ ਆਖਦੇ ਸੀ, ਜੋ ਪੀਰਾਂ ਦਾ ਪੀਰ ਸੀ! ਇਥੇ, ਗੁਰੂ ਨੇ ‘ਪਾਤਾਲਾਂ ਪਾਤਾਲ ਲਖ ਆਗਾਸਾਂ ਆਗਾਸ (ਜਪੁਜੀ ਸਾਹਿਬ ਜੀ ਦੀ ਬਾਣੀ) ਜਿਸ ਦਾ ਮਤਲਬ ਹੈ ਕਿ, ‘ਲਖਾਂ ਹੀ ਪਤਾਲ ਅਤੇ  ਆਗਾਸ ਪਰੇ ਤੋ ਪਰੇ ਪਏ ਨੇ ਅਤੇ ਜਿਹਨਾਂ ਦਾ ਅੰਤ ਨਹੀਂ ਲਭਿਆ ਜਾ ਸਕਦਾ!’ ਫੇਰ ਏਸ ਸਬਦ  ਦਾ ਅਰਬੀ ਜੁਬਾਨ ਵਿਚ ਤਰਜੁਮਾ ਕੀਤਾ! ਇਸ ਨੇ ਇਸਲਾਮੀ ਇਤਬਾਰ ਤੋਂ ਵਖ ਗੱਲ ਆਖੀ (ਇਸਲਾਮ ਸੱਤ ਅਕਾਸ ਅਤੇ ਸੱਤ ਹੀ ਪਤਾਲ ਦੱਸਦਾ ਹੈ!) ਇਸ ਕਰਕੇ ਗੁਰੂ ਨਾਨਾਕ ਦੇ ਖਿਲਾਫ਼ ਫਤਵਾ ਜਾਰੀ ਕਰ ਦਿੱਤਾ ਗਿਆ!

ਗੁਨਿਯਾਤੇ ਸਾਲਾਹਿਨੇ, ਪੀਰ ਕਾਦਰ ਜਿਲਾਨੀ ਦੀ ਆਪਣੀ ਲਿਖਤ ਹੈ ਜਿਸ ਵਿਚ ਇਸ ਘਟਨਾ ਨੂ ਦਰਜ਼ ਕੀਤਾ ਗਿਆ ਹੈ! ਪੀਰ ਦੇ ਚੇਲਿਆਂ ਨੇ ਗੁਰੂ ਨਾਨਕ ਨੂੰ ਕਤਲ ਕਰਣ ਲਈ ਫ਼ਤਵਾ ਜਾਰੀ ਕਰ ਦਿੱਤਾ ਸੀ! ਜਦੋਂ ਪੀਰ ਅਤੇ ਉਸਦੇ ਚੇਲੇ ਨਾਨਕ ਨੂੰ ਮਿਲੇ ਤਾਂ ਪੀਰ ਨੇ ਨਾਨਕ ਨੂੰ ਝੁਕ ਕੇ ਸਲਾਮ ਕੀਤਾ ਅਤੇ ਅਰਬੀ ਜੁਬਾਨ ਵਿਚ ਕਿਹਾ ਕਿ, ‘ਇਹ ਪੀਰੇ ਦਸਤਗੀਰ ਤੂ ਮਾਰਾ ਬਗੀਰ ਦਸਤ੍ਮ ਦੂਨਾ ਬਗੀਰ ਕੇ ਗੋਇੰਦ ਦਸਤਗੀਰ ਤ੍ਕ੍ਸਿਰੇ ਨਫ਼ਸ ਮਾ ਰਾ ਰਜ਼ਾ ਬੁਆਯ ਨਾਮੇ ਰਿਸਾਦ’ ਮਤਲਬ ਕਿ.’ਮਾਨਜੋਗ ਸੱਜਣੋ ! ਮੈਨੂ ਗੁਰੂ ਨਾਨਕ ਦੇ ਅਗੇ ਝੁਕਦੇ ਵੇਖ ਕੇ ਅਸਚਰਜ਼ ਨਾ ਕਰੋ ! ਮੈਂ ਇੰਜ ਤਾਂ ਕੀਤਾ ਹੈ ਕਿਓਂਕਿ ਮੈਂ ਉਸਨੂੰ ਪਛਾਣ ਲਿਆ ਹੈ! ਤੁਸੀਂ ਵੀ ਉਸ ਅੱਗੇ ਝੁਕੋ ਅਤੇ ਸਲਾਮ ਕਰੋ !  ਜੇ  ਤੁਸੀਂ ਉਸਨੂੰ ਮੇਰੀਆਂ ਅਖਾਂ ਨਾਲ ਵੇਖੋਂਗੇ, ਓਹ ਸਿਰਫ ਪੀਰ ਹੀ ਨਹੀਂ, ਖੁਦ ਪੈਗੰਬਰ ਹੈ, ਓਹ ਖੁਦ ਰੱਬ ਹੈ! ‘ ਇਕ ਹੋਰ ਬੰਦੇ ਨੇ ਨਾਨਕ ਨੂੰ ਪੁਛਿਆ, ‘ਓ ਫ੍ਕ਼ੀਰ ਤੁਸੀਂ ਕਿਓਂ ਗਾਵੰਦੇ ਹੋ? ਨਾਨਕ ਨੇ ਜੁਆਬ ਦਿੱਤਾ, ‘ਪੈਗੰਬਰ ਮੁਹੰਮਦ ਵੀ ਜਵਾਨ ਆਇਸ਼ਾ ਦੇ ਮੋਡੇ ਤੇ ਸਿਰ ਰਖ ਕੇ ਗਾਇਨ ਸੁਣਦੇ ਸੀ! ਸਾਰੇ ਹਾਜਰ ਲੋਕਾਂ ਨੇ ਗੁਰੂ ਨੂੰ ਝੁਕ ਕੇ ਸਲਾਮ ਕੀਤਾ!

6a_Guru_Nanak1

During the First World War when British and Indian armies conquered Baghdad, Sikhs discovered the place where Guru Nanak had his discourse with Bahlol. It lies to the west of the town, between the old graveyard to the north and the present Baghdad-Samara railway line to the south. Dr. Kirpal Singh, then a Captain in the Indian Medical Service, also saw it during the War, and he, in his letter, dated October 15, 1918, described it as follows18:

“It is really a humble looking building and known to very few people except Sikhs. To some Arabs it is known as well by the name of ‘tomb of Bahlol’. You enter the building by a small door, on which something is written in Arabic, not visible to a casual visitor. Even with attention it is difficult to read. I could not read it hence could not copy it. I have taken the photograph of the outside, which I shall forward to you in due course. Entering the building, you come to a brick paved passage going to your right straight into the room (with a verandah), wherein you find the tomb and the raised platform. In the courtyard there are a few trees, mostly pomegranates.”18-SikhiWiki, Guru Nanak in Baghdad

ਬੇਹ੍ਲੋਲ ਦੀ ਮੁਕਤੀ;

ਗੁਰੂ ਦੇ ਨਾਮ ਦੀ ਮਸ਼ਹੂਰੀ ਛੇਤੀ ਹੀ ਬੇਹਲੋਲ ਕੋਲ ਵੀ ਜਾ ਪੁਜੀ! ਓਹ ਦਾਜਲਾ ਨਦੀ ਦੇ ਕੰਡੇ ਇਕ ਝੋਪੜੀ ਵਿਚ ਰਹਿੰਦੇ ਸੀ! ਜਦੋਂ ਗੁਰੂ ਇਸ ਇਲਾਕੇ ਵਿਚ ਅਪੜੇ ਤਾਂ ਬੇਹ੍ਲੋਲ ਨੇ ਗੁਰੂ ਦੀ ਸ਼ਲਾਘਾ ਕੀਤੀ ਅਤੇ ਸਤਿਕਾਰ ਕੀਤਾ, ਸਾਰਾ ਦਿਨ ਇੰਜ ਹੀ ਰੱਬ ਦੀ ਸਿਫਤ ਸਲਾਹ ਵਿਚ ਹੀ ਬਤੀਤ ਹੋ ਗਿਆ! ਹੁਣ ਖਾਣ ਦਾ ਵੇਲਾ ਸੀ,ਬੇਹ੍ਲੋਲ ਨੇ ਆਪਣੇ ਚੇਲੇ ਰਜ਼ਾ ਨੂੰ ਅਵਾਜ਼ ਦਿੱਤੀ,’ਕਿ ਕੁਝ ਖਾਣ ਲਈ ਲੈ ਆਵੇ!’ ਗੁਰੂ ਨੇ ਉਸਨੂੰ ਟੋਕਿਆ ਅਤੇ ਕਿਹਾ ਕਿ, ‘ਖਾਣਾ ਕਿਸੇ ਚੰਗੇ ਬੰਦੇ ਕੋਲੋਂ ਲਿਆਵੇ!’ ਬੇਹ੍ਲੋਲ ਨੇ ਜੁਆਬ ਦਿੱਤਾ ਕਿ, ਇਸ ਸ਼ਹਿਰ ਵਿਚ ਸਭ ਵਾਸੀ ਪਵਿੱਤਰ ਨੇ, ਸਭ ਵਿਚ ਚੰਗੀਆਂ ਆਤਮਾ ਨੇ!’ ਗੁਰੂ ਨੇ ਕਿਹਾ ਕਿ, ਤੁਸੀਂ ਗਲਤ ਕਹਿ ਰਹੇ ਹੋ, ਇਹ ਆਖ ਕੇ ਗੁਰੂ ਨੇ ਆਪਣਾ ਕੰਘਾ ਕੇਸਾਂ ਵਿਚ ਫੇਰ ਕੇ ਕਡਿਆ ਅਤੇ ਫੇਰ ਆਪਣੇ ਟੁੱਟੇ ਹੋਏ ਕੇਸਾਂ ਦੇ ਦੋ ਛੱਲੇ ਬਣਾ ਲਏ!

ਇਹ ਵਿਰਤਾੰਤ ਜਨਮਸਾਖੀਆਂ ਵਿਚ ਵੀ ਮਿਲਦਾ ਹੈ!

ਅਤੇ ਰਜ਼ਾ ਨੂੰ ਪੁਛਿਆ ਕਿ, ‘ਉਸਨੁ ਕੀ ਦਿਸਦਾ ਹੈ’? ਰਜ਼ਾ ਨੇ ਬੜੇ ਅਦਬ ਨਾਲ ਜੁਆਬ ਦਿੱਤਾ ਕਿ, ‘ਇਹ ਕੇਸ ਨੇ’ ! ਗੁਰੂ ਨੇ ਰਜ਼ਾ ਨੂੰ ਕਿਹਾ ਕਿ, ‘ਇਹ ਅਖਾਂ ਦੇ ਸ਼ੀਸ਼ੇ ਨੇ, ਧਿਆਨ ਨਾਲ ਵੇਖ, ਤੈਨੂ ਇਕ ਬੜਾ ਸੂਝਵਾਨ ਮਨੁਖ ਵਿਖਾਈ ਦੇਵੇਗਾ!’ ਰਜ਼ਾ ਨੇ ਇਹ ਸ਼ੀਸ਼ੇ ਬੰਨ ਕੇ ਆਪਣੇ ਕੋਲ ਰਖ ਲਏ ਤੇ ਇਕ ਮੁਹਰ ਵੀ ਰੁਮਾਲ ਵਿਚ ਗੰਡ ਬੰਨ ਲਈ ਅਤੇ ਬਜਾਰ ਵੱਲ ਖਾਣ ਦਾ ਸਮਾਨ ਲੈਣ ਲਈ ਟੁਰ ਪਿਆ! ਜਦੋਂ ਓਹ ਬਜਾਰ ਪੁਜਿਆ ਤਾਂ ਉਸਨੇ ਗੁਰੂ ਦੇ ਦਿੱਤੇ ਸ਼ੀਸ਼ੇ ਪਾ ਲਏ! ਇਹਨਾ ਸ਼ੀਸ਼ਿਆਂ ਤੋਂ ਵੇਖਣ ਨਾਲ ਪਹਿਲਾ ਦੁਕਾਨਦਾਰ ਭਲਾ ਮਨੁਖ ਜਾਪਿਆ ਤੇ ਦੂਜਾ ਚਲਾਕ! ਓਹ ਸਾਰੇ ਦਿਨ ਬਜਾਰ ਘੁਮਦਾ ਰਿਹਾ, ਤੇ ਸ਼ਾਮ ਵੇਲੇ ਓਹ ਵਾਪਸ ਜਾਂ ਲਈ ਪਰਤਿਆ ਤਾਂ ਉਸ ਨੂ ਇਕ ਕੇਸਧਾਰੀ ਦੁਕਾਨਦਾਰ ਵਿਖਾਈ ਦਿੱਤਾ! ਰਜ਼ਾ ਨੇ ਸਾਰੇ ਦਿਨ ਫਿਰਨ ਤੋਂ ਉਪਰੰਤ ਇਹ ਮਸੂਸ ਕੀਤਾ ਕਿ ਸਾਰੇ ਹੀ ਦੁਕਾਨਦਾਰ ਜੰਗਲੀ ਸੁਭਾਓ ਦੇ ਸਨ !ਹੁਣ ਰਜ਼ਾ ਨੇ ਇਹ ਮੁਹਰ ਇਸ ਕੇਸਾਧਾਰੀ ਦੁਕਾਨਦਾਰ ਨੂ ਦਿੱਤੀ ਅਤੇ ਖਾਣ ਦਾ ਸਮਾਨ ਦੇਣ ਲਈ ਕਿਹਾ! ਉਸ ਨੇ ਰਜ਼ਾ ਨੂੰ ਚੌਲ, ਫੈਲੀਆਂ ਅਤੇ ਖੰਡ ਦਿੱਤੀ! ਇੰਨਾ ਸਾਰ ਸਮਾਨ ਵੇਖ ਕੇ ਰਜ਼ਾ ਨੇ ਸੋਚਿਆ ਕਿ ਦੁਕਾਨਦਾਰ ਕੋਲੋਂ ਕੋਈ ਭੁੱਲ ਹੋ ਗਈ ਹੈ! ਇਸ ਵਾਸਤੇ ਓਹ ਦੁਕਾਨਦਾਰ ਨੂੰ ਹਰਾਨੀ ਨਾਲ ਤੱਕ ਰਿਹਾ ਸੀ !ਦੁਕਾਨਦਾਰ ਨੇ ਅੱਗੋਂ ਕਿਹਾ ਕਿ, ਮੈਂ ਤੁਹਾਨੂ ਵੇਖ ਕੇ ਬੜੇ ਹਿਸਾਬ ਨਾਲ ਸਮਾਂ ਦਿੱਤਾ ਹੈ, ਤੁਸੀਂ ਛੇਤੀ ਜਾਓ, ਓਹ ਤੁਹਾਨੂੰ ਉਡੀਕਦੇ ਹੋਣੇ! ਮੈਨੂ ਇਕ ਅਸ੍ਚ੍ਰਜ੍ਨਾਕ ਬੰਦਾ ਵਿਖਾਈ ਦੇ ਰਿਹਾ ਜੋ ਮੈਨੂ ਵੀ ਮੁਕਤੀ ਦੇ ਸਕੇਗਾ!

images

                             The 1918 photograph of the place

The famous Sikh organization ‘Chief Khalsa Diwan’ sent historian Karam Singh to pre-WWI Baghdad to research places related to Guru Nanak17. Karam Singh said that there is a place built in the memory of Abdul Kadar Jilani outside Baghdad in the North-East of the city, where Guru ji had stayed. The inscription seen by Ananda ji was likely in this place. However, Karam Singh could not visit this place because non Muslims were not allowed. Karam Singh, however, talked about another commemoration place for the ‘Hindi Pir’ to the west of the city built near the Baghdad-Samara railway line.

17-The newspaper Khalsa Samachar, July 4 1918

ਗੁਰੂ ਦੇ ਓਥੇ ਪੂਜਣ ਤੋਂ ਪਹਿਲਾਂ ਇਸ ਇਲਾਕੇ ਦਾ ਪਾਣੀ ਬਹੁਤ ਕੌੜਾ ਲੂਣ ਵਾਲਾ ਅਤੇ ਪੀਣ ਲਾਇਕ ਨਹੀਂ ਸੀ, ਗੁਰੂ ਦੀ ਨਿਗਰਾਨੀ ਹੇਠ ਇਹ ਖੂਹ ਇਥੇ ਖੁਦਵਾਇਆ ਗਿਆ, ਜਿਸਦਾ ਪਾਣੀ ਬਹੁਤ ਮਿਠਾ ਸਾਫ਼ ਸੀ!  ਇਕ ਯਾਦਗਾਰ ਪਥਰਗੁਰੂ ਦੇ ਨਾਮ ਦਾ ਇਥੇ ਲਾਇਆ ਗਿਆ! (ਗੁਰੂ ਸਬਦ ਰਤਨਾਕਰ ਮਹਾਂ ਕੋਸ਼, ਭਾਈ ਕਾਹਨ ਸਿੰਘ ਜੀ ਨਾਭਾ, ਪੰਨਾ ੮੩੧)!

ਮੁਸ਼ਤਾਕ਼ ਹੁਸੈਨ ਦੀ ਆਪਣੇ ਪਿਤਾ ਜੀ ਨਾਲ ਹੋਈ ਗੱਲ ਬਾਤ ਦਾ ਵੇਰਵਾ ਅਤੇ ਕੁਝ ਇਤਹਾਸਕ ਸਤਿ !

ਜਦੋਂ ਮੇਰੇ ਵਾਲਿਦ ਸਾਹਬ (ਪਿਤਾ ਜੀ) ਇਥੇ ਹੱਜ ਤੇ ਆਏ ਤਾਂ ਮੈਨੂ ਮੌਕਾ ਮਿਲਿਆ ਕਿ ਮੈਂ ਇਸ ਕਿਤਾਬ ;ਸਿਯਾਹਤੋ   ਬਾਬਾ ਨਾਨਕ’ ਤੇ ਕੁਝ ਗੱਲ ਕਰ ਸਕਾਂ! ਇਹ ਸਵਖਤੇ ਦਾ ਵੇਲਾ ਸੀ, ਬਕਰੀਆਂ ਚਾਰਣ ਵਾਲੇ ਗੁਜਰ ਅਤੇ ਜਾਤਰੁ ਆਪਣੇ ਦਿਨ ਦੀ ਖਰੀਦਾਰੀ ਵਾਸਤੇ ਪੂਜਣੇ ਸ਼ੁਰੂ ਹੋ ਗਏ ਸੀ, ਇਹ ਵੇਲਾ ਨਮਾਜ਼ ਦਾ ਸੀ! ਮੈਂ ਆਪਣੇ ਪਿਤਾ ਦੇ ਕਮਰੇ ਵਿਚ ਗਿਆ ਅਤੇ ਕਿਤਾਬ ਤੇ ਗੱਲ ਸ਼ੁਰੂ ਕੀਤੀ ਅਤੇ ਕਿਹਾ ਕਿ,’ਮੈਂ ਇਸ ਕਿਤਾਬ ਨੂੰ ਪੜ ਕੇ ਬਹੁਤ ਹਰਾਨ ਹਾਂ! ਤੁਸੀਂ ਵੀ ਕਿਰਪਾ ਕਰੋ, ਇਸ ਕਿਤਾਬ ਨੂੰ ਪੜੋ ਅਤੇ ਆਪਣੇ ਵਿਚਾਰ ਦਿਓ, ਕਿਓਂਕਿ ਮੈਨੂ ਹੁਣ ਇਸਲਾਮ ਬਹਤ ਕਮਜੋਰ ਦਿਸਦਾ ਹੈ!’ ਫੇਰ ਮੈਂ ਆਪਣੇ ਪਿਤਾ ਨੂ ਸਲਾਮ ਆਖ ਕੇ ਆਪਣੇ ਕਮਰੇ ਵਿਚ ਮੁੜ ਆਇਆ! ਤਿੰਨ ਦਿਨਾਂ ਤਕ ਮੈਂ ਉਡੀਕਦਾ ਰਿਹਾ ਪਰ ਮੇਰੇ ਪਿਤਾ ਜੀ ਨੇ ਮੈਨੂ ਕੋਈ ਜੁਆਬ ਨਾ ਦਿੱਤਾ! ਅਖੀਰ ਵਿਚ ਮੈਥੋਂ ਰਿਹਾ ਨਾ ਗਿਆ ਅਤੇ ਮੈਂ ਕਿਤਾਬ ਵਾਪਸ ਮੰਗੀ ਪਰ ਓਹਨਾ ਓਹ ਮੈਨੂ ਦੇਣ ਤੋਂ ਨਾਹ ਕਰ ਦਿੱਤੀ!

ਸ਼ਾਮੀ ਵੇਲੇ ਮੈਂ ਇਕ ਕਾਰਵਾਂ ਬੈਤੁਲ ਮੁਕਦ੍ਸ ਨੂੰ ਜਾਂਦੀਆਂ ਵੇਖਿਆ, ਬਿਨਾ ਆਪਣੇ ਪਿਤਾ ਨੂੰ ਦੱਸੇ ਮੈਂ ਓਹਨਾ ਨਾਲ ਟੁਰਨਾ ਸ਼ੁਰੂ ਕਰ ਦਿੱਤਾ! ਮੈਂ ਕਛ ਦੇ ਇਕ ਸਿੰਧੀ ਬੰਦੇ ਨਾਲ ਟੁਰਨਾ ਸ਼ੁਰੂ ਕਰ ਦਿੱਤਾ! ਉਸ ਕੋਲ ਹਥ ਲਿਖਤ ਸੁਨਿਹਰੀ ਹਰਫਾਂ ਵਾਲੀ ਅਰਬੀ ਜੁਬਾਨ ਦੀ ਇਕ ਕਿਤਾਬ ਸੀ! ਇਹ ਅਰਬੀ ਵਿਚ ‘ਜਪੁ ਜੀ ਸਾਹਿਬ’ ਸੀ! ਮੈਂ ਆਪਣੇ ਹਮਸਫਰ ਨਾਲ ਨਾਨਕ ਸ਼ਾਹ ਕਲੰਦਰ ਦੀ ਥਾਂ ਤੇ ਪੁਜਿਆ ! ਓਥੇ ਤਖ਼ਤ ਤੇ ਇਕ ਚਿੱਟੇ ਰੰਗ ਦੀ ਚਾਦਰ ਵਿਛੀ ਹੋਈ ਸੀ, ਓਸ ਦਿਨ ਸ਼ਾਮੀ ਵੇਲੇ ਮੈਂ ਇਕ ਕਾਰਵਾਂ ਬੈਤੁਲ ਮੁਕਦ੍ਸ ਨੂੰ ਜਾਂਦਿਆਂ ਵੇਖਿਆ, ਬਿਨਾ ਆਪਣੇ ਪਿਤਾ ਨੂੰ ਦੱਸੇ ਮੈਂ ਓਹਨਾ ਨਾਲ ਟੁਰਨਾ ਸ਼ੁਰੂ ਕਰ ਦਿੱਤਾ! ਮੈਂ ਕਛ ਦੇ ਇਕ ਸਿੰਧੀ ਬੰਦੇ ਨਾਲ ਟੁਰਨਾ ਸ਼ੁਰੂ ਕਰ ਦਿੱਤਾ! ਉਸ ਕੋਲ ਹਥ ਲਿਖਤ ਸੁਨਿਹਰੀ ਹਰਫਾਂ ਵਾਲੀ ਅਰਬੀ ਜੁਬਾਨ ਦੀ ਇਕ ਕਿਤਾਬ ਸੀ! ਇਹ ਅਰਬੀ ਵਿਚ ‘ਜਪੁ ਜੀ ਸਾਹਿਬ’ ਸੀ! ਮੈਂ ਆਪਣੇ ਹਮਸਫਰ ਨਾਲ ਨਾਨਕ ਸ਼ਾਹ ਕਲੰਦਰ ਦੀ ਥਾਂ ਤੇ ਪੁਜਿਆ ! ਓਥੇ ਤਖ਼ਤ ਤੇ ਇਕ ਚਿੱਟੇ ਰੰਗ ਦੀ ਚਾਦਰ ਵਿਛੀ ਹੋਈ ਸੀ, ਤਿੰਨ ਚਾਰ ਬੰਦੇ ਅਰਬੀ ਜੁਬਾਨ ਵਿਚ ਕੁਝ ਗਾ ਰਹੇ ਸੀ! ਮੈਂ ਓਹਨਾ ਬੰਦਿਆਂ ਨੂੰ ਪੁਛਿਆ ਕਿ, ‘ਫਲਾ ਹਜ਼ਾ ਮਜਹਬੂ (ਤੁਹਾਡਾ ਮਜਹਬ ਕੀ ਹੈ)’! ਇਕ ਬੰਦੇ ਨੇ ਜੁਆਬ ਦਿੱਤਾ ਕਿ. ‘ਅੱਲਾਹ ਇਨਹੁ ਨਾਨਕ ਸ਼ਾਹ ਹਿੰਦੁਲ ਪੀਰ!’ ਮੈਂ ਹੋਰ ਪੁਛਿਆ ਕਿ, ਤੁਹਾਡਾ ਪੈਗੰਬਰ ਕੌਣ ਹੈ?’ ਜਿਸ ਤੇ ਉਸ ਨੇ ਜੁਆਬ ਦਿੱਤਾ ਕਿ, ‘ਨਾਨਕ ਨਬਿਏਂ ਵ ਆਮਨ ਬੇਹੀਨ’ ਮਤਲਬ ਕਿ, ਨਾਨਕ ਹੀ ਸਾਡਾ ਪੈਗੰਬਰ ਅਤੇ ਇਤਬਾਰ ਹੈ!’ ਇਸ ਤੇ ਮੈਂ ਕਿਹਾ ਕਿ ਇਸਲਾਮ ਵਿਚ’ ਕਲਾਮੇ ਨਬਿਏਂ ਸਲਾਮਤ ਆਯਤ ਹੀ ਕਿਤਾਬੁਂ, ਕਰਾਮਾਤੁਂ, ਉਮਾਤੁਂ!’ਮਤਲਬ ਕਿ, ਪੈਗੰਬਰ ਦੀ ਪਛਾਣ ਤਿੰਨ ਚੀਜ਼ਾਂ ਸਦਕਾ ਹੁੰਦੀ ਹੈ, ‘ਰੱਬੀ ਬਾਣੀ ਦੀ ਕਿਤਾਬ, ਚਮਤਕਾਰ ਕਰਣ ਦੀ ਤਾਕ਼ਤ ਅਤੇ ਚੇਲੇ!’ ਜਿਸ ਬੰਦੇ ਨਾਲ ਮੈਂ ਗੱਲ ਕਰ ਰਿਹਾ ਸੀ, ਉਸ ਨੇ ਕੋਈ ਜੁਆਬ ਨਾ ਦਿੱਤਾ!

ਇਕ ਹੋਰ ਬੁੜੇ ਬੰਦੇ ਨੇ ਛਾਤੀ ਤੇ ਹਥ ਮਾਰ ਕੇ ਕਿਹਾ ਕਿ, ‘ਅਮਾ ਉਮਾਤੀ !’ ਮਤਲਬ ਕਿ, “ਅਸੀਂ ਸਬ ਉਸਦੇ ਚੇਲੇ ਹਾਂ!” ਉਸ ਨੇ ਮੈਨੂ ਹਥ ਵਾਲੀ ਇਕ ਕਿਤਾਬ ਵਿਖਾਈ ਅਤੇ ਕਿਹਾ, ‘ਹਜ਼ਾ ਕਲਾਮੁਂ !’ਮਤਲਬ, “ਇਸ ਕਿਤਾਬ ਵਿਚ ਰੱਬੀ ਬਾਣੀ ਹੈ!’ ਓਥੇ ਵਿਛੇ ਤਖਤ (platform) ਵੱਲ ਇਸ਼ਾਰਾ ਕਰਦਿਆਂ ਉਸ ਨੇ ਕਿਹਾ ਕਿ, ‘ਹਜ਼ਾ ਬੈਤੁੱਲਾ ਸ਼ਾਹਾਦਾਂ ਯੁਮੇ ਹਸ਼ਰ!’ ਮਤ੍ਲ੍ਫ਼ ਕਿ, “ਮੈਂ ਗੁਰੂ ਨਾਨਕ ਦੇ ਚਾਰੇ ਪਾਸੇ ਚੱਕਰ (ਫੇਰੇ, ਪਰਿਕ੍ਰਮਾ) ਕਰਦਾ ਹਾਂ,ਫੈਸਲੇ ਵਾਲੇ ਦਿਨ ਇਹੋ ਕਾਬਾ ਮੇਰੀ ਗਵਾਹੀ ਦੇਵੇਗਾ੧੧ ਇਸ ਗੱਲ ਬਾਤ ਦਾ ਮੇਰੇ ਦਿਮਾਗ ਤੇ ਬਹੁਤ ਡੂੰਗਾ ਅਸਰ ਪਿਆ ਅਤੇ ਮੈਂ ਹੋਰ ਵੀ ਗੁਰੂ ਵੱਲ ਹੋ ਗਿਆ! ਹੁਣ ਮੈਂ ਛੇਤੀ ਤੋ ਛੇਤੀ ਮਦੀਨਾ ਪੁੱਜ ਕੇ ਆਪਣੇ ਪਿਤਾ ਨੂੰ ਮਿਲਣਾ ਚਾਹੁੰਦਾ ਸੀ!

ਮਦੀਨੇ ਪੁੱਜ ਕੇ ਮੈਂ ਆਪਣੇ ਪਿਤਾ ਨੂੰ ਮਿਲਿਆ ! ਮੈਨੂ ਪਰੇਸ਼ਾਨ ਵੇਖ ਕੇ ਓਹਨਾ ਕਿਤਾਬ ਮੈਨੂ ਵਾਪਸ ਕਰ ਦਿੱਤੀ ਅਤੇ ਕਿਹਾ ਕਿ, ਅਸੀਂ ਇਥੇ ਇਹ ਕਹਾਣੀਆਂ ਪੜਨ ਨਹੀਂ ਆਏ, ਆਪਣੇ ਮਕ਼ਸਦ ਤੇ ਧਿਆਨ ਰਖੋ!’ ਰਾਤੀ ਵੇਲੇ ਮੈਂ ਓਹ ਕਿਤਾਬ ਪੜੀ ਅਤੇ ਅਰਦਾਸ ਕੀਤੀ ਕਿ ਜੇ ਇਹ ਕਿਤਾਬ ਸੱਚੀ ਹੈ ਤਾਂ ਰੱਬ ਮੈਨੂ ਨੂਰ ਦੇਵੇ (enlighten me),ਅਤੇ ਮੈਨੂ ਸੱਚ ਦਾ ਰਾਹ ਵਿਖਾਵੇ !’ ਰਾਤ ਨੂੰ ਮੈਂ ਸੁਪਨਾ ਵੇਖਿਆ ਕਿ ਫੈਸਲੇ ਦੀ ਘੜੀ ਆ ਪੁੱਜੀ ਹੈ, ਸਬ ਆਪਣੇ ਆਪਣੇ ਕਰਮਾ ਦੇ ਲੇਖੇ ਲੈ ਕੇ ਡਰ ਨਾਲ ਸਹਮੇ ਖਲੋਤੇ ਸੀ! ਈਸ਼ੁ ਮਸੀਹ ਆਪਣੇ ਚੇਲਿਆਂ ਨਾਲ ਆਇਆ ਜੋ ਈਸ਼ੁ ਦੀ ਬਾਣੀ ਪੜ ਰਹੇ ਸੀ! ਲੋਕਾਂ ਨੂੰ ਮੁਆਫ ਨਹੀ ਸੀ ਕੀਤਾ ਜਾ ਰਿਹਾ! ਫੇਰ ਮੈਂ ਵੇਖਿਆ ਕਿ ਈਸ਼ੁ ਨੇ ਸਤਿਕਾਰ ਨਾਲ ਇਕ ਪਾਲਕੀ ਨੂ ਝੁਕ ਕੇ ਸਲਾਮ ਕੀਤਾ ਅਤੇ ਹਥ ਬੰਨ ਕੇ ਅਦਬ ਨਾਲ ਖਲੋ ਗਿਆ! ਫੇਰ ਮੂਸਾ ਦੀ ਆਮਦ ਦੀ ਖਬਰ ਦਿੱਤੀ ਗਈ! ਉਸ ਨੇ ਵੀ ਝੁਕ ਕੇ ਪਾਲਕੀ ਨੂ ਸਲਾਮ ਕੀਤਾ ਅਤੇ ਅਦਬ ਨਾਲ ਈਸ਼ੁ ਦੇ ਚੇਲਿਆਂ ਨਾਲ ਖਲੋ ਗਿਆ !

੧੧-ਹੱਜ ਕਰਣ ਵੇਲੇ ਮੁਸਲਮਾਨ ਮੱਕੇ ਵਿਚ ਕਾਬਾ ਦੇ ਚਾਰੇ ਪਾਸੇ ਘੁੰਮਦੇ ਨੇ ਅਤੇ ਘਟੋਂ – ਘਟ ਇਕ ਵਾਰੀ ਤੇ ਆਪਣੀ ਜਿੰਦਗੀ ਵਿਚ ਅਜਿਹਾ ਜਰੂਰ ਕਰਦੇ ਨੇ! ਫੇਰ ਕਾਬਾ ਫੈਸਲੇ ਵਾਲੇ ਦਿਨ (ਕਯਾਮਤ ਦੇ ਦਿਨ) ਇਸ ਦੀ ਗਵਾਹੀ ਭਰਦਾ ਹੈ!

“ਹੋਰ ਲੋਕੀ ਵੀ ਆਓਂਦੇ ਰਹੇ ਅਤੇ ਇਹਨਾ ਦੇ ਨਾਲ ਹੀ ਖਲੋਂਦੇ ਰਹੇ! ਤੀਜੇ ਨੰਬਰ ਤੇ ਡੇਵਿਡ ਆਇਆ, ਓਹ ਵੀ ਇਕ ਪਾਸੇ ਖਲੋ ਗਿਆ! ਅਖੀਰ ਵਿਚ ਹਜਰਤ ਮੁਹੰਮਦ ਆਏ, ਲੋਕਾਂ ਦੇ ਚੇਹਰੇ ਖਿੜ ਗਏ ਕਿਓਂ ਜੋ ਮੁਹੰਮਦ ਨੇ ਇਹ ਵਾਦਾ ਕੀਤਾ ਸੀ ਕਿ ਓਹ ਮੁਕਤੀ ਦੇਵੇਗਾ ਪਰ ਓਹ ਵੀ ਨਾਕਾਮਯਾਬ ਰਿਹਾ! ਹੁਣ ਸਾਰੇ ਇਹ ਸੋਚ ਰਹੇ ਸੀ ਕਿ ਅੱਗੇ ਕੀ ਹੋਵੇਗਾ! ਇਸੇ ਵੇਲੇ ਲੋਕਾਂ ਦੀ ਭੀੜ ਵਿਚੋਂ ਇਕ ਅਵਾਜ਼ ਆਈ “ਸੁਆਗਤ ਹੈ ! ਬਾਬਾ ਨਾਨਕ ਫ੍ਕ਼ੀਰ ! ਮੁਕਤੀਦਾਤਾ ਆ ਪੁਜਿਆ ਹੈ!” ਜਿਧਰ ਵੀ ਓਹ ਨਜ਼ਰਾਂ ਫੇਰਦਾ ਹੈ, ਓਧਰ ਹੀ ਸ਼ਾਂਤੀ ਹੋ ਜਾਂਦੀ ਹੈ! ਉਸ ਦੇ ਚੇਲਿਆਂ ਨੇ ਇਕ ਕੇਸਰੀ ਰੰਗ ਵਾਲਾ ਝੰਡਾ ਚੁਕਿਆ ਹੋਇਆ ਸੀ ਅਤੇ ਵਾਹਿਗੁਰੂ ! ਵਾਹਿਗੁਰੂ ਦਾ ਜਾਪੁ ਕਰ ਰਹੇ ਸੀ! ਬਾਬਾ ਨਾਨਕ ਦੇ ਸ਼ਰੀਰ ਵਿਚੋਂ ਇਕ ਦੈਵੀ ਰੁਸਨਾਈ ਅਤੇ ਲਸ਼ਕੋਰ ਪਰਗਟ ਹੋ ਰਹੀ ਸੀ ਜਿਸ ਮੁਹਰੇ ਬਾਕੀ ਸਾਰੀਆਂ ਰੋਸ਼ਨੀਆਂ ਹੌਲੀਆਂ (ਬੇ ਅਸਰ) ਦਿਸ ਰਹੀਆਂ ਸਨ!

ਗੁਰੂ ਨਾਨਕ ਨੇ ਇਕ ਚਿੱਟੇ ਰੰਗ ਦੀ ਪੱਗ ਬੰਨੀ ਹੋਈ ਸੀ ਅਤੇ ਗੋਡਿਆਂ ਤੀਕ ਚੋਲਾ ਪਾਇਆ ਹੋਇਆ ਸੀ ਅਤੇ ਹਥ ਵਿਚ ਸੋੱਟਾ ਫੜਿਆ ਹੋਇਆ ਸੀ! ਉਸਦੀਆਂ ਬਾਹਾਂ ਲੰਮਿਆ ਸੀ ਅਤੇ ਉਂਗਲਾਂ ਗੋਡਿਆਂ ਨੂੰ ਪਾਰ ਕਰ ਰਹੀਆਂ ਸੀ! ਉਸਦੀ ਵੇਖਣੀ ਵਿਚ ਜਾਦੁਈ ਅਸਰ ਸੀ! ਸਭ ਆਪਣੀਆਂ ਫਿਕਰਾਂ ਭੁੱਲ ਗਏ ਅਤੇ ਸਭ ਨੇ ਮਿਲ ਕੇ ਵਾਹਿਗੁਰੂ ! ਵਾਹਿਗੁਰੂ ! ਦਾ ਜਾਪੁ ਸ਼ੁਰੂ ਕਰ ਦਿੱਤਾ! ਫੇਰ ਜਦੋਂ ਗੁਰੂ ਪਾਲਕੀ ਦੇ ਲਾਗੇ ਆਏ ਤੇ ਹਰ ਕੋਈ ਇਹ ਸੋਚ ਰਿਹਾ ਸੀ ਕਿ ਉਸਨੂੰ ਪਾਲਕੀ ਵਿਚ ਗੁਰੂ ਨਾਨਕ ਦੀ ਇਕ ਝਲਕ ਤੇ ਵਿਖਾਈ ਦੇਵੇਗੀ ਪਰ ਗੁਰੂ ਨਾਨਕ ਪਾਲਕੀ ਵਿਚ ਬਹਿ ਗਏ, ਪਾਲਕੀ ਦੇ ਸਾਰੇ ਪਰਦੇ ਕਰ ਦਿੱਤੇ ਗਏ! ਹਰ ਕਿਸੇ ਨੂ ਪਾਲਕੀ ਵਿਚ ਇਕ ਅਣੋਖੀ ਲਸ਼ਕੋਰ ਵਿਖਾਈ ਦੇ ਰਹੀ ਸੀ! ਹਰ ਕੋਈ ਗੁਰੂ ਨਾਨਕ ਮੁਹਰੇ ਝੁਕ ਗਿਆ, ਮੈਂ ਵੀ ਤੇ ਠੀਕ ਇਸੇ ਵੇਲੇ ਮੇਰੀ ਜਾਗ ਖੁਲ ਗਈ!੧੨

੧੨- ਸਿਖ ਕੌਮ ਕਿਆਮਤ ਦੇ ਦਿਨ ਵਿਚ ਜਕੀਨ ਨਹੀਂ ਰਖਦੀ ਅਤੇ ਸਭ ਧਰਮਾਂ ਦਾ ਸਤਿਕਾਰ ਕਰਦੀ ਹੈ! ਗੁਰੂ ਨਾਨਕ ਦੇਵ ਜੀ ਕਹਿੰਦੇ ਨੇ ਕੀ, ਸਾਰੀਆਂ ਗੁਰੂਆਂ ਦਾ ਇਕੋ ਗੁਰੂ ਹੈ ਜੋ ਅਨੇਕਾਂ ਰੂਪਾਂ ਵਿਚ ਸਾਡੇ ਸਾਹਮਣੇ ਪਰਗਟ ਹੁੰਦਾ ਹੈ, ਕਿਸੇ ਵੀ ਰੂਪ ਵਿਚ ਜਿਥੇ ਵੀ ਉਸਦੀ ਮਹਿਮਾ ਦਾ ਗਾੰ ਹੁੰਦਾ ਹੈ, ਉਸੇ ਮੱਤ ਨੂੰ ਮਨ੍ਨਾ ਚਾਹਿਦਾ ਹੈ, ਉਸੇ ਮੱਤ ਵਿਚ (ਧਰਮ) ਵਿਚ ਅਕਾਲ ਪੁਰਖ ਵਾਹਿਗੁਰੂ ਆਪ ਹੁੰਦਾ ਹੈ! (ਸ੍ਰੀ ਗੁਰੂ ਗਰੰਥ ਸਾਹਿਬ ਜੀ ਅੰਗ ੧੨)

ਸਵੇਰ ਹੋਈ ਤਾਂ ਮੈਂ ਆਪਣੇ ਪਿਤਾ ਕੋਲ ਗਿਆ ਅਤੇ ਆਪਣੇ ਸੁਪਨੇ ਦਾ ਮਤਲਬ ਪੁਛਿਆ. ਓਹ ਹੱਸ ਪਿਆ ਅਤੇ ਬੋਲਿਆ ਕਿ, ‘ਮੈਂ ਤੈਨੂ ਇਥੇ ਇਹਨਾ ਅੰਧ ਵਿਸਵਾਸਾਂ ਵਿਚ  ਪੈਣ ਲਈ ਨਹੀਂ ਸੀ ਲੈ ਕੇ ਆਇਆ! ਹੁਣ ਹੋਸ਼ ਕਰ! ਮੈਂ ਚਾਹੁੰਦਾ ਹਾਂ ਕਿ ਤੂੰ ਮਦੀਨਾ ਯੂਨੀਵਰਸਿਟੀ ਤੋਂ ਡਿਗਰੀ ਲਵੇਂ!” ਮੇਰੇ ਪਿਤਾ ਨੇ ਅਗੋਂ ਕਿਹਾ, ‘ਗੁਰੂ ਨਾਨਕ ਨੇ ਇਹ ਗਲਤੀ ਕੀਤੀ ਕਿ ਉਸਨੇ ਅਪਨਾ ਪਵਿੱਤਰ  ਕਲਾਮ (ਬਾਣੀ) ਇਸਲਾਮ ਦੇ ਮੁਕਾਬਲੇ ਲਿਖੀ! ਉਸਦੀ ਲਿਖਤਾਂ ਵਿਚ ਜਾਦੁਈ ਅਸਰ ਹੈ ਅਤੇ ਇਹ ਮੈਂ ਵੇਖਿਆ ਹੈ!” ਉਸ ਨੇ ਅੱਗੋਂ ਕਿਹਾ, “ਇਕ ਵਾਰੀ ਮੈਂ ਮੁਹੰਮਦ ਯੂਸੁਫ਼ ਜੈਲਦਾਰ ਦੇ ਘਰ, ਪਹਾੜੀ ਇਲਾਕੇ ਵਿਚ ਖਾਨਪੁਰ ਵਿਖੇ ਖੂਹੀ ਦਰਵਾਜ਼ੇ ਠਹਰਿਆ ਹੋਇਆ ਸੀ, ਇਹ ਇਲਾਕਾ ਤਹਿਸੀਲ ਰਾਜੌਰੀ , ਜ਼ਿਲਾ ਮੀਰਪੁਰ, ਰਿਆਸਤ ਜੰਮੂ ਵਿਚ ਹੈ! ਦੋ ਸਿਖ ਅਤੇ ਇਕ ਹਿੰਦੂ ਮੈਨੂ ਮਿਲਣ ਲਈ ਆਏ ਅਤੇ ਕਿਹਾ ਕਿ, ਅਸੀਂ ਆਪਣੀ ਧੀ ਉਜਾਗਰ ਸਿੰਘ ਨਾਲ ਤਿੰਨ ਸਾਲ ਪਹਿਲਾਂ ਵਿਆਹੀ ਸੀ ਪਰ ਓਹ ਹੁਣ ਲਿਜਾਣ ਤੋਂ ਨਾਂਹ ਕਰਦਾ ਹੈ, ਇਸਨਾਲ ਬਿਰਾਦਰੀ ਵਿਚ ਸਾਡੀ ਬੇਜਤੀ ਹੋਈ ਹੈ, ਤੁਸੀਂ ਹੀ ਕੁਝ ਕਿਰਪਾ ਕਰੋ ਅਤੇ ਸਾਡੀ ਮਦਦ ਕਰੋ! ਜੇ ਓਹ ਮਰ ਵੀ  ਜਾਂਦਾ ਹੈ ਤਾਂ ਵੀ ਚੰਗਾ ਹੋਵੇਗਾ! ਮੈਨੂ ਇਹ  ਜਾਪਿਆ ਕਿ ਨਾਸਤਕ ਉਜਾਗਰ ਸਿੰਘ ਦਾ ਮਰਨਾ ਹੀ ਠੀਕ ਹੋਵੇਗਾ! ਮੈਂ ਹੋਰ ਕੀ ਪੁਛਦਾ? ਮੈਂ ਓਹਨਾ ਨੂੰ ਇਸਲਾਮੀ ਤਵੀਤ ਦਿੱਤਾ ਅਤੇ ਕਿਹਾ ਕਿ ਇਸਨੁ ਖਜੂਰਾਂ ਵਿਚ ਮਿਲਾ ਕੇ ਉਜਾਗਰ ਸਿੰਘ ਨੂੰ ਖੁਆ ਦਿਓ! ਓਹਨਾ ਇੰਜ ਹੀ ਕੀਤਾ ਪਰ ਇਸਦਾ ਉਲਟਾ ਅਸਰ ਹੋਇਆ, ਓਹ ਤੇ ਹੋਰ ਵੀ ਤਗੜਾ ਹੋ ਗਿਆ ! ਫੇਰ ਮੈਂ ਇਕ ੧੧ ਸਾਲ ਦੇ ਬੱਚੇ ਨੂੰ ਹਿਪਨੋਟਾਇਜ਼ ਕੀਤਾ ਅਤੇ ਆਪਣਾ ਮੀਡਿਯਮ ਬਣਾਇਆ ਜਿਸ ਨਾਲ ਮੈਨੂ ਪਤਾ ਤੇ ਲਗੇ ਕਿ ਤਵੀਤ ਨੇ ਅਸਰ ਕਿਓਂ ਨਹੀਂ ਕੀਤਾ? ਬੱਚੇ ਨੇ ਦਸਿਆ ਕਿ ਉਜਾਗਰ ਸਿੰਘ ਹਰ ਰੋਜ਼ ਜਪੁਜੀ ਸਾਹਿਬ ਅਤੇ ਕੀਰਤਨ ਸੋਹਿਲਾ ਦਾ ਪਾਠ ਕਰਦਾ ਹੈ! ਇਹ ਪਵਿਤਰ ਬਾਣੀਆ ਉਸ ਦੀ ਰਖਿਆ ਕਰਦੀਆਂ ਨੇ! ਤੁਹਾਡਾ ਤਵੀਤ ਜਲ ਕੇ ਸੁਆਹ ਹੋ ਗਿਆ ਸੀ, ਉਸ ਤੇ ਕਿਸੇ ਚੀਜ਼ ਦਾ ਕੋਈ ਅਸਰ ਨਹੀਂ ਹੋ ਸਕਦਾ! ਮੇਰੇ ਪਿਤਾ ਨੇ ਕਿਹਾ ਕਿ, ਅਰਬ ਸੱਚੇ ਨਾਨਕ ਨੂੰ ਨਹੀਂ ਪਛਾਣਦੇ, ਭੁਲੇਖੇ ਵਿਚ ਓਸਨੂੰ ਰੱਬ ਪਏ ਆਖਦੇ ਨੇ! ਮੇਰੇ ਖਿਆਲ ਵਿਚ ਉਜਾਗਰ ਸਿੰਘ ਵਾਲੀ ਗੱਲ ਤੋਂ ਇਹ ਸਾਬਤ ਹੁੰਦਾ ਹੈ ਕਿ ਗੁਰਬਾਣੀ ਵਿਚ ਬਹੁਤ ਤਾਕ਼ਤ ਹੈ ਅਤੇ ਇਹ ਰੱਬ ਦੀ ਦਰਗਾਹ ਵਿਚ ਸਾਡੀ ਬਹੁਤ ਮਦਦਗਾਰ ਸਾਬਿਤ ਹੋਵੇਗੀ!

ਮੇਰਾ ਆਪਣੇ ਪਿਤਾ ਨਾਲ ਕੁਰਾਨ, ਮੂਰਤੀ ਪੂਜਾ ਅਤੇ ਅਸਵਾਦ ਦੇ ਪਥਰ ਦੀ ਪੂਜਾ ਬਾਬਤ ਵਿਚਾਰ ਵਟਾਂਦਰਾ ;

ਮੈਂ ਆਇਸ਼ਾ ਨਾਲ ਜੁੜੀ ਇਕ ਸਾਖੀ ਆਪਣੇ ਪਿਤਾ ਨੂ ਸੁਣਾਈ, ਜਦੋਂ ਮੁਹੰਮਦ ਸਾਹਬ ਨੂੰ ਆਖਰੀ ਨਬੀ (ਪੈਗੰਬਰ) ਥਾਪਣ ਦਾ ਵੇਲਾ ਆਇਆ ਤਾਂ ਉਸਦੀ ਘਰਵਾਲੀ ਆਇਸ਼ਾ ਨੇ ਇਸ ਤੇ ਇਤਰਾਜ਼ ਕੀਤਾ ਅਤੇ ਲੋਕਾਂ ਨੂੰ ਕਿਹਾ, ‘ਤੁਸੀਂ ਕਹਿ ਸਕਦੇ ਹੋ ਕਿ ਪੈਗੰਬਰ ਇਥੋਂ ਤੱਕ ਹੋਏ ਨੇ ਪਰ ਇਹ ਨਹੀ ਕਹਿ ਸਕਦੇ ਕਿ ਉਸ ਤੋਂ ਬਾਦ ਹੋਰ ਕੋਈ ਪੈਗੰਬਰ ਨਹੀਂ ਹੋਵੇਗਾ!’ ਮੇਰੇ ਪਿਤਾ ਨੂੰ ਮੇਰੇ ਵਿਚਾਰ ਸੁਣੀ ਸੁਣਾਈ ਗੱਲ ਜਾਪੀ ਅਤੇ ਓਹਨਾ ਮੈਨੂ ਇਨਾ ਗੱਲਾਂ ਤੋਂ ਬਾਜ਼ ਆਓਣ ਦੀ ਚਿਤਾਵਨੀ ਦਿੱਤੀ !

ਮੈਂ ਆਪਣੇ ਪਿਤਾ ਨੂੰ ਬੜਾ ਜੋਰ ਲਾਇਆ ਕਿ ਓਹ ਮੈਨੂ ਇਹ ਸਾਬਤ ਕਰ ਦੇਣ ਕਿ ਕੁਰਾਨ ਰੱਬ ਦੇ  ਲਫਜ਼ ਨੇ, ਜੋ ਕਿ ਗੁਰੂ ਨਾਨਕ ਦੀ ਬਾਣੀ ਦੇ ਵੀ ਉਲਟ ਹੈ! ਮੈਂ ਆਪਨੇ ਪਿਤਾ ਨੂੰ ਕਿਹਾ ਕਿ ਓਹ ਕੁਰਾਨ ਦੇ ਉਪਦੇਸ ਨੂੰ ਮੰਨਦੇ ਹੋਏ ਕੇਸ ਧਾਰਨ ਕਰਣ, ਇਸਲਾਮ ਵਿਚ ‘ ਇਸਰਾਰ ਉਲ ਸ਼ਰੀਆ’ ਮੁਤਾਬਕ “ਹਾਜੀ ਅਤੇ ਉਮਰਾਹ ਨੂੰ ਅੱਲਾਹ ਦੇ ਨਾਮ ਤੇ, ਜਦੋਂ ਕਾਬਾ ਦੀ ਪ੍ਰਕਰਮਾ ਕਰਣ ਪੁਜਦੇ ਹੋ, ਓਹਨਾ ਨੂ ਇਕ ਸੌਂਹ ਚੁਕਣੀ ਪੈਂਦੀ ਹੈ ਕਿ ਤੁਹਾਨੂੰ ਇਕ ਕੁਰਬਾਨੀ ਦੇਣੀ ਪਵੇਗੀ ਕਿ ਤੁਸੀਂ ਆਪਨੇ ਕੇਸ ਕਤਲ ਨਹੀਂ ਕਰੋਂਗੇ!” ਇਹ ਪੰਜਵੇਂ ਬਾਬ (section ) ਵਿਚ ਲਿਖਿਆ ਹੈ, ਕੇਸ ਕੱਟਣ ਦਾ ਮਤਲਬ ਸ਼ਰੀਰ ਨੂ ਸੋਹਨਾ ਵਿਖਾਓਣ ਦਾ ਜਤਨ ਹੈ! ਇਸ ਲਈ ਹਜ਼ ਕਰਣ ਵਾਲੇ ਜਾਤਰੁਆਂ ਲਈ ਇਹ ਜਰੂਰੀ ਹੈ ਅਤੇ ਇਹ ਅੱਲਾਹ ਦਾ ਹੁਕਮ ਵੀ ਹੈ ਕਿ  ਉਸ ਬੰਦੇ ਲਈ ਸਿਰ ਦੇ ਕੇਸ  ਕੱਟਣ ਦੀ ਮਨਾਹੀ ਹੈ ਜੋ ਕੁਰਬਾਨੀ ਦਿੰਦਾ ਹੈ! ਉਮਰਾਹ ਅਤੇ ਕੁਰਬਾਨੀ ਉਸ ਬੰਦੇ ਦੀ ਮਨਜੂਰ ਨਹੀਂ ਜੋ ਸ਼ਰੀਰ ਦੀ ਪਵਿੱਤਰਤਾ ਬਣਾਈ ਨਹੀਂ ਰਖ ਸਕਦਾ !”

ਫੇਰ ਅਸੀਂ ਮੂਰਤੀ ਪੁਜਣ ਤੇ ਗੱਲ ਕੀਤੀ! ਇਸਲਾਮ ਵਿਚ ਸਾਰੀਆਂ ਮੂਰਤੀਆਂ ਤੋੜ ਦਿੱਤੀਆਂ ਗਈਆਂ ਸੀ ਪਰ ਕਾਬੇ ਦੀ ਕੰਧ ਵਿਚ ਮੁਹੰਮਦ ਸਾਹਬ ਨੇ ਅਸਵਾਦ ਦੇ ਪਥਰ ਨੂੰ ਲਾ ਦਿੱਤਾ! ਇਸ ਨੂੰ ਪਵਿੱਤਰ ਮਨਿਆ ਜਾਂਦਾ ਹੈ ਜੇਕਰ ਅਖਾਂ ਬੰਦ ਕਰਕੇ ਇਸ ਨੂੰ ਚੁੰਮਿਆ ਜਾਵੇ! ਹਜਰਤ ਇਬ੍ਰਾਹਿਮ ਨੇ ਜੁੰਮੇ (friday) ਦਾ ਦਿਨ ਬੜਾ ਵਧਾ ਚੜ੍ਹਾ ਕੇ ਦੱਸਿਆ ਜਦਕਿ ਇਹ ਦਿਨ ਤੇ ਦੇਵੀ ਵੀਨਸ (ਸੁੰਦਰਤਾ ਦੀ ਦੇਵੀ) ਦਾ ਮੰਨਿਆ ਜਾਂਦਾ ਹੈ!

ਇਰਾਨ ਦਾ ਰਾਜ ਘਰਾਣਾ ਇਸ ਗੱਲ ਦਾ ਗਵਾਹ ਹੈ ਕੀ ਇਹ ਅਸਵਾਦ ਦਾ ਪਥਰ ਇਰਾਨ ਤੋਂ ਮੰਗਵਾਇਆ ਗਿਆ ਸੀ ਅਤੇ ਓਹਨਾ ਦੇ ਰਾਜ ਘਰਾਣੇ ਵਾਲੇ ਇਸ ਪਥਰ ਦੀ ਪੂਜਾ ਕਰਦੇ ਸੀ!

ਮੈਂ ਆਪਨੇ ਪਿਤਾ ਨੂੰ ਦੱਸਿਆ ਕਿ ਇਥੋਂ ਦੇ ੧੫% ਸਥਾਨਕ ਲੋਕ ਨਾਨਕ ਦੇ ਚੇਲੇ ਨੇ! “ਮੇਰੇ ਪਿਤਾ ਜੀ ਨੇ ਇਹ ਗੱਲ ਮੰਨਣ ਤੋਂ ਇਨਕਾਰ ਕਰ ਦਿੱਤਾ! ਨਾਨਕ ਨੂੰ ਮੰਨਣ ਵਾਲਾ ਅਰਬ ਦੀ ਧਰਤੀ ਤੇ ਕੋਈ ਨਹੀਂ ਹੋ ਸਕਦਾ!” ਚੰਗਾਜਿਵੇਂ ਤੁਹਾਡੀ  ਮਰਜੀ’ ਮੈਂ ਕਿਹਾ ਕਿ ‘ਜੇ ਤੁਸੀਂ ਚਾਹੋ ਤੇ ਮੈਂ ਤੁਹਾਨੂ ਗੁਰੂ ਨਾਨਕ ਦੇ ਚੇਲਿਆਂ ਨਾਲ ਮਿਲਵਾ ਸਕਦਾ ਹਾਂ!’

ਮੈਂ ਮਦੀਨੇ ਦੇ ਮਹਿਬੂਬ ਬਿਨ ਜਾਫਰੀ ਨੂੰ ਆਪਣੇ ਪਿਤਾ ਨਾਲ ਮਿਲਵਾਇਆ ! ਓਹ ਹਜਰਤ ਇਮਾਮ ਜਾਫਰ ਦੀ ਅੰਸ ਵਿਚੋਂ ਸੀ, ਬਾਬੇ ਨਾਨਕ ਦਾ ਚੇਲਾ ਸੀ !ਮਹਿਬੂਬ ਨੇ ਮੇਰੇ ਪਿਤਾ ਨੂੰ ਦੱਸਿਆ ਕਿ ਹ੍ਕ਼ੁਮਤ ਦੇ ਡਰ ਦੇ ਮਾਰੇ ਓਹ ਨਾਨਕ ਦਾ ਨਾਕ ਖੁਲੇਆਮ ਨਹੀਂ ਲੈਂਦੇ ਨਹੀਂ ਤੇ ਸਾਰਾ ਮੁਲਕ ਹੀ ਨਾਨਕ ਨੂੰ ਮੰਨਣ ਲੱਗ ਜਾਏ! ਉਸਨੇ ਦੱਸਿਆ ਕਿ ੧੧੪ ਪਰਿਵਾਰ ਨੇ ਜੋ ਆਪਣੇ ਕੇਸ ਨਹੀਂ ਕੱਟਦੇ, ਨਾਨਕ ਵਿਚ ਜਕੀਨ ਰਖਦੇ ਨੇ ਅਤੇ ਇਕੋ ਰੱਬ ਨੂੰ ਮੰਨਦੇ ਨੇ!

ਜੱਦਾਹ ਪੁੱਜਣਾ !

ਮੈਨੂ ਮੱਕਾ ਤੋ ਗਾਂਹ ਜੱਦਾਹ ਵੱਲ ਤੋਰਨ ਲਈ ਮੇਰੇ ਪਿਤਾਜੀ  ਜੀ ਮੇਰੇ ਨਾਲ ਕਰੀਬਨ ਇਕ ਮੀਲ ਤੱਕ ਆਏ! ਮੈਂ ਜੱਦਾਹ ਪੁੱਜ ਗਿਆ! ਓਥੇ ਗੁਰੂ ਨਾਨਕ ਦੀ ਯਾਦ ਵਿਚ ਈਵ ਦੀ ਕਬਰ ਦੇ ਲਾਗੇ ਇਕ ਥਾਂ ਬਣੀ ਹੋਈ ਹੈ! ਇਥੋਂ ਦੇ ਪੁਜਾਰੀ ਬੜੇ ਹੀ ਮਿਲਣਸਾਰ ਅਤੇ ਰੱਬ ਤੋ ਡਰਣ ਵਾਲੇ ਸੀ! ਓਹਨਾ ਵਿਚੋਂ ਇਕ ਨੇ ਮੈਨੂ ਦੱਸਿਆ ਕੀ ਹਰ ਪੂਰਨਮਾਸੀ ਨੂੰ ਓਹ ਗੁਰਦੁਆਰਾ ਸਚਖੰਡ ਕਰਾਚੀ ਜਾਂਦਾ ਹੈ! ਉਸਦਾ ਸਾਥ ਮੇਰੀ ਜਿੰਦਗੀ ਤੇ ਡੂੰਗਾ ਅਸਰ ਛੱਡ ਗਿਆ !ਉਸਦਾ ਨਾਮ ਸੀ ਵਾਲਿਦ ਇਸਹਨੇ ਸ਼ਾਹ੍ਲਾਬ !

ਫੇਰ ਮੈਂ ਆਪਨੇ ਘਰ ਮੀਰਪੁਰ ੨ ਮਈ ੧੯੩੦ ਨੂੰ ਵਾਪਸ ਪੁਜਿਆ ! ੨੦ ਫਰਵਰੀ ੧੦੩੧ ਨੂੰ ਮੈਨੂ ਇਕ ਖਤ ਮਿਲੀਆ ਜਿਸਨੇ ਮੇਰੀ ਜਿੰਦਗੀ ਦੀ ਨੀਂਹ ਫੇਰ ਤੋਂ ਰਖ ਦਿੱਤੀ! ਮੈਂ ਦਾਤਾ ਵਾਸ ਲਾਹੋਰ ਦੇ ਲਾਗੇ ਹੀ ਆਰਯ ਸਮਾਜ ਵੱਲੋਂ ਚਲਾਏ ਜਾਂਦੇ ਗੁਰਦਿੱਤ ਭਵਨ ਸਟੋਰ ਵਿਚ ਪੁਜਿਆ!  ਮੈਂ ਪੂਰੇ ਇਕ ਮਹੀਨੇ ਤੱਕ ਆਰਯ ਸਮਾਜ ਬਾਬਤ ਖੂਬ ਪੜਾਈ ਕੀਤੀ! ਪਰ ਮੈਂ ਆਰਯ ਸਮਾਜ ਨੂੰ ਛੱਡ ਦਿੱਤਾ ਕਿਓਂ ਜੋ ਮੈਂ ਓਹਨਾ ਦੀ ਨਿਯੋਗ ਪਰਥਾ ਨਾਲ ਸਹਮਤ ਨਹੀਂ ਸੀ! (ਹਿੰਦੂ ਵਿਆਹ ਪਦਵਿਤੀ13 )

ਮੈਂ ਮਾਲ ਰੋਡ ਤੇ ਇਸਾਈ ਗਿਰਜਾ ਘਰਾਂ ਵਿਚ ਪਾਦਰਿਯਾਂ ਨਾਲ ਵੀ ਧਾਰਮਕ ਚਰਚਾ ਕੀਤੀ ਅਤੇ ਓਹਨਾਂ ਤੋਂ ਹੀ ਮੈਨੂ ਇਹ ਜਾਣਕਾਰੀ ਮਿਲੀ ਕਿ ਇਸ਼ੂ ਮਸੀਹ ਰੱਬ ਦਾ ਪੁੱਤਰ ਸੀ! ਮੇਰੇ ਮਨ ਤੇ ਇਸ ਗੱਲ ਦਾ ਕੋਈ ਅਸਰ ਨਾ ਪਿਆ!, ਥੋੜੀ ਹੋਰ ਜਾਣਕਾਰੀ ਲੈਣ ਤੇ ਮੈਨੂ ਪਤਾ ਚਲਿਆ ਕਿ ਇਸ਼ੂ ਤੇ ਜੋਸੇਫ ਦਾ ਪੁੱਤਰ ਸੀ! (ਕਿਤਾਬ ਮਤੀ ਲੁਕਾ ਆਯਤ ੧੩/੫੫, ਲੁਕਾ ੩/੨੩, ਯੁਹੰਨਾ ੧/੩੫)

ਇੰਜ ਹੀ ਜਾਣਕਾਰੀ ਜੁਟਾਓਣ ਵਿਚ ਹੀ ਤਿੰਨ ਮਹੀਨੇ ਲੰਘ ਗਏ! ਇਕ ਦਿਨ ਮੈਂ ਸੋਚਿਆ ਕਿ ਕਿਓ ਨਾ ਜਾਮਾ ਮਸਜਿਦ ਵਿਚ ਨਮਾਜ਼ ਹੀ ਪੜ ਲਈ ਜਾਵੇ! ਨਮਾਜ਼ ਪੜਦਿਆਂ ਵੀ ਕਈ ਤਰਾਂ ਦੇ ਖਿਆਲ ਮਨ ਵਿਚ ਘੁਮਦੇ ਰਹੇ, ਅੰਤ ਵਿਚ ਨਮਾਜ਼ ਅਧ ਵਿਚ ਹੀ ਛੱਡ ਦਿੱਤੀ ਅਤੇ ਬਾਹਰ ਆ ਗਿਆ! ਬਾਹਰ ਆ ਕੇ ਮੈਂ ਮਸਜਿਦ ਦੀ ਪੌੜੀਆਂ ਤੇ ਹੀ ਬਹਿ ਗਿਆ! ਉਦਾਸ ਜਿਹੇ ਮਨ ਨਾਲ ਬੈਠੀਆਂ ਮੈਂ ਇਕ ਬੁਜੁਰਗ ਸਿਖ ਨੂੰ ਟੁਰਦਿਆਂ ਜਾਂਦਿਆਂਵੇਖਿਆ! ਮੇਰਾ ਧਿਆਨ ਝੱਟ ਓਹਦੇ ਵੱਲ ਖਿਚਿਆ ਗਿਆ! ਮੈਂ ਵੀ ਉਸ ਨਾਲ ਟੁਰਨ ਲੱਗ ਪਿਆ ਅਤੇ ਉਸਨੂੰ ਪੁਛਿਆ ਕਿ “ਓਹ ਕਿਥੇ ਜਾ ਰਿਹਾ ਹੈ?” ‘ਗੁਰਦੁਆਰੇ ਨੂੰ’ ਉਸ ਨੇ ਜੁਆਬ ਦਿੱਤਾ! “ਕੀ ਮੈਂ ਵੀ ਜਾ ਸਕਦਾ ਹਾਂ” ਮੈਂ ਪੁਛਿਆ! ‘ਹਾਂ ਉਸ ਦੇ ਦਰ ਹਰ ਇਕ ਵਾਸਤੇ ਖੁਲੇ ਨੇ’ ਉਸਨੇ ਜੁਆਬ ਦਿੱਤਾ! ਅਸੀਂ ਗੱਲ ਕਰਦੇ ਕਰਦੇ ਗੁਰਦੁਆਰਾ ਦੇਹਰਾ ਸਾਹਿਬ ਪੁੱਜ ਗਏ! ਓਹ ਅੰਦਰ ਚਲਾ ਗਿਆ! ਇਕ ਸੇਵਾਦਾਰ ਨੇ ਮੈਨੂ ਰੋਕ ਲਿਆ ਅਤੇ ਪੁਛਿਆ ਕਿ, ‘ਕਿਤੇ ਮੇਰੇ ਕੋਲ ਬੀੜੀ ਜਾਂ ਸਿਗਰਟ ਜਾ ਹੋਰ ਕੋਈ ਨਸ਼ੇ ਵਾਲੀ ਚੀਜ਼ ਵਗੈਰਾ ਤੇ ਨਹੀਂ?’ ਮੈਂ ਜੁਆਬ ਦਿੱਤਾ “ਨਹੀਂ!”  ਇਸ ਤੋਂ ਬਾਦ ਮੈਂ ਅੰਦਰ ਚਲਾ ਗਿਆ ਅਤੇ ਓਸ ਬੁਜੁਰਗ ਦੀ ਭਾਲ ਕੀਤੀ ਪਰ ਓਹ ਮੈਨੂ ਕਿਤੇ ਨਹੀਂ ਲਭਾ! ਮੈਂ ਆਲੇ ਦੁਆਲੇ ਪੁਛ ਪੜਤਾਲ ਕੀਤੀ, ਫੇਰ ਸੋਚਿਆ ਕਿ ‘ ਸ਼ਾਇਦ ਕਿਤੇ ਬਾਹਰ ਚਲਿਆ ਗਿਆ ਹੋਣਾ, ਪਰ ਓਹ ਓਥੇ ਹੀ ਸੀ ਪਰ ਮੇਰੀ ਨਜ਼ਰਾਂ  ਉਸ ਨੂੰ ਨਹੀਂ ਸੀ ਵੇਖ ਸਕਦੀਆਂ!

੧੩-ਨਿਯੋਗ ਪ੍ਰਥਾ ਇਕ ਵਿਧਵਾ ਜਾਂ ਕਿਸੇ ਔਰਤ ਨੂੰ ਜਿਸਦੇ ਬੱਚਾ ਨਾ ਹੁੰਦਾ ਹੋਵੇ, ਨੂੰ ਇਹ ਹਕ਼ ਦਿੰਦੀ ਹੈ ਕਿ ਜੇ ਉਸ ਨੂੰ ਆਪਣੇ ਖਾਵਿੰਦ (ਪਤੀ, ਘਰਵਾਲਾ) ਤੋਂ ਬੱਚਾ ਨਾ ਹੋਵੇ ਤਾਂ ਓਹ ਕਿਸੇ ਦੂਜੇ ਮਰਦ ਨਾਲ ਸੰਬੰਧ ਬਣਾ ਸਕਦੀ ਹੈ, ਜੇ ਦੂਜੇ ਮਰਦ ਤੋਂ ਵੀ ਬੱਚਾ ਨਾ ਹੋਵੇ ਤਾਂ ਓਹ ਤੀਜੇ ਜਾਂ ਚੌਥੇ, ਇੰਜ ਓਹ ਵਾਰੀ ਵਾਰੀ ਸੱਤ ਬੰਦਿਆਂ ਨਾਲ ਸੰਬੰਧ ਬਣਾ ਸਕਦੀ ਹੈ, ਇਸ ਤੋਂ ਪਹਿਲਾਂ ਉਸਨੂੰ ਬਾਂਝ ਨਹੀਂ ਮਨਿਆ ਜਾ ਸਕਦਾ!

ਬਾਦ ਵਿਚ ਮੈਂ ਜਥੇਦਾਰ  ਅੱਛਰ ਸਿੰਘ ਨੂੰ ਮਿਲਿਆ ਅਤੇ ਓਹਨਾ ਨੂੰ ਮੂਰਤੀ ਪੁਜਣ ਦਾ ਪੁਛਿਆ! ਜਦੋਂ ਤਸਵੀਰਾਂ ਦੀ ਗੱਲ ਆਈ ਤਾਂ ਜਥੇਦਾਰ ਜੀ ਨੇ ਜੁਆਬ ਦਿੱਤਾ ਕਿ ਇਹ ਤਸਵੀਰਾਂ/ਫੋਟੂਆਂ ਸਿਰਫ ਸੰਕੇਤਕ ਹਨ, ਮੂਰਤ ਪੂਜਾ ਲਈ ਨਹੀਂ! ਫੇਰ ਮੈਂ ਪੁਛਿਆ, “ਤੁਸੀਂ ਗੁਰੂ ਗਰੰਥ ਸਾਹਿਬ ਜੀ ਮੁਹਰੇ ਕਿਓਂ ਝੁਕਦੇ ਹੋ?” ਓਹਨਾ ਜੁਆਬ ਦਿੱਤਾ, “ਮੈਂ ਗੁਰੂ ਗਰੰਥ ਸਾਹਿਬ ਜੀ ਮੁਹਰੇ ਇਸ ਕਰਕੇ ਝੁਕਦਾ ਹਾਂ ਕਿਓਂ ਕਿ ਇਸ ਵਿਚ ਪ੍ਰਮਾਤਮਾ ਦੀ ਸਿਫਤ ਲਿਖੀ ਹੈ, ਮੈਂ ਓਸ ਵਿਚ ਜ੍ਕੀਨ ਰਖਦਾ ਹਾਂ ਅਤੇ ਇਹਨਾ ਉਪਦੇਸਾਂ ਨੂੰ ਮੰਨਦਾ ਹਾਂ!” ਉਸਨੇ ਅਗੋਂ ਕਿਹਾ ਕਿ, “ਜੇ ਤੁਸੀਂ ਇਹਨਾ ਵਿਚ ਲਿਖੇ ਸਬਦ ਮਿਟਾ ਦਿਓ, ਕਾਗਦ ਰਹਿਣ ਦਿਓ ਤਾਂ ਸਿਖਾਂ ਦਾ ਇਸ ਨਾਲ ਕੋਈ ਵਾਸਤਾ ਨਹੀ ਰਹੇਗਾ!” ਮੈਂ ਓਹਨਾ ਨੂੰ ਅਰਜੋਈ ਕੀਤੀ ਕਿ, “ਮੇਰੇ ਤੇ ਵੀ ਕਿਰਪਾ ਕਰੋ, ਮੈਨੂ ਵੀ ਗੁਰੂ ਦੇ ਚਰਨੀਂ ਲਾਓ!” ਓਹਨਾ ਜੁਆਬ ਦਿੱਤਾ ਕਿ,”ਸ੍ਯ੍ਯਦ ਸਾਹਬ, ਇਹ ਬੜਾ ਔਖਾ ਪੈਂਡਾ ਹੈ, ਤੁਸੀਂ ਰਹਿਣ ਦਿਓ, ਇਹ ਰਸਤਾ ਬੜੀ ਸਖਤ ਜੱਦੋ-ਜਹਿਦ ਮੰਗਦਾ ਹੈ !” ਮੈਂ ਜੁਆਬ ਦਿੱਤਾ ਕਿ, “ਮੈਂ ਤਿਆਰ ਹਾਂ!” ਅਖੀਰ ਮੈਂ ਓਹਨਾ ਨੂੰ ਮਨਾ ਹੀ ਲਿਆ ਕਿ ਮੈਂ ਬੜੇ ਸੰਤਾਪ ਵਿਚ ਹਾਂ, ਮੈਂ ਓਹਨਾ ਨੂੰ ਓਹ ਕਿਤਾਬ ਵੀ ਵਿਖਾਈ ਜਿਸ ਤੋਂ ਮੈਂ ਪ੍ਰਭਾਵਿਤ ਹੋਇਆ ਸਾਂ!”

ਇੰਜ ਦਾਸ ਨੇ ਸਿਖੀ ਦਾ ਸੱਚਾ ਰਸਤਾ ਚੁਣਿਆ!

 Source and Punjabi translation of Account of travls of Baba Nanak in Mecca written by Sant Syed Prithipal Singh ji Bedi.
https://docs.google.com/file/d/0B39vxC8IGIWFbTlST1ctX2psdEk/edit

image (2)

 image (1)

.

Baba Nanak’s Monument in Turkey

In 1994, Devinder Singh Chahal of Canada went to Istanbul to present a research paper on Bioenergy. While there, he chanced on a 15×6 ft. stone monument in a public park in the Strait of Bosporus.

Devinder Singh knows Arabic script, and his attention was caught by the word ‘Nanak’ on the monument.

The inscription is written in old Turkish in Arabic script and most of it is rendered illegible by severe weathering. There are cracks in the monument which have been filled by cement (see photograph above). The first line of the inscription has been translated.

THE INSCRIPTION

I(Devinder Singh)  found the importance of the monument only when Mr. Iqbal Kaiser, the author of a book, “Sikh Shrines in Pakistan”, and Mr. Syed Afzal Haider, Senior Advocate of the Supreme Court of Pakistan, who is the author of a book, Baba Nanak, helped me to decipher the first line of the inscription, which is in the Turkish language. It seemed to clearly indicate that it was dedicated to Guru Nanak. The first line deciphered by them is as follows:

In Turkish language (Transliterated in Gurmukhi Script):

ਜਹਾਂਗੀਰ ਜਮਾਂ ਹਿੰਦ ਲਤ ਅਬਦ ਅਲ ਮਾਜੀਦ ਨਾਨਕ ।

(Jehangir jaman hind lat abd al majid Nanak.)

Meanings in Punjabi:

ਜਮਾਨੇ ਦਾ ਮਾਲਕ, ਹਿੰਦ ਦਾ ਬੰਦਾ, ਰਬ ਦਾ ਨਾਨਕ ।

(jamanay-da malik, hind dabanda, rab da Nanak)

Meanings in English:

The Lord of the time, resident of India, Nanak the man of God.


The rest of the long inscription is not legible and is still to be deciphered.

Ajmer kesri

Translated in Punjabi by;

Ajmer Singh Randhawa.

Advertisements

5 Responses to “Babe Nanak di Makka pheri sabutan naal”

 1. manjitartist Says:

  Das Di Fateh parwan hove
  Sat Sri Akal
  Bhut kirpa hoyi ki kamal Di jankari hasil kiti ! Mein ho jankari hasil karna chahunda han ! Kistra Di library to ja net to! Je help Kar sako!
  Is janam kirpa hovegi
  Shukria
  manjitartist@gmail.com
  manjitartist@yahoo.com is te facebook wich mai tuhade nall ha!

  • asrandhawa Says:

   Manjit singh ji, Ih Medina University di library vich ne par tusin hor information layi Principal Sir Saiiayd Sahib Singh Bedi di family naal contact karo, ohna kol Principal sahib ji di likhtan maujood ne. Ih family Kanpur ate England vich settled hai.
   Guru fateh !

 2. sukhjit singh Says:

  I found some of the information in this article is complete lie. It’s the section where writer has described the part about Yazid as son of Ali. As Yazid was never the son of Ali although he killed Ali’s grandson hussain in Karbala. And how could Ali is written as contemporary to Guru Nanak Dev G. As he was nephew of mohammad and was first khalifa right after his death.

 3. Manpreet Singh Says:

  nihal ho gye ha g singh saab eh sab likhta kive parapat hon jo k har muslim veer nu sach samjaya jaa sake khuda ik hi h us li islam hi shresht ni h

Leave a Reply

Fill in your details below or click an icon to log in:

WordPress.com Logo

You are commenting using your WordPress.com account. Log Out /  Change )

Google+ photo

You are commenting using your Google+ account. Log Out /  Change )

Twitter picture

You are commenting using your Twitter account. Log Out /  Change )

Facebook photo

You are commenting using your Facebook account. Log Out /  Change )

w

Connecting to %s


%d bloggers like this: