Re-incarnation in Sikh religion

Gurudwara Hemkunt Sahib

ਬਥੇਰੇ ਸਿੰਘ ਇਹ ਪੁਛਦੇ ਨਜਰ ਆਓਂਦੇ ਹਨ ਕਿ ਹੇਮਕੁੰਟ ਸਾਹਿਬ ਜੀ ਵਿਚ ਗੁਰੂ ਗੋਬਿੰਦ ਸਿੰਘ ਜੀ ਇਸ ਜਨਮ ਵਿਚ ਤੇ ਗਏ ਨਹੀਂ ਅਤੇ ਗੁਰਬਾਣੀ ਪਿਛਲੇ ਜਨਮ ਨੂ ਨਹੀਂ ਮੰਨਦੀ ! ਤੇ ਫੇਰ ਅਸੀਂ ਇਸ ਸਥਾਨ ਨੂ ਕਿਓਂ ਮਨੀਏ ਅਤੇ ਕਿਓਂ ਜਾਈਏ ? ਕਮਾਲ ਹੈ ਕਿਹੜੇ ਕੁਰਾਹੇ ਪੈ ਗਾਏ ਇਹ ਲੋਕਿਹਨਾ ਨੂ ਗੁਰਬਾਣੀ ਦੀ ਸੋਝੀ ਨਹੀ ਅਤੇ ਗੁਰੂ ਸਾਹਿਬ ਜੀ ਤੇ ਉਂਗਲ ਚੁੱਕਣੀ ਸ਼ੁਰੂ ਕਰ ਦਿੰਦੇ ਨੇ ਕੁਝ ਪਿਚ ਲੱਗੂ ਵੀ ਮਗਰ ਅੰਨਿਆਂ ਵਾਂਗ ਤੁਰ ਪੈਂਦੇ ਨੇ ਤੇ ਡਾਰ ਹੀ ਵਿਰੋਧੀਆਂ ਦੀ, ਗੁਰੂ ਨਿੰਦਕਾਂ ਦੀ ਤੁਰੀ ਜਾਂਦੀ ਹੈ–ਸਚ ਦਾ ਪਤਾ ਕਿਸੇ ਨੂੰ ਵੀ ਨਹੀਂ?  ਆਓ ਅਸੀਂ ਗੁਰਬਾਣੀ ਰਾਹੀਂ ਵੇਖੀਏ ਕਿ ਸਚ ਕੀ ਹੈ? ਅੰਗ   ਤੇ ਸਬਦ ਹੈ …’ ਗਉੜੀ ਚੇਤੀ ਮਹਲਾ 1ਕਤ ਕੀ ਮਾਈ ਬਾਪੁ ਕਤ ਕੇਰਾ ਕਿਦੂ ਥਾਵਹੁ ਹਮ ਆਏਅਗਨਿ ਬਿੰਬ ਜਲ ਭੀਤਰਿ ਨਿਪਜੇ ਕਾਹੇ ਕੰਮਿ ਉਪਾਏ॥ 1॥ ਮੇਰੇ ਸਾਹਿਬਾ ਕਉਣੁ ਜਾਣੈ ਗੁਣ ਤੇਰੇਕਹੇ ਨ ਜਾਨੀ ਅਉਗਣ ਮੇਰੇ॥ 1॥ ਰਹਾਉਅੰਗ 156

 

Gauree Chaytee, First Mehl:

 kat kee maa-ee baap kat kayraa kidoo thaavhu ham aa-ay.

Who is our mother, and who is our father? Where did we come from?

agan bimb jal bheetar nipjay kaahay kamm upaa-ay. ||1||

We are formed from the fire of the womb within, and the bubble of water of the sperm. For what purpose are we created? ||1||

mayray saahibaa ka-un jaanai gun tayray.

O my Master, who can know Your Glorious Virtues?

kahay na jaanee a-ugan mayray. ||1|| rahaa-o.

My own demerits cannot be counted. ||1||Pause||

kaytay rukh birakh ham cheenay kaytay pasoo upaa-ay.

I took the form of so many plants and trees, and so many animals.

kaytay naag kulee meh aa-ay kaytay pankh udaa-ay. ||2||

Many times I entered the families of snakes and flying birds. ||2||

hat patan bij mandar bhannai kar choree ghar aavai.

I broke into the shops of the city and well-guarded palaces; stealing from them, I snuck home again.

agahu daykhai pichhahu daykhai tujh tay kahaa chhapaavai. ||3||

I looked in front of me, and I looked behind me, but where could I hide from You? ||3||

lai kai takrhee tolan laagaa ghat hee meh vanjaaraa. ||4||

Taking the scale, the merchant begins to weigh his actions within his own heart. ||4||

da-i-aa karahu kichh mihar upaavhu dubday pathar taaray. ||5||

Please, shower me with Your Mercy, and take pity upon me. I am a sinking stone – please carry me across! ||5||

jee-arhaa agan baraabar tapai bheetar vagai kaatee.

My soul is burning like fire, and the knife is cutting deep.

paranvat naanak hukam pachhaanai sukh hovai din raatee. ||6||5||17||

Prays Nanak, recognizing the Lord`s Command, I am at peace, day and night. ||6||5||17||

ਲਖ ਚਉਰਾਸੀਹ ਫੇਰੁ ਪਇਆ ਮਰਿ ਜੰਮੈ ਹੋਇ ਖੁਆਰੁ ॥ ਗੁਰੂ ਗ੍ਰੰਥ ਸਾਹਿਬ – ਅੰਗ ੮੮

ਗਉੜੀ ਗੁਆਰੇਰੀ ਮਹਲਾ ੫ ॥ ਕਈ ਜਨਮ ਭਏ ਕੀਟ ਪਤੰਗਾ ॥ ਕਈ ਜਨਮ ਗਜ ਮੀਨ ਕੁਰੰਗਾ ॥ ਕਈ ਜਨਮ ਪੰਖੀ ਸਰਪ ਹੋਇਓ ॥ ਕਈ ਜਨਮ ਹੈਵਰ ਬ੍ਰਿਖ ਜੋਇਓ ॥੧॥ ਮਿਲੁ ਜਗਦੀਸ ਮਿਲਨ ਕੀ ਬਰੀਆ ॥ ਚਿਰੰਕਾਲ ਇਹ ਦੇਹ ਸੰਜਰੀਆ ॥੧॥ ਰਹਾਉ ॥ ਕਈ ਜਨਮ ਸੈਲ ਗਿਰਿ ਕਰਿਆ ॥ ਕਈ ਜਨਮ ਗਰਭ ਹਿਰਿ ਖਰਿਆ ॥ ਕਈ ਜਨਮ ਸਾਖ ਕਰਿ ਉਪਾਇਆ ॥ ਲਖ ਚਉਰਾਸੀਹ ਜੋਨਿ ਭ੍ਰਮਾਇਆ ॥੨॥ ਸਾਧਸੰਗਿ ਭਇਓ ਜਨਮੁ ਪਰਾਪਤਿ ॥ ਕਰਿ ਸੇਵਾ ਭਜੁ ਹਰਿ ਹਰਿ ਗੁਰਮਤਿ ॥ ਤਿਆਗਿ ਮਾਨੁ ਝੂਠੁ ਅਭਿਮਾਨੁ ॥ ਜੀਵਤ ਮਰਹਿ ਦਰਗਹ ਪਰਵਾਨੁ ॥੩॥ ਜੋ ਕਿਛੁ ਹੋਆ ਸੁ ਤੁਝ ਤੇ ਹੋਗੁ ॥ ਅਵਰੁ ਨ ਦੂਜਾ ਕਰਣੈ ਜੋਗੁ ॥ ਤਾ ਮਿਲੀਐ ਜਾ ਲੈਹਿ ਮਿਲਾਇ ॥ ਕਹੁ ਨਾਨਕ ਹਰਿ ਹਰਿ ਗੁਣ ਗਾਇ ॥੪॥੩॥੭੨॥ – ਅੰਗ ੧੭੬

ਅਰਥ:ਹੇ ਭਾਈ ਇਹ ਜਨਮ ਪ੍ਰਭੂ ਨੂੰ ਯਾਦ ਰੱਖਣ ਲਈ, ਜੀਵਨ ਸੰਵਾਰਨ ਲਈ ਹੈ ਲੰਮੇ ਸਮੇ ਦੀ ਭਟਕਣ ਤੋਂ ਬਾਅਦ ਤੈਨੂੰ ਗੁਰੂ ਦੀ ਮਤ ਮਿਲੀ ਹੈ ਵਿਅਰਥ ਨਾ ਗਵਾ ਦੇਵੀਂ, ਤੂੰ ਤਾਂ ਕੀੜਿਆਂ ਪਤੰਗਿਆਂ ਵਰਗਾ ਸੀ, ਤੂੰ ਹਾਥੀ ਵਰਗਾ ਮਸਤ, ਮੱਛੀ ਵਰਗਾ ਚੰਚਲ ਤੇ ਹਿਰਨ ਵਰਗਾ ਨਾਦ ਤੇ ਜਾਨ ਗਵਾ ਦੇਣ ਵਾਲਾ ਸੀ ਤੂੰ ਪੰਛੀਆਂ ਵਰਗਾ, ਸੱਪਾਂ ਵਰਗਾ ਖਤਰਨਾਕ ਸੀ ਤੂੰ ਲੰਮੇ ਸਮੇ ਤਕ ਘੋੜੇ ਵਰਗ ਤੇਜ ਦੋੜਾਕ ਰਿਹਾ ਤੇ ਫਿਰ ਮਾਨੋ ਬਿਰਖ ਵਰਗਾ ਜੜ ਵਸਤੁ ਬਣ ਕੇ ਖਲੋ ਹੀ ਗਿਆ ਤੂੰ ਤਾਂ ਨਿਰਾ ਪੱਥਰ ਬੁੱਧੀ ਵਾਲਾ ਵੀ ਬਣਿਆ ਰਿਹਾ, ਪਹਾੜ ਦੀ ਨਿਆਈ ਇਕ ਥਾਂ ਬਿਨਾ ਵਿਕਾਸ ਤੋਂ ਰੁਕਿਆ ਰਿਹਾ ਕਈ ਵਾਰੀ ਝਟ ਪਟ ਡੋਲ ਜਾਂਦਾ ਰਿਹਾ ਜਿਵੇ ਮਾ ਦੇ ਗਰਭ ਵਿਚ ਬੱਚਾ ਖਤਮ ਹੋ ਜਾਂਦਾ ਹੈ ਤੇਰੇ ਵਿਚ ਕਈ ਵਾਰੀ ਹਰੀਆਂ ਟਾਹਣੀਆਂ ਜਿੰਨੀ ਕੁ ਖੁਸਹਾਲੀ ਆਈ,ਇਸ ਤਰਾਂ ਲੱਖਾਂ ਜੀਵਾ ਵਰਗਾ ਤੇਰਾ ਸੁਭਾਅ ਬਦਲਦਾ ਰਿਹਾ , ਅਗਿਆਨਤਾ ਦੇ ਕਾਰਨ ਭਟਕਣਾ ਵਿਚ ਪਿਆ ਰਿਹਾ , ਜਦੋ ਗੁਰੂ ਦੀ ਸੰਗਤ ਕੀਤੀ , ਭੈਣ -ਭਰਾਵਾਂ ਨੂ ਗਲਵਕੜੀ ਵਿਚ ਲਿਆ , ਗੁਰੂ ਤੋਂ ਜੀਵਨ ਸੁਧਾਰਨ ਵਾਲਾ ਸੰਦੇਸ਼ ਪ੍ਰਾਪਤ ਕੀਤਾ, ਤਾਂ ਸਮਝੋ ਗੁਰੂ ਦੇ ਘਰ ਨਵਾਂ ਜਨਮ ਹੋ ਗਿਆ| ਹੁਣ ਤੂੰ ਗੁਣਵਾਨ ਬਣ ਕੇ ਪੂਰੇ ਸਮਾਜ ਦੀ ਸੇਵਾ ਕਰ| ਹਰ ਤਰਾਂ ਦੇ ਫਰੇਬ ਹੰਕਾਰ ਮਨ ਵਿਚੋਂ ਤਿਆਗ ਦੇਹ, ਜੇ ਆਪਣੇ ਵਿਕਾਰਾਂ ਨੂ ਤਿਆਗ ਲਵੇਂਗਾ ਤਾਂ ਪ੍ਰਮਾਤਮਾ ਦੀ ਦਰਗਾਹ ਵਿਚ ਪ੍ਰਵਾਨ ਹੋਵੇਂਗਾ| ਜੋ ਕੁਝ ਸੰਵਾਰਨਾ ਹੈ ਤੂੰ ਖੁਦ ਸੰਵਾਰਨਾ ਹੈ ਕਿਸੇ ਤੇ ਆਸ ਨਾ ਰਖੀਂ| ਇਹੀ ਵਧੀਆ ਮੌਕਾ ਹੈ ਹਰੀ ਦੇ ਗੁਣ ਗਾਉਣ ਦਾ ਤੇ ਪਰਉਪਕਾਰ ਕਰਨ ਦਾ| ਹੁਣ ਇਸ ਸ਼ਬਦ ਵਲ ਦੇਖੀਏ ਤਾਂ ਕਿਤੇ ਪਿਛਲੇ ਅਗਲੇ ਜਨਮ ਦੀ ਗਲ ਹੀ ਨਹੀ ਆਉਂਦੀ, ਇਸ ਦਾ ਮਤਲਬ ਕਿ ਵਿਕਾਰਾਂ ਵੱਲੋਂ ਮੋੜ ਕੇ ਪਸ਼ੂਆਂ ਵਰਗੇ ਨਖਿਧ ਸੁਭਾ ਤੋਂ ਹਟਾਕੇ ਗੁਣਵਾਨ ਹੋਣ ਦਾ ਅਸਲੀ ਗਿਆਨ ਬਖਸ਼ ਦਿਤਾ , ਹੁਣ ਤੈਨੂੰ ਇਨਸਾਨੀ ਗੁਣਾ ਦੀ ਸਮਝ ਆ ਗਈ|

ਕਈ ਜਨਮ ਭਏ ਕੀਟ ਪਤੰਗਾ …’ ਇਸ ਤੋਂ ਸਬਦ ਦੀ ਵਿਆਖਿਆ ਕਰੀਏ ਤੇ ਗੁਰਬਾਣੀ ਪਿਛਲੇ 84 ਲਖ ਜਨਮਾਂ ਦੀ ਹਾਮੀ ਭਰਦੀ ਹੈ, ਜੇ ਪਹਿਲਾ ਨਾਨਕ ਇਸ 84 ਲਖ ਜਨਮਾ ਦੀ ਹਾਮੀ ਭਰਦੇ ਨੇ ਅਤੇ ਜਾਣਕਾਰੀ ਵੀ ਰਖਦੇ ਨੇ ਤੇ ਕੀ ਦਸਵੇਂ ਨਾਨਕ ਇਸ ਜਾਣਕਾਰੀ ਤੋ ਵਾਂਝੇ ਸੀ? ਕੀ ਓਹਨਾ ਨੂ ਪਿਛਲੇ ਜਨਮਾ ਦਾ ਗਈਆਂ ਨਹੀ ਸੀ? ਓਹਨਾ ਤੇ ਆਪਣੇ ਪਿਛਲੇ ਜਨਮ ਦਾ ਵ੍ਰਿਤੰਤ ਵੀ ਲਿਖ ਦਿੱਤਾ ! ਫੇਰ ਓਹਨਾ ਤੇ ਇਸ ਪਿਛਲੇ ਜਨਮ ਦੇ ਹਵਾਲੇ ਤੇ ਕਿੰਤੂ ਕਿਓਂ ਕੀਤਾ ਜਾਂਦਾ? ਕੀ ਕੋਈ ਦਸਣ ਦੀ ਕਿਰਪਾਲਤਾ ਕਰੇਗਾ  ?
ਇਥੇ ਹੀ ਬਸ ਨਹੀ ਅੰਗ 1413 ਤੇ ਇਕ ਸਬਦ ਹੈ—

ਤੂ ਤਾ ਜਨਿਕ ਰਾਜਾ ਅਉਤਾਰੁ ਸਬਦੁ ਸੰਸਾਰਿ ਸਾਰੁ ਰਹਹਿ ਜਗਤ੍ਰ ਜਲ ਪਦਮ ਬੀਚਾਰ ਜਨਕੁ ਸੋਇ ਜਿਨਿ ਜਾਣਿਆ ਉਨਮਨਿ ਰਥੁ ਧਰਿਆ ਭਗਤੁ ਵਡਾ ਰਾਜਾ ਜਨਕੁ ਹੈ ਗੁਰਮੁਖਿ ਮਾਇਆ ਵਿਚਿ ਉਦਾਸੀ|| ਹਰਿ ਕੇ ਸੰਤ ਜਨਾ ਮਹਿ ਹਰਿ ਹਰਿ ਤੇ ਜਨ ਊਤਮ ਜਨਕ ਜਨਾਕ ਅੰਗ 1391

ਇਹ ਸਬਦ ਗੁਰੂ ਨਾਨਕ ਜੀ ਲਈ ਲਿਖਿਆ ਗਿਆ ਹੈ ਤੇ ਕੀ ਅਸੀਂ ਇਸ ਸਬਦ ਨੂ ਗੁਰਬਾਣੀ ਵਿਚੋਂ ਕੱਦ ਦੇਈਏ ? ਸਾਨੂ ਨਹੀ ਪਤਾ ਕਿ ਗੁਰੂ ਨਾਨਕ ਜੀ ਪਿਛਲੇ ਜਨਮ ਵਿਚ ਰਾਜਾ ਜਨਕ ਸੀ ਜਾ ਨਹੀ ਪਰ ਇਸ ਸਬਦ ਵਿਚ ਤੇ ਦਸਿਆ ਗਿਆ ਹੈ! ਇਸ ਤੋ ਭਾਵ ਇਹ ਹੈ ਕਿ ਸਿਖ ਗੁਰੂ ਸਾਹਿਬ ਪਿਛਲੇ ਜਨਮ ਨੂ ਮੰਨਦੇ ਸੀ ਅਤੇ ਜਾਨੂ ਸੀ ਫੇਰ ਜੇ ਦਸਵੇਂ ਨਾਨਕ ਨੇ ਆਪਣੀ ਕਥਾ ਬਚਿਤਰ ਨਾਟਕ ਵਿਚ ਇਹ ਲਿਖ ਦਿੱਤਾ ਤੇ ਕੀ ਹਨੇਰ ਆ ਗਿਆ? ਕਿਓਂ ਨਹੀ ਓਸ ਪਵਿਤਰ ਸਥਾਨ ਦੇ ਦਰਸ਼ਨ ਸਿਖ ਸੰਗਤ ਕਰੇ ਜਿਥੇ ਤਪ ਕਰਦੀਆਂ ਗੁਰੂ ਮਹਾਰਾਜ ਅਕਾਲ ਪੁਰਖ ਨਾਲ ਇਕ ਰੂਪ ਹੋ ਗਏ ਸੀ? ਇਸ ਸਥਾਨ ਤੇ ਖੁਦ ਗੁਰੂ ਨਾਨਕ ਜੀ ਵੀ ਆਏ ਨੇ, ਓਹਨਾ ਇਸੇ ਇਲਾਕੇ ਵਿਚ ਹੀ ਕਾਗ ਭੁਸ਼ੁੰਡ ਨਾਲ ਮੁਲਾਕਾਤ ਕੀਤੀ ਸੀ। ਜਿਸ ਦਾ ਵ੍ਰਿਤੰਤ ਭਾਈ ਬਾਲੇ ਵਾਲੀ ਜਨਮ ਸਾਖੀ ਵਿਚ ਮਿਲਦਾ ਹੈ! ਹੁਣ ਸਿਖ ਜਿੰਨੇ ਮਰਜੀ ਲਿਖਤਾਂ ਨੂ ਨਕਾਰੀ ਜਾਣ ਪਰ ਇਹ ਤੇ ਦਸਣ ਕਿ ਓਹਨਾ ਕੋਲ ਇਤਿਹਾਸਿਕ ਤਥ ਕਿਥੇ ਲਭਣਗੇ ਜੇ ਸਭ ਲਿਖਤਾਂ ਨੂ ਨਕਾਰੀ ਜਾਣਗੇ  ?ਸਿਖ ਤੇ ਲੜ ਦੇ ਹੀ ਰਹੇ ਨੇ, ਲਿਖਤਾਂ ਲਿਖਣ ਦਾ, ਇਤਿਹਾਸ ਲਿਖਣ ਦਾ ਓਹਨਾ ਨੂ ਸਮਾ ਹੀ ਕਦੋਂ ਮਿਲਿਆ? ਜੋ ਥੋੜਾ ਬਹੁਤ ਲਿਖਤ ਦਸਵੇਂ ਪਾਤਸ਼ਾਹ ਜੀ ਦੇ ਲਿਖਾਰੀਆਂ ਨੇ ਲਿਖੀ, ਬਹੁਤੇਰੇ ਸਿਖ ਉਸਨੁ ਨਹੀ ਮੰਨਦੇ, ਤੇ ਦੱਸੋ ਤੁਹਾਡੇ ਕੋਲ ਕਿਹੜੇ ਹੋਰ ਪੁਰਾਤਨ ਗਰੰਥ ਨੇ ਜਿਹਨਾ ਤੋ ਉਸ ਵੇਲੇ ਦੇ ਕੁਝ ਪੁਖਤਾ ਪਰਮਾਣ ਮਿਲ  ਸਕਣ?

ਭਗਤ ਰਵਿਦਾਸ ਜੀ ਦਾ ਇਕ ਸਬਦ ਹੈ …’ਬਹੁਰਿ ਜਨਮ ਬਿਛੁਰੇ ਥੇ ਮਾਧੋ ਇਹ ਜਨਮ ਤੁਮ੍ਹਾਰੇ ਲੇਖੇ …‘ ਤੇ ਕੀ ਇਹ ਸਬਦ ਨਹੀ ਦੱਸਦਾ ਕੀ ਅਸੀਂ ਪਹਿਲਾਂ ਪਤਾ ਨਹੀ ਕਿੰਨੇ ਕੁ ਜਨਮ ਲੈ ਬਿਠੇ ਹਾਂ ਪਰ ਗੁਰਬਾਣੀ ਇਸ ਦੀ ਵਿਆਖਿਆ ਕਰਦੀਆਂ ਇਹ ਵੀ ਦੱਸਦੀ ਹੈ ਕਿ …. ਭਈ ਪ੍ਰਾਪਤ ਮਾਨੁਖ ਦੇਹੁਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰਿਆ !! ਅਰਥਾਤ ਕਿ ਸਾਨੂ ਇਹ ਜੋ ਮਨੁਖੀ ਦੇਹ ਮਿਲੀ ਹੈ – ਇਹ ਸਿਰਫ ਨਾਮ ਜਪਣ ਲਈ ਮਿਲੀ ਹੈ ਅਤੇ ਸਾਡਾ ਮੇਲ ਹੁਣ ਸੱਚੇ ਪਾਤਸ਼ਾਹ ਅਕਾਲ ਪੁਰਖ ਵਾਹਿਗੁਰੂ ਨਾਲ ਹੋਣਾ ਹੈ! ਜਿਸਤੋ ਅਸੀਂ ਕਰਮਾ  ਦੇ ਲਿਖੇ ਸੰਜੋਗ ਕਰਕੇ ਵਿਚਦ ਗਾਏ ਸੀ, ਹੁਣ ਉਸਦੀ ਕਿਰਪਾ ਨਾਲ ਮੁੜ ਮੇਲ ਹੋਣਾ ਹੈ ਇਸ ਵਾਸਤੇ ਮੁਖ ਉਜ੍ਜਲ ਲੈ ਕੇ ਹੀ ਸੱਚੀ ਦਰਗਹ ਜਾਈਏ ! ਜਿਥੇ ਰੱਬ ਖੁਦ ਵੀ ਆਪਣੇ ਭਗਤ ਨੂ ਪਛਾਣ ਲਵੇ ! ਇਸ ਦੀ ਹੋਰ ਵਿਆਖਿਆ ਵਿਚ ਜਾਂ  ਅਸੀਂ ਮੁਖ ਵਿਸ਼ੇ ਤੋ ਭਟਕ ਜਾਵਾਂਗੇ! ਸਾਡਾ ਮੁਖ ਵਿਸ਼ਾ ਪਿਛਲੇ ਜਨਮ ਦਾ ਹੈ ! ਇਸ ਵਾਸਤੇ ਸਾਨੂ ਗੁਰਬਾਣੀ ਦੇ ਹਰ ਉਸ ਸਬਦ ਨੂ ਵਚਨਾ ਪਵੇਗਾ ਜਿਸ ਵਿਚ ਪਿਛਲੇ ਜਨਮ ਦਾ ਹਵਾਲਾ ਦਿੱਤਾ ਹੋਵੇ?

ਮੁੱਕਦੀ ਗੱਲ ਇਹ ਹੈ ਕਿ  ਗੁਰਬਾਣੀ   ਹੈ ….ਗੁਰ ਬਿਨੁ ਘੋਰੁ ਅੰਧਾਰੁ ਗੁਰੂ ਬਿਨੁ ਸਮਝ ਨ ਆਵੈ ॥(Sava-yay (praise of Guru Ram Das)  Nal, GGS. 1399), ਤੇ  ਜਦ ਤੱਕ ਗੁਰੂ ਹੀ ਕਿਰਪਾ ਨਾ ਕਰੇ ਤਾ ਚਾਨਣ ਨਹੀਂ ਹੋ ਸਕਦਾ, ਇਸ ਵਾਸਤੇ ਸੱਚ ਜਾਨਣਾ ਹੈ ਤਾ ਵਾਹਿਗੁਰੂ ਅਗੇ ਅਰਦਾਸ ਕਰੋ ਜੋ ਗਿਆਨ ਦਾ ਸਾਗਰ ਹੈ ਅਤੇ ਸੋਝੀ ਵੀ ਓਹੀ ਬਖਸ਼ਿਸ਼ ਕਰੇਗਾ

ਭਗਤ ਤਿਰਲੋਚਨ ਜੀ ਕੀ ਕਹਿੰਦੇ ਹਨ ,,,

ਅੰਤਿ ਕਾਲਿ ਜੋ ਲਛਮੀ ਸਿਮਰੈ ਐਸੀ ਚਿੰਤਾ ਮਹਿ ਜੇ ਮਰੈ ॥
ਸਰਪ ਜੋਨਿ ਵਲਿ ਵਲਿ ਅਉਤਰੈ ॥੧॥
ਅਰੀ ਬਾਈ ਗੋਬਿਦ ਨਾਮੁ ਮਤਿ ਬੀਸਰੈ ॥ ਰਹਾਉ ॥
ਅੰਤਿ ਕਾਲਿ ਜੋ ਇਸਤ੍ਰੀ ਸਿਮਰੈ ਐਸੀ ਚਿੰਤਾ ਮਹਿ ਜੇ ਮਰੈ ॥
ਬੇਸਵਾ ਜੋਨਿ ਵਲਿ ਵਲਿ ਅਉਤਰੈ ॥੨॥
ਅੰਤਿ ਕਾਲਿ ਜੋ ਲੜਿਕੇ ਸਿਮਰੈ ਐਸੀ ਚਿੰਤਾ ਮਹਿ ਜੇ ਮਰੈ ॥
ਸੂਕਰ ਜੋਨਿ ਵਲਿ ਵਲਿ ਅਉਤਰੈ ॥੩॥
ਅੰਤਿ ਕਾਲਿ ਜੋ ਮੰਦਰ ਸਿਮਰੈ ਐਸੀ ਚਿੰਤਾ ਮਹਿ ਜੇ ਮਰੈ ॥
ਪ੍ਰੇਤ ਜੋਨਿ ਵਲਿ ਵਲਿ ਅਉਤਰੈ ॥੪॥
ਅੰਤਿ ਕਾਲਿ ਨਾਰਾਇਣੁ ਸਿਮਰੈ ਐਸੀ ਚਿੰਤਾ ਮਹਿ ਜੇ ਮਰੈ ॥
ਬਦਤਿ ਤਿਲੋਚਨੁ ਤੇ ਨਰ ਮੁਕਤਾ ਪੀਤੰਬਰੁ ਵਾ ਕੇ ਰਿਦੈ ਬਸੈ ॥੫॥੨॥
ਗੁਰੂ ਗ੍ਰੰਥ ਸਾਹਿਬ – ਅੰਗ ੫੨੬

ਪੂਰਬ ਜਨਮ ਹਮ ਤੁਮ੍ਹ੍ਹਰੇ ਸੇਵਕ ਅਬ ਤਉ ਮਿਟਿਆ ਨ ਜਾਈ ॥
ਗੁਰੂ ਗ੍ਰੰਥ ਸਾਹਿਬ – ਅੰਗ ੯੭੦

Gur seva te bhagat kamayi tab ehe manas Dehi payi ?????

ਮੇਰਾ ਮੇਰਾ ਕਰਿ ਬਿਲਲਾਹੀ ॥
ਮਰਣਹਾਰੁ ਇਹੁ ਜੀਅਰਾ ਨਾਹੀ ॥੩॥

ਗੁਰੂ ਗ੍ਰੰਥ ਸਾਹਿਬ – ਅੰਗ ੧੮੮

Kindly visit  this blog;
http://gurunanakathemkunt.blogspot.in/

ASR

By; Ajmer Singh Randhawa

Advertisements

Leave a Reply

Fill in your details below or click an icon to log in:

WordPress.com Logo

You are commenting using your WordPress.com account. Log Out /  Change )

Google+ photo

You are commenting using your Google+ account. Log Out /  Change )

Twitter picture

You are commenting using your Twitter account. Log Out /  Change )

Facebook photo

You are commenting using your Facebook account. Log Out /  Change )

w

Connecting to %s


%d bloggers like this: